26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵਲੋਂ ਇਨਟੈਕਸ ਐਕਸਪੋ 2026 ਦਾ 15ਵਾਂ ਐਡੀਸ਼ਨ 27 ਤੋਂ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈਆਈਏ), ਪੰਜਾਬ ਚੈਪਟਰ ਵਲੋਂ ਆਈਆਈਏ ਲੁਧਿਆਣਾ ਸੈਂਟਰ ਅਤੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਨਟੈਕਸ ਐਕਸਪੋ 2026 ਦਾ 15ਵਾਂ ਐਡੀਸ਼ਨ 27 ਤੋਂ 30 ਨਵੰਬਰ 2026 ਤੱਕ ਲੁਧਿਆਣਾ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਐਲਈਸੀਸੀ), ਜੀ. ਟੀ.

ਅਜੀਤ ਡੈਸਕ 26-11-2026
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈਆਈਏ), ਪੰਜਾਬ ਚੈਪਟਰ ਵਲੋਂ ਆਈਆਈਏ ਲੁਧਿਆਣਾ ਸੈਂਟਰ ਅਤੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਨਟੈਕਸ ਐਕਸਪੋ 2026 ਦਾ 15ਵਾਂ ਐਡੀਸ਼ਨ 27 ਤੋਂ 30 ਨਵੰਬਰ 2026 ਤੱਕ ਲੁਧਿਆਣਾ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਐਲਈਸੀਸੀ), ਜੀ.ਟੀ. ਰੋਡ, ਸਾਹਨੇਵਾਲ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਆਈਏ ਪੰਜਾਬ ਚੈਪਟਰ ਦੇ ਚੇਅਰਮੈਨ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਆਰਕੀਟੈਕਚਰ ਅਤੇ ਨਿਰਮਾਣ ਉਦਯੋਗ ਵਿਚ ਤਕਨੀਕੀ ਤਰੱਕੀ, ਟਿਕਾਊ ਵਿਕਾਸ, ਊਰਜਾ ਕੁਸ਼ਲਤਾ ਅਤੇ ਬਦਲਦੀਆਂ ਜੀਵਨਸ਼ੈਲੀ ਦੀਆਂ ਲੋੜਾਂ ਕਾਰਨ ਆ ਰਹੇ ਬਦਲਾਅ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨਟੈਕਸ ਐਕਸਪੋ ਨਵੀਨਤਮ ਉਤਪਾਦਾਂ, ਸਮੱਗਰੀਆਂ ਅਤੇ ਤਕਨੀਕਾਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੂੰ ਆਪਸ ਵਿੱਚ ਜੁੜਨ ਅਤੇ ਨਵੇਂ ਮੌਕਿਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਇਸ ਪ੍ਰਦਰਸ਼ਨੀ ਦਾ ਇਕ ਪ੍ਰਮੁੱਖ ਆਕਰਸ਼ਣ ਲੈਮਨੀਸਕੇਟ 3.0 ਆਈਆਈਏ ਸਟੇਟ ਕਾਨਫਰੰਸ ਹੋਵੇਗੀ, ਜੋ 28 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਕਾਨਫ਼ਰੰਸ ਵਿਚ ਆਰਕੀਟੈਕਟ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਇਕੱਠੇ ਹੋ ਕੇ ਆਰਕੀਟੈਕਚਰ ਦੇ ਖੇਤਰ ਵਿਚ ਉੱਭਰ ਰਹੇ ਰੁਝਾਨਾਂ, ਤਕਨੀਕੀ ਤਰੱਕੀ ਅਤੇ ਆਰਕੀਟੈਕਚਰਲ ਪੇਸ਼ੇ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਪਿਛਲੀ ਖ਼ਬਰ ਗੀਗੇਮਾਜਰਾ ਦੀ ਦੁੱਧ ਉਦਪਾਦਕ ਸਭਾ ਨੇ ਮੁਨਾਫ਼ਾ ਵੰਡਿਆ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਸ਼ਹਿਰ ਦੀ ਖ਼ੂਬਸੂਰਤੀ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਲਈ 27.41 ਲੱਖ ਰੁਪਏ ਦੇ ਵਿਕਾਸ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।