ਪੰਜਾਬ ਸਰਕਾਰ ਆਲੂ ਉਤਪਾਦਕਾਂ ਦੀ ਸਾਰ ਲਵੇ -ਪਵਨਪ੍ਰੀਤ ਸਿੰਘ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਦੇ ਆਲੂ ਉਤਪਾਦਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮਿਲਣ ਵਾਲਿਆਂ ਵਿਚ ਪਵਨਪ੍ਰੀਤ ਸਿੰਘ, ਪਾਲ ਸਿੰਘ ਸਾਧਾਂਵਾਲਾ, ਗੁਰਭੇਜ ਸਿੰਘ ਗੋਲੇਵਾਲਾ ਤੇ ਹੋਰ ਵੀ ਕਿਸਾਨ ਮੌਜੂਦ ਸਨ।
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਦੇ ਆਲੂ ਉਤਪਾਦਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮਿਲਣ ਵਾਲਿਆਂ ਵਿਚ ਪਵਨਪ੍ਰੀਤ ਸਿੰਘ, ਪਾਲ ਸਿੰਘ ਸਾਧਾਂਵਾਲਾ, ਗੁਰਭੇਜ ਸਿੰਘ ਗੋਲੇਵਾਲਾ ਤੇ ਹੋਰ ਵੀ ਕਿਸਾਨ ਮੌਜੂਦ ਸਨ। ਕਿਸਾਨਾਂ ਮਜ਼ਦੂਰਾਂ ਦੇ ਆਗੂ ਪਵਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਲਗਪਗ 12 ਹਜ਼ਾਰ ਹੈਕਟੇਅਰ ਵਿਚ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਕਿਸਾਨ ਇਸ ਤੋਂ ਪਹਿਲਾਂ ਥੋੜ੍ਹੇ ਸਮੇਂ ਵਾਲੀ ਬਾਸਮਤੀ ਦੀ ਫ਼ਸਲ ਬੀਜਦੇ ਸਨ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਸੀ ਅਤੇ ਫ਼ਸਲੀ ਵਿਭੰਨਤਾ ਵੱਲ ਕਿਸਾਨਾਂ ਦਾ ਉਤਸ਼ਾਹਜਨਕ ਕਦਮ ਹੈ। ਕੇਂਦਰ ਅਤੇ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਆਲੂ ਉਤਪਾਦਕ ਇਸ ਵਾਰ ਗੰਭੀਰ ਮੰਦੇ ਦੀ ਮਾਰ ਵਿਚ ਹਨ, ਉਨ੍ਹਾਂ ਦੇ ਲਾਗਤੀ ਖਰਚੇ ਵੀ ਪੂਰੇ ਨਹੀਂ ਹੋ ਰਹੇ। ਪੰਜਾਬ ਦੇ ਕਿਸਾਨ ਜੋ ਸਾਰੇ ਦੇਸ਼ ਵਿਚੋਂ 6ਵੇਂ ਸਥਾਨ ਉੱਪਰ ਅਤੇ 6% ਆਲੂ ਪੈਦਾ ਕਰਦੇ ਹਨ, ਜੋ 3,50,000 ਮੀਟਰਿਕ ਟਨ ਹੈ। ਕਿਸਾਨਾਂ ਦਾ ਸਾਰਾ ਆਲੂ ਕੋਲਡ ਸਟੋਰਾਂ ਵਿਚ ਪਿਆ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਲੂਆਂ ਸਮੇਤ ਸਾਰੀਆਂ ਸਬਜ਼ੀਆਂ ਲਈ ਐਮ.ਐਸ.ਪੀ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਤੈਅ ਕਰੇ। ਪਵਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਫ਼ਸਲ ਜੋ ਦੁਆਬੇ ਅਤੇ ਮਾਲਵੇ ਵਿਚ ਬੀਜੀ ਜਾਂਦੀ ਹੈ ਅਤੇ ਸਾਰੇ ਦੇਸ਼ ਦੇ ਆਲੂ ਉਤਪਾਦਕਾਂ ਲਈ ਬੀਜ ਮੁਹੱਈਆ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਰਲਾ ਦੀ ਤਰ੍ਹਾਂ ਦੁੱਧ, ਫਲ, ਸਬਜ਼ੀਆਂ ਦੇ ਘੱਟੋ ਘੱਟ ਸਹਾਇਕ ਕੀਮਤ ਐਲਾਨ ਕਰਕੇ ਤੁਰੰਤ ਕਿਸਾਨਾਂ ਨੂੰ ਰਾਹਤ ਦੇਣ ਅਤੇ ਕੇਂਦਰ ਸਰਕਾਰ ਨੂੰ ਵਾਹਗਾ ਬਾਰਡਰ ਖੋਲ੍ਹਣ ਲਈ ਆਪਣਾ ਪੱਖ ਰੱਖੇ, ਤਾਂ ਜੋ ਪਾਕਿਸਤਾਨ ਸਮੇਤ ਅਰਬ ਮੁਲਕਾਂ ਨੂੰ ਆਲੂ ਬਰਾਮਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਲੋਕਾਂ ਲਈ ਕਦਮ ਨਾ ਚੁੱਕੇ ਤਾਂ ਆਲੂ ਉਤਪਾਦਕ ਸੰਘਰਸ਼ ਲਈ ਮਜਬੂਰ ਹੋਣਗੇ।