ਪਿੰਡ ਮਸੀਂਗਣ ਵਿਖੇ ਨੂਨਗਰ (ਰਾਜਪੂਤ) ਬਿਰਾਦਰੀ ਦੀ ਅਹਿਮ ਬੈਠਕ
ਪਵਨ ਕੁਮਾਰ ਜ਼ੁਲਕਾਂ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
ਦੇਵੀਗੜ੍ਹ, 15 ਨਵੰਬਰ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਮਸੀਂਗਣ ਵਿਖੇ ਨੂਨਗਰ ਬਿਰਾਦਰੀ (ਰਾਜਪੂਤ ਭਾਈਚਾਰੇ) ਦੀ ਇਕ ਵਿਸ਼ੇਸ਼ ਅਤੇ ਅਹਿਮ ਬੈਠਕ ਪਵਨ ਕੁਮਾਰ ਜ਼ੁਲਕਾਂ ਦੀ ਅਗਵਾਈ ਹੇਠ ਹੋਈ। ਬੈਠਕ ਦੇ ਪ੍ਰਬੰਧਕਾਂ ਅਨੁਸਾਰ, ਇਸ ਇਕੱਠ ਵਿਚ ਇਲਾਕੇ ਭਰ ਤੋਂ ਰਾਜਪੂਤ ਬਿਰਾਦਰੀ ਨਾਲ ਸੰਬੰਧਿਤ ਪਤਵੰਤਿਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।
ਪ
ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ।
ਨਵ ਨਿਯੁਕਤ ਪ੍ਰਧਾਨ ਪਵਨ ਕੁਮਾਰ ਜ਼ੁਲਕਾਂ ਰਾਜਪੂਤ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਮੌਜੀ ਦੇਵੀਗੜ੍ਹ
16-11-2026
ਦੇਵੀਗੜ੍ਹ, 15 ਨਵੰਬਰ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਮਸੀਂਗਣ ਵਿਖੇ ਨੂਨਗਰ ਬਿਰਾਦਰੀ (ਰਾਜਪੂਤ ਭਾਈਚਾਰੇ) ਦੀ ਇਕ ਵਿਸ਼ੇਸ਼ ਅਤੇ ਅਹਿਮ ਬੈਠਕ ਪਵਨ ਕੁਮਾਰ ਜ਼ੁਲਕਾਂ ਦੀ ਅਗਵਾਈ ਹੇਠ ਹੋਈ। ਬੈਠਕ ਦੇ ਪ੍ਰਬੰਧਕਾਂ ਅਨੁਸਾਰ, ਇਸ ਇਕੱਠ ਵਿਚ ਇਲਾਕੇ ਭਰ ਤੋਂ ਰਾਜਪੂਤ ਬਿਰਾਦਰੀ ਨਾਲ ਸੰਬੰਧਿਤ ਪਤਵੰਤਿਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।ਮੀਟਿੰਗ ਦੌਰਾਨ ਭਾਈਚਾਰੇ ਦੀ ਭਲਾਈ, ਆਪਸੀ ਤਾਲਮੇਲ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਈਚਾਰੇ ਵਲੋਂ ਰਾਜਪੂਤ ਬਿਰਾਦਰੀ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਪਵਨ ਕੁਮਾਰ ਜ਼ੁਲਕਾਂ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਥੇ ਆਏ ਲੋਕਾਂ ਨੇ ਨਵ-ਨਿਯੁਕਤ ਪ੍ਰਧਾਨ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਪਵਨ ਕੁਮਾਰ ਜ਼ੁਲਕਾਂ ਨੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਿਰਾਦਰੀ ਵਲੋਂ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।” ਪਵਨ ਕੁਮਾਰ ਜ਼ੁਲਕਾਂ ਨੇ ਅੱਗੇ ਦੱਸਿਆ ਕਿ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਸਰਗਰਮ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੂਥ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਹਰ ਪਿੰਡ ਵਿਚ ਭਾਈਚਾਰੇ ਦੀ ਨੁਮਾਇੰਦਗੀ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਮਦਨ ਲਾਲ ਅੰਬਾਲਾ, ਦਿਨੇਸ਼ ਕੁਮਾਰ ਅੰਬਾਲਾ ਸਟੇਟ ਕਨਵੀਨਰ ਓ.ਬੀ.ਸੀ. ਕਾਂਗਰਸ, ਰਣਜੀਤ ਦੇਵੀਨਗਰ ਬਲਾਕ ਪ੍ਰਧਾਨ, ਕਾਕਾ ਰਾਮ ਅੰਬਾਲਾ, ਨਰੇਸ਼ ਕੁਮਰ ਅੰਬਾਲਾ, ਬੰਤ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਧਨੀ ਰਾਮ, ਹਰਬੰਸ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ, ਦੇਵੀ ਚੰਦ, ਰਿੰਕੂ ਰਾਮ, ਧਰਮ ਸਿੰਘ, ਲਾਭ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਮੰਗੂ ਰਾਮ, ਜੋਗਿੰਦਰ ਸਿੰਘ, ਜੈਪਾਲ ਚਿੜਵੀ, ਗੁਰਮੇਲ ਸਿੰਘ, ਜਗੀਰ ਸਿੰਘ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਨੈਬ ਸਿੰਘ, ਬਲਕਾਰ ਸਿੰਘ ਅਤੇ ਜੈ ਕ੍ਰਿਸ਼ਨ ਹਾਜ਼ਰ ਸਨ।