ਹਲਕੇ ’ਚ ਹਰ ਵਰਕਰ ਕਮਲ ਦੇ ਫੁੱਲ ਦੀ ਹਰ ਪੱਖੋਂ ਕਰੇਗਾ ਸਪੋਰਟ-ਹਰਜੀਤ ਗਰੇਵਾਲ
ਰਾਜਪੁਰਾ, 22 ਨਵੰਬਰ (ਰਣਜੀਤ ਸਿੰਘ)-ਸੂਬੇ ਵਿਚ ਐਤਕੀਂ ਹਰ ਹਾਲ ਵਿਚ ਕਮਲ ਦਾ ਫੁੱਲ ਖਿੜੇਗਾ ਅਤੇ ਰਾਜਪੁਰਾ ਵਿਚ ਪਾਰਟੀ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤ ਹਾਸਲ ਕਰੇਗੀ। ਪਾਰਟੀ ਸੂਬੇ ਵਿਚ ਸਾਰੀਆਂ ਹੀ ਸੀਟਾਂ ’ਤੇ ਆਪਣੇ ਦਮ ਖ਼ਮ ’ਤੇ ਚੋਣ ਲੜੇਗੀ ਤੇ ਸਰਕਾਰ ਬਣਾਏਗੀ।
ਰ
ਰਾਜਪੁਰਾ ਵਿਖੇ ਕੌਮੀ ਘੱਟ ਗਿਣਤੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸੀਨੀਅਰ ਭਾਜਪਾ ਆਗੂ ਹਰਦਿਆਲ ਸਿੰਘ ਕੰਬੋਜ ਦਾ ਸਵਾਗਤ ਕਰਦੇ ਹੋਏ। ਤਸਵੀਰ : ਰਣਜੀਤ ਸਿੰਘ
23-11-2026
ਰਾਜਪੁਰਾ, 22 ਨਵੰਬਰ (ਰਣਜੀਤ ਸਿੰਘ)-ਸੂਬੇ ਵਿਚ ਐਤਕੀਂ ਹਰ ਹਾਲ ਵਿਚ ਕਮਲ ਦਾ ਫੁੱਲ ਖਿੜੇਗਾ ਅਤੇ ਰਾਜਪੁਰਾ ਵਿਚ ਪਾਰਟੀ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤ ਹਾਸਲ ਕਰੇਗੀ। ਪਾਰਟੀ ਸੂਬੇ ਵਿਚ ਸਾਰੀਆਂ ਹੀ ਸੀਟਾਂ ’ਤੇ ਆਪਣੇ ਦਮ ਖ਼ਮ ’ਤੇ ਚੋਣ ਲੜੇਗੀ ਤੇ ਸਰਕਾਰ ਬਣਾਏਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਘੱਟ ਗਿਣਤੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਸੀਨੀਅਰ ਭਾਜਪਾ ਆਗੂ ਹਰਦਿਆਲ ਸਿੰਘ ਕੰਬੋਜ ਨਾਲ ਆਪਣੇ ਦਫ਼ਤਰ ਵਿਚ ਪਲੇਠੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਮਹਾਨ ਹੁੰਦੀ ਹੈ ਜਿਸ ਦੇ ਉਮੀਦਵਾਰ ਕੋਲ ਪਾਰਟੀ ਦਾ ਚਿੰਨ੍ਹ ਕਮਲ ਦਾ ਫੁੱਲ ਹੋਵੇਗਾ। ਹਲਕੇ ਦੇ ਸਾਰੇ ਆਗੂ ਅਤੇ ਵਰਕਰ ਉਸ ਦਾ ਪੂਰੀ ਤਰ੍ਹਾਂ ਨਾਲ ਤਨੋ-ਮਨੋ ਸਾਥ ਦੇਣਗੇ ਅਤੇ ਪਾਰਟੀ ਹਲਕੇ ਵਿਚ ਪੂਰੇ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਵੋਟਾਂ ਦੇ ਮਾਰਜਨ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇਸ਼ ਦੀ ਸਭ ਤੋ ਵੱਡੀ ਪਾਰਟੀ ਹੈ ਅਤੇ ਇਸ ਪਾਰਟੀ ਵਿਚ ਜੋ ਵੀ ਸ਼ਮੂਲੀਅਤ ਕਰਦਾ ਹੈ ਸਾਰੇ ਉਸ ਦਾ ਸਤਿਕਾਰ ਕਰਦੇ ਹਨ। ਪਾਰਟੀ ਦੀ ਟਿਕਟ ਮੰਗਣਾ ਹਰ ਇਕ ਦਾ ਹੱਕ ਹੈ ਪਰ ਪਾਰਟੀ ਨੇ ਵੇਖਣਾ ਹੈ ਕਿ ਕਿਸ ਨੂੰ ਟਿਕਟ ਦੇਣੀ। ਭਾਰਤੀ ਜਨਤਾ ਪਾਰਟੀ ਐਤਕੀਂ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦੇਵੇਗੀ। ਉਨ੍ਹਾਂ ਨੇ ਹਰਦਿਆਲ ਸਿੰਘ ਕੰਬੋਜ ਨਾਲ ਆਪਣੀ ਪੁਰਾਣੀ ਨੇੜਤਾ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸੂਬੇ ਵਿਚ 117 ਸੀਟਾਂ ’ਤੇ ਹੀ ਚੋਣ ਲੜਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਬਣਨੀ ਲਾਜ਼ਮੀ ਹੈ ਤਾਂ ਹੀ ਸੂਬਾ ਤਰੱਕੀ ਕਰੇਗਾ। ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਦਾ ਬੀਤੇ ਪੰਜ ਸਾਲਾਂ ਵਿਚ ਪੰਜਾਹ ਸਾਲ ਪਿੱਛੇ ਚਲਾ ਗਿਆ ਹੈ। ਚੋਰੀਆਂ ਡਕੈਤੀਆਂ, ਫਿਰੋਤੀਆਂ, ਨਸ਼ੇ ਆਮ ਹੋਏ ਪਏ ਹਨ। ਉਨ੍ਹਾਂ ਨੇ ਕਿਹਾ ਹਾਲ ਇਹ ਹੋਏ ਪਏ ਹਨ ਕਿ ਸੂਬੇ ਵਿਚ ਨਸ਼ੇ ਦੀ ਹੋਮ ਡਲਿਵਰੀ ਹੋ ਰਹੀ ਹੈ, ਲੋਕਾਂ ਦੇ ਹੱਸਦੇ-ਵੱਸਦੇ ਘਰਾਂ ਵਿਚ ਸੱਥਰ ਵਿਛ ਗਏ ਹਨ, ਸੂਬੇ ਵਿਚ ਵਪਾਰੀ ਵਰਗ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅੰਤ ਵਿਚ ਦੋਵਾਂ ਹੀ ਆਗੂਆਂ ਨੇ ਕਿਹਾ ਕਿ ਸਿਰਫ ਤੇ ਸਿਰਫ ਭਾਜਪਾ ਹੀ ਸੂਬੇ ਦੇ ਲੋਕਾਂ ਲਈ ਸੰਕਟ ਮੋਚਨ ਬਣ ਸਕਦੀ ਹੈ। ਇਸ ਮੌਕੇ ਹੋਰਨਾਂ ਸਮੇਤ ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ, ਬਲਦੇਵ ਸਿੰਘ ਗੱਦਮਾਜਰਾ, ਜਸਵੀਰ ਸਿੰਘ ਜੱਸੀ ਕੋਟਲਾ, ਪ੍ਰਦੀਪ ਨੰਦਾ, ਸ਼ਮਸ਼ੇਰ ਸਿੰਘ ਉਕਸ਼ੀ, ਰਿੰਕੂ ਸਲੇਮਪੁਰ, ਰਾਮ ਸਿੰਘ ਮਿਰਜਾਪੁਰ, ਐਸ.ਕੇ. ਦੇਵ ਪ੍ਰਭਾਰੀ, ਨਵਜੋਤ ਸਿੰਘ ਪਿਲਖਣੀ, ਪੰਕਜ ਕੁਮਾਰ, ਜੈਮਲ ਸਿੰਘ, ਬਾਬਾ ਭੁਪਿੰਦਰ ਸਿੰਘ, ਅਵੀਨਾਸ਼ ਕੋਰ, ਚੰਚਲ ਰਾਣੀ, ਸੰਕੁਤਲਾ ਬਾਜਵਾ, ਸਰਬਜੀਤ ਸਿੰਘ ਮਾਣਕਪੁਰ, ਮਲਕੀਤ ਸਿੰਘ ਉਪਲਹੇੜੀ ਅਤੇ ਹੋਰ ਆਗੂ ਹਾਜ਼ਰ ਸਨ।