ਜੀਵ ਸੈਂਚਰੀ ਬੀੜ ਭੁੱਨਰਹੇੜੀ ’ਚ ਲੱਕੜ ਕੱਟਣ ਸੰਬੰਧੀ ਤਿੰਨ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ, ਮਾਮਲਾ ਗਰਮਾਇਆ
ਭੁੱਨਰਹੇੜੀ, 21 ਨਵੰਬਰ (ਧਨਵੰਤ ਸਿੰਘ)-ਜੀਵ ਸੈਂਚਰੀ ਬੀੜ ਭੁੱਨਰਹੇੜੀ ਵਿਚ ਲੱਕੜ ਕੱਟਣ ਦੇ ਮਾਮਲੇ ਨੂੰ ਲੈ ਕੇ ਵਣ ਵਿਭਾਗ ਦੀ ਸ਼ਿਕਾਇਤ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਨਿਹੰਗ ਸਿੰਘਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਵਾਈ ਦੇ ਵਿਰੋਧ ਵਿਚ ਭੁੱਨਰਹੇੜੀ ਵਿਖੇ ਨਿਹੰਗ ਸਿੰਘ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਿਸ ਕਾਰਵਾਈ ਨੂੰ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਿਰੁੱਧ ਸਰਕਾਰੀ ਜਬਰ ਕਰਾਰ ਦਿੰਦਿਆਂ ਆਪਣਾ ਰੋਸ ਪ੍ਰਗਟਾਇਆ।
ਅਜੀਤ ਡੈਸਕ
22-11-2026