26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

2364 ਯੂਨੀਅਨ ਆਗੂਆਂ ਭਰਤੀ ਦੀ ਲਿਸਟ ਜਾਰੀ ਕਰਵਾਉਣ ਲਈ ਬੀਬੀ ਲੂੰਬਾ ਨੂੰ ਮੰਗ ਪੱਤਰ ਦਿੱਤਾ

ਸਮਾਣਾ, 25 ਨਵੰਬਰ (ਹਰਵਿੰਦਰ ਸਿੰਘ ਟੋਨੀ)-2364 ਯੂਨੀਅਨ ਦੇ ਆਗੂਆਂ ਵਲੋਂ ਭਰਤੀ ਦੀ ਚੌਥੀ ਲਿਸਟ ਜਾਰੀ ਕਰਵਾਉਣ ਲਈ ‘ਆਪ’ ਆਗੂ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਪੰਜਾਬ ਦੇ ਸਿੱਖਿਆ ਸਕੱਤਰ ਨੂੰ ਫ਼ੋਨ ਕਰਦਿਆਂ ਬੀਬੀ ਲੂੰਬਾ ਵਲੋਂ ਭਰਤੀ ਦੀ ਲਿਸਟ ਸੰਬੰਧੀ ਜਾਣਕਾਰੀ ਲਈ ਗਈ। ਬੀਬੀ ਲੂੰਬਾ ਨੇ ਆਗੂਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰੀ ਵਲੋਂ ਈ.

ਸਮਾਣਾ ਵਿਖੇ ‘ਆਪ’ ਆਗੂ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਮੰਗ ਪੱਤਰ ਦਿੰਦੇ ਹੋਏ 2364 ਯੂਨੀਅਨ ਦੇ ਆਗੂ। ਤਸਵੀਰ : ਹਰਵਿੰਦਰ ਸਿੰਘ ਟੋਨੀ 26-11-2026
ਸਮਾਣਾ, 25 ਨਵੰਬਰ (ਹਰਵਿੰਦਰ ਸਿੰਘ ਟੋਨੀ)-2364 ਯੂਨੀਅਨ ਦੇ ਆਗੂਆਂ ਵਲੋਂ ਭਰਤੀ ਦੀ ਚੌਥੀ ਲਿਸਟ ਜਾਰੀ ਕਰਵਾਉਣ ਲਈ ‘ਆਪ’ ਆਗੂ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਪੰਜਾਬ ਦੇ ਸਿੱਖਿਆ ਸਕੱਤਰ ਨੂੰ ਫ਼ੋਨ ਕਰਦਿਆਂ ਬੀਬੀ ਲੂੰਬਾ ਵਲੋਂ ਭਰਤੀ ਦੀ ਲਿਸਟ ਸੰਬੰਧੀ ਜਾਣਕਾਰੀ ਲਈ ਗਈ। ਬੀਬੀ ਲੂੰਬਾ ਨੇ ਆਗੂਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰੀ ਵਲੋਂ ਈ.ਟੀ.ਟੀ. 2364 ਭਰਤੀ ਦੀ ਚੌਥੀ ਲਿਸਟ ਸੰਬੰਧੀ ਭਰੋਸਾ ਦਿੱਤਾ ਗਿਆ ਹੈ ਕਿ ਭਰਤੀ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂਆਂ ਅੰਮਿ੍ਰਤਪਾਲ ਸਿੰਘ ਧੂਰੀ ਤੇ ਗੁਰਸੰਗਤ ਬੁਢਲਾਡਾ ਵਲੋਂ ਦੱਸਿਆ ਗਿਆ ਕਿ ਜੇਕਰ ਅਨੰਦਪੁਰ ਸਾਹਿਬ ਪ੍ਰਸ਼ਾਸਨ 27 ਨਵੰਬਰ ਨੂੰ ਪੈਨਲ ਬੈਠਕ ਦਾ ਲਿਖਤੀ ਸੱਦਾ ਨਹੀਂ ਦਿੱਤਾ ਗਿਆ ਤੇ ਬੈਠਕ ਸਮੇਂ ਸਿਰ ਨਹੀਂ ਹੁੰਦੀ ਤਾਂ ਆਉਣ ਵਾਲਾ ਦਿਨਾਂ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਯੂਨੀਅਨ ਆਗੂਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਇਕ ਹੀ ਮੰਗ ਹੈ ਕਿ ਭਰਤੀ ਦੀ ਚੌਥੀ ਲਿਸਟ ਤੁਰੰਤ ਜਾਰੀ ਕੀਤੀ ਜਾਵੇ ਤੇ ਨਿਯੁਕਤੀ ਪੱਤਰ ਵੀ ਤੁਰੰਤ ਜਾਰੀ ਕਰਕੇ ਸਕੂਲਾਂ ’ਚ ਭੇਜਿਆ ਜਾਵੇ। ਇਸ ਮੌਕੇ ਸ਼ਵੇਤਾ, ਕੁਲਦੀਪ ਸਿੰਘ ਸਮਾਣਾ, ਅਮਰ, ਸੁਰਿੰਦਰ, ਸੁਖਦੀਪ ਕੌਰ, ਬਲਜਿੰਦਰ ਕੌਰ ਸਮੇਤ ਭਾਰੀ ਗਿਣਤੀ ’ਚ ਬੇਰੁਜ਼ਗਾਰ ਅਧਿਆਪਕ ਮੌਜੂਦ ਸਨ।
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸਮਾਗਮਾਂ ਵਿਚ ਆਪਣੀ ਹਾਜ਼... ਅਗਲੀ ਖ਼ਬਰ ਪਹਿਲਾਂ ਚੋਣਾਂ ਜਿੱਤ ਕੇ ਬਣੇ ਵਿਧਾਇਕ ਅਤੇ ਸੰਸਦ ਮੈਂਬਰ ਜਨਤਕ ਕਰਨ ਲੋਕਾਂ ਲਈ ਕੀ ਕੀਤਾ - ਅਮਰਜੀਤ ਸਿੰਘ ਜਾਗਦੇ ਰਹੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।