11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਹਰੀਪੁਰ ਝੁੰਗੀਆਂ ਦੇ ਦਰਜਨਾਂ ਪਰਿਵਾਰ ਅਕਾਲੀ ਦਲ ’ਚ ਸ਼ਾਮਿਲ ਪੰਜਾਬ ਦੇ ਲੋਕਾਂ ਨੇ ਮੁੜ ਸੂਬੇ ਦੀ ਵਾਗਡੋਰ ਅਕਾਲੀ ਦਲ ਨੂੰ ਸੌਂਪਣ ਦਾ ਮਨ ਬਣਾਇਆ-ਚੰਦੂਮਾਜਰਾ

ਸਨੌਰ, 10 ਨਵੰਬਰ (ਮੋਹਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਸਨੌਰ ਵਿਚ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ, ਜਦੋਂ ਪਿੰਡ ਹਰੀਪੁਰ ਝੁੰਗੀਆਂ ਵਿਖੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦਰਜਨਾਂ ਪਰਿਵਾਰਾਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਲਕੇ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕਰ ਦਿੱਤਾ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪਰਿਵਾਰਾਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਚੰਦੂਮਾਜਰਾ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਸਿਰੋਪਾਓ ਭੇਟ ਕਰਕੇ ਜਥੇਬੰਦਕ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 11-11-2026
ਸਨੌਰ, 10 ਨਵੰਬਰ (ਮੋਹਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਸਨੌਰ ਵਿਚ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ, ਜਦੋਂ ਪਿੰਡ ਹਰੀਪੁਰ ਝੁੰਗੀਆਂ ਵਿਖੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦਰਜਨਾਂ ਪਰਿਵਾਰਾਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਲਕੇ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕਰ ਦਿੱਤਾ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪਰਿਵਾਰਾਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਚੰਦੂਮਾਜਰਾ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਸਿਰੋਪਾਓ ਭੇਟ ਕਰਕੇ ਜਥੇਬੰਦਕ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ’ਚ ਨੰਬਰਦਾਰ ਪਰਿਵਾਰ ਵਿਚੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਜਸਵੰਤ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ, ਰਣਜੀਤ ਸਿੰਘ, ਗੋਲਡੀ ਸਿੰਘ, ਤੇਗ ਬਹਾਦਰ ਸਿੰਘ ਅਤੇ ਅਵਤਾਰ ਸਿੰਘ ਲਾਲਾ ਨੰਬਰਦਾਰ ਸ਼ਾਮਿਲ ਹੋਏ। ਇਸੇ ਤਰ੍ਹਾਂ ਖੇੜੇ ਵਾਲਾ ਪਰਿਵਾਰ ਵਲੋਂ ’ਆਪ’ ਛੱਡ ਕੇ ਲਖਵਿੰਦਰ ਸਿੰਘ, ਅੰਗਰੇਜ਼ ਸਿੰਘ, ਸੁਰਜੀਤ ਸਿੰਘ ਭੋਲਾ, ਸੁਰੇਸ਼ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਪਾਲ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਕਾਲਾ ਸਿੰਘ, ਗੁਰਦੀਪ ਸਿੰਘ ਦੀਪਾ, ਜਰਨੈਲ ਸਿੰਘ, ਮੀਤਾ ਸਿੰਘ ਚੱਕੀ ਵਾਲਾ, ਬਹਾਦਰ ਸਿੰਘ ਐੱਨ.ਆਰ.ਆਈ., ਹਰਭਜਨ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ ਅਤੇ ਮੱਖਣ ਸਿੰਘ ਅਕਾਲੀ ਦਲ ਵਿਚ ਆਏ। ਮਹਿਰਾ ਪਰਿਵਾਰ ਵਿਚੋਂ ਆਮ ਆਦਮੀ ਪਾਰਟੀ ਛੱਡ ਕੇ ਅਮਰੀਕ ਸਿੰਘ, ਸੁੱਚਾ ਸਿੰਘ, ਕਰਮਵੀਰ ਸਿੰਘ, ਪ੍ਰੇਮ ਸਿੰਘ, ਬੀਰਾ ਅਤੇ ਸੰਜੂ ਸਿੰਘ ਨੇ ਅਕਾਲੀ ਦਲ ਦਾ ਪੱਲਾ ਫੜਿਆ। ਵਾਲਮੀਕਿ ਭਾਈਚਾਰੇ ਦੇ ਪਰਿਵਾਰਾਂ ’ਚੋਂ ਨਾਇਬ ਸਿੰਘ, ਜਸਵੀਰ ਸਿੰਘ ਕਾਂਗਰਸ, ਜੰਗ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਹਰਨੇਕ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ, ਸੀਸਪਾਲ, ਕਮਲ ਅਤੇ ਇੰਦਰਜੀਤ ਸਿੰਘ ਕਾਂਗਰਸ ਛੱਡ ਕੇ ਸ਼ਾਮਲ ਹੋਏ, ਜਦਕਿ ਗੁਲਜ਼ਾਰ ਸਿੰਘ ਕਾਲਾ, ਸੋਨੂੰ ਅਤੇ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਮੂਲੀਅਤ ਦਾ ਐਲਾਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਕੇਵਲ ਹਲਕਾ ਸਨੌਰ ਹੀ ਨਹੀਂ, ਸਗੋਂ ਪੂਰੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਲੋਕ-ਲਹਿਰ ਚੱਲ ਰਹੀ ਹੈ। ਸਮਾਗਮ ਵਿਚ ਐੱਸ. ਜੀ. ਪੀ. ਸੀ. ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਐੱਸ. ਜੀ. ਪੀ. ਸੀ. ਮੈਂਬਰ ਜਸਮੇਰ ਸਿੰਘ ਲਾਛੜੂ, ਜਸਬੀਰ ਸਿੰਘ ਈਸਰਹੇੜੀ, ਗੁਰਬਖ਼ਸ਼ ਸਿੰਘ ਟਿਵਾਣਾ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਜਥੇਦਾਰ ਤਰਸੇਮ ਸਿੰਘ ਕੋਟਲਾ, ਰਾਜ ਕੁਮਾਰ ਸੈਣੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਮਗਰ ਸਾਹਿਬ, ਜੈ ਕ੍ਰਿਸ਼ਨ ਸਿੰਘ, ਬਿਕਰਮ ਸਿੰਘ ਫ਼ਰੀਦਪੁਰ, ਲੱਖੀ ਝੁੰਗੀਆਂ, ਆਕਾਸ਼ਦੀਪ ਸਿੰਘ ਨੌਰੰਗਵਾਲ, ਲਖਬੀਰ ਸਿੰਘ ਚੂੰਹਟ, ਜਸਵਿੰਦਰ ਸਿੰਘ ਬ੍ਰਹਮਪੁਰਾ, ਮਲਕੀਤ ਸਿੰਘ ਮੋਹਲਗੜ੍ਹ, ਸੁਖਵਿੰਦਰ ਸਿੰਘ ਭੰਬੂਆਂ, ਸੁਖਦੇਵ ਸਿੰਘ ਬਿੰਜਲ, ਗੁਰਜੰਟ ਸਿੰਘ ਖਤੌਲੀ, ਰਿੰਕੂ ਅਬਦੁਲਪੁਰ, ਤਰਲੋਕ ਸਿੰਘ ਹਾਜੀਪੁਰ, ਬਲਜਿੰਦਰ ਸਿੰਘ ਬੱਖੂ ਸਰਪੰਚ ਪਿੰਡ ਮਾੜੂ, ਗੁਰਦੀਪ ਸਿੰਘ ਦੂੰਦੀਮਾਜਰਾ, ਪਰਮਿੰਦਰ ਸਿੰਘ ਕਪੂਰੀ, ਰਾਜਵੀਰ ਸਿੰਘ ਮਲਕਪੁਰ ਕੰਬੋਆਂ, ਨਿਰਮਲ ਸਿੰਘ ਆਲੀਪੁਰ, ਦੀਦਾਰ ਸਿੰਘ ਕੱਸ਼ਵੀ, ਜਸਵਿੰਦਰ ਸਿੰਘ ਬਿੱਟੂ ਕੱਸ਼ਵੀ, ਮਿਹਰ ਸਿੰਘ ਅਸਮਾਨਪੁਰ, ਕਰਨੈਲ ਸਿੰਘ ਈਸਰਹੇੜੀ, ਪਰਗਟ ਸਿੰਘ ਮਸੀਂਗਣ, ਸਾਹਿਬ ਸਿੰਘ ਮਸੀਂਗਣ, ਭੁਪਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਫ਼ਰੀਦਪੁਰ, ਸੁੱਚਾ ਸਿੰਘ ਐਹਰੂ ਖ਼ੁਰਦ , ਗੁਰਮੁੱਖ ਸਿੰਘ ਸੁਹਾਗਹੇੜੀ, ਪਵਿੱਤਰ ਸਿੰਘ ਖ਼ਾਲਸਪੁਰ, ਸੁਖਵਿੰਦਰ ਸਿੰਘ ਗੋਲਡੀ ਈਸਰਹੇੜੀ ਅਤੇ ਦੀਦਾਰ ਸਿੰਘ ਭੰਗੂ ਬੋਸਰ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਗੁਰਜੀਤ ਸਿੰਘ ਕੋਹਲੀ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਿਲ ਹੋਏ ਕਾਂਗਰਸ ਪਾਰਟੀ ਦੇ ਵਰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।