22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਹਰਦਿਆਲ ਕੰਬੋਜ ਆਪਣੇ ਨਿੱਜੀ ਹਿੱਤਾਂ ਕਾਰਨ ਭਾਜਪਾ `ਚ ਸ਼ਾਮਿਲ ਹੋਏ-ਬੀਬਾ ਗੁਰਸ਼ਰਨ ਰੰਧਾਵਾ

ਰਾਜਪੁਰਾ, 21 ਨਵੰਬਰ (ਜੀ. ਪੀ.

ਰਾਜਪੁਰਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਮਹਿਲਾ ਮੰਡਲ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ। ਤਸਵੀਰ-ਗੁਰਵਿੰਦਰ ਪਾਲ ਸਿੰਘ 22-11-2026
ਰਾਜਪੁਰਾ, 21 ਨਵੰਬਰ (ਜੀ.ਪੀ. ਸਿੰਘ)-19 ਨਵੰਬਰ ਨੂੰ ਹਲਕਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਅਚਾਨਕ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਹਲਕੇ ਦੇ ਟਕਸਾਲੀ ਕਾਂਗਰਸੀਆਂ ਦੀ ਇਕ ਬੈਠਕ ਬਲਾਕ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਅਗਵਾਈ ’ਚ ਇਕ ਬੈਠਕ ਸਥਾਨਕ ਬਿਰਧ ਆਸ਼ਰਮ ਦੇ ਹਾਲ ਵਿਚ ਹੋਈ। ਜਿਸ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪੰਜਾਬ ਅਤੇ ਪਟਿਆਲਾ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਰਾਜਪੁਰਾ ਹਲਕੇ ਦੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਉਹਨਾਂ ਹਜਾਰਾਂ ਦੀ ਗਿਣਤੀ ` ਚ ਪਹੁੰਚੇ ਕਾਂਗਰਸੀਆਂ ਨੂੰ ਆਪਣੇ ਸੰਬੋਧਨ `ਚ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਆਪਣੇ ਨਿੱਜੀ ਹਿੱਤਾਂ ਕਾਰਨ ਕਾਂਗਰਸ ਛੱਡ ਕੇ ਭਾਜਪਾ `ਚ ਸ਼ਾਮਲ ਹੋਏ ਹਨ ਤੇ ਉਹਨਾਂ ਦੇ ਅਚਾਨਕ ਕਾਂਗਰਸ ਛੱਡ ਕੇ ਜਾਣ ਨਾਲ ਹਲਕਾ ਰਾਜਪੁਰਾ ਦੇ ਵਰਕਰਾਂ ਅਤੇ ਆਗੂਆਂ ਦੇ ਕੈਡਰ `ਤੇ ਕੋਈ ਫਰਕ ਨਹੀਂ ਪਿਆ। ਉਨ੍ਨਾ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਹ ਹਰ ਵਰਕਰ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਹਲਕੇ ਦੇ ਆਗੂਆਂ ਵੱਲੋਂ ਸਥਾਨਕ ਉਮੀਦਵਾਰ ਦੀ ਕੀਤੀ ਜਾ ਰਹੀ ਮੰਗ ਨੂੰ ਹੋਰ ਮੰਗਾਂ ਨੂੰ ਇੰਨ-ਬਿੰਨ ਹਾਈਕਮਾਂਡ ਤਕ ਪਹੁੰਚਾਵਾਂਗੀ। ਇਸ ਦੋਰਾਨ ਬੈਠਕ `ਚ ਪੁੱਜੇ ਵੱਡੀ ਗਿਣਤੀ `ਚ ਪੁੱਜੇ ਕਾਂਗਰਸੀਆਂ ਦਾ ਧੰਨਵਾਦ ਕਰਦਿਆਂ ਬਲਾਕ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਕਿਹਾ ਕਿ ਜਲਦੀ ਹੀ ਸੀਨੀਅਰ ਲੀਡਰਸ਼ਿਪ, ਜਿਨ੍ਹਾਂ ਵਿਚ ਪਾਰਟੀ ਪ੍ਰਧਾਨ ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸੰਸਦ ਮੈਂਬਰ ਸ਼ਾਮਲ ਹਨ ਰਾਜਪੁਰਾ ਪਹੁੰਚ ਕੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਇਸ ਦੋਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਰਾਜਾ, ਸਾਬਕਾ ਚੇਅਰਮੈਨ ਫਕੀਰ ਚੰਦ ਬਾਂਸਲ, ਟਕਸਾਲੀ ਆਗੂ ਨਰੇਸ਼ ਮਹਿਤਾਬ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੈਬ ਸਿੰਘ ਮਨੌਲੀ ਸੂਰਤ, ਸੀਨੀਅਰ ਕੌਂਸਲਰ ਅਮਨਦੀਪ ਸਿੰਘ ਨਾਗੀ, ਸਾਬਕਾ ਕਂੌਸਲਰ ਬਲਵਿੰਦਰ ਸਿੰਘ ਸਰਾਓ, ਜੀਵਨ ਪ੍ਰਧਾਨ ਵਪਾਰ ਮੰਡਲ ਬਨੂੜ, ਚਮਨ ਲਾਲ ਬਨੂੜ, ਇੰਦਰਜੀਤ ਸਿੰਘ ਗਿਫ਼ਟੀ, ਸਾਬਕਾ ਕੌਂਸਲਰ ਜਗਨੰਦਨ ਗੁਪਤਾ, ਯੂਥ ਆਗੂ ਸਾਹਿਬ ਬਕਸ਼ੀ ਨੇ ਵੀ ਆਪਣੇ ਸੰਬੋਧਨ `ਚ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ। ਇਸ ਮੋਕੇ ਦੇਵਕੀ ਨੰਦਨ, ਸੰਗੀਤਾ ਭੁੱਲਰ, ਆੜ੍ਹਤੀ ਗੁਰਦੀਪ ਸਿੰਘ ਲਾਡਾ, ਅਮਰ ਸਿੰਘ ਪਾਸੀ, ਪਵਨ ਪਿੰਕਾ, ਵਰੁਣ ਮੁੰਡੇਜਾ, ਵਿਜੈ ਆਰੀਆਂ ਸਕੱਤਰ ਕਾਲਜ ਕਮੇਟੀ, ਅਨਿਲ ਟੰਨੀ, ਮਨਜੀਤ ਕੌਰ, ਦਲਬੀਰ ਸਿੰਘ ਟਿਵਾਣਾ, ਸੁਨੀਲ ਪੁਰੀ, ਹਰੀ ਚੰਦ ਫੌਜੀ, ਦਰਸ਼ਨ ਮਾਮਾ, ਗੁਰਚਰਨਜੀਤ ਸਿੰਘ ਚੰਨ, ਜੋਤੀ ਬਨੂੜ, ਯੋਗੇਸ਼ ਗੋਲਡੀ, ਸੁਖਜੀਤ ਸਿੰਘ ਬੰਟੀ ਕੌਂਸਲਰ, ਦਰਸ਼ਨ ਸਿੰਘ ਨੀਲਪੁਰ, ਗਿਆਨ ਚੰਦ ਸ਼ਰਮਾ, ਨਿਰਵੈਲ ਸਿੰਘ, ਸੰਨੀ ਇੰਸਾ ਸਮੇਤ ਹਜਾਰਾਂ ਕਾਂਗਰਸੀ ਵਰਕਰ ਹਾਜਰ ਸਨ।
ਪਿਛਲੀ ਖ਼ਬਰ ਝਿੰਜਰ ਨੇ ਭ੍ਰਿਸ਼ਟਾਚਾਰ, ਨਸ਼ਿਆਂ ਨਾਲ ਮੌਤਾਂ ਤੇ ਕਾਨੂੰਨ-ਵਿਵਸਥਾ ’ਤੇ ‘ਆਪ’ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਮਿਸ਼ਨ 2027 ਦੀ ਤਿਆਰੀ ’ਚ ਜੁਟੇ ਐਡਵੋਕੇਟ ਦਲਵਿੰਦਰ ਧੰਜੂ, ਸਨੌਰ ’ਚ ਨਵੇਂ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।