ਭਾਕਿਯੂ ਏਕਤਾ (ਉਗਰਾਹਾਂ) ਨੇ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ
ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੂਬਾ ਕਮੇਟੀ ਦੇ ਸੱਦੇ ’ਤੇ ਗਿੱਦੜਬਾਹਾ ਬਲਾਕ ਵਲੋਂ ਪਿੰਡਾਂ ਵਿਚ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਵਾਰਤਾ ਵਿਰੁੱਧ 30 ਅਗਸਤ ਤੋਂ ਜ਼ਿਲ੍ਹਾ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਅਣਮਿੱਥੇ ਸਮੇਂ ਲਈ ਦਿਨ - ਰਾਤ ਪੱਕਾ ਮੋਰਚਾ ਸ਼ੁਰੂ ਕਰਨ ਲਈ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ ਗਿਆ। ਪਿੰਡ ਕੋਟਲੀ ਤੋਂ ਸ਼ੁਰੂ ਕਰਕੇ ਕੋਠੇ ਨਾਈਵਾਲਾ, ਕੋਠੇ ਢਾਬਾ ਵਾਲੇ ਕੋਠੇ ਹਜੂਰਾ ਸਿੰਘ, ਕੋਠੇ ਫੁੰਮਣ ਸਿੰਘ ਵਾਲੇ (ਕੋਟਲੀ), ਕੋਠੇ ਅਮਨਗੜ੍ਹ, ਧੂਲਕੋਟ, ਗੂੜ੍ਹੀ ਸੰਘਰ ਪਿੰਡ ਮੱਲਣ ਤੱਕ ਲਾਮਬੰਦੀ ਲਈ ਝੰਡਾ ਮਾਰਚ ਕੱਢਿਆ।
ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੂਬਾ ਕਮੇਟੀ ਦੇ ਸੱਦੇ ’ਤੇ ਗਿੱਦੜਬਾਹਾ ਬਲਾਕ ਵਲੋਂ ਪਿੰਡਾਂ ਵਿਚ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਵਾਰਤਾ ਵਿਰੁੱਧ 30 ਅਗਸਤ ਤੋਂ ਜ਼ਿਲ੍ਹਾ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਅਣਮਿੱਥੇ ਸਮੇਂ ਲਈ ਦਿਨ - ਰਾਤ ਪੱਕਾ ਮੋਰਚਾ ਸ਼ੁਰੂ ਕਰਨ ਲਈ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ ਗਿਆ। ਪਿੰਡ ਕੋਟਲੀ ਤੋਂ ਸ਼ੁਰੂ ਕਰਕੇ ਕੋਠੇ ਨਾਈਵਾਲਾ, ਕੋਠੇ ਢਾਬਾ ਵਾਲੇ ਕੋਠੇ ਹਜੂਰਾ ਸਿੰਘ, ਕੋਠੇ ਫੁੰਮਣ ਸਿੰਘ ਵਾਲੇ (ਕੋਟਲੀ), ਕੋਠੇ ਅਮਨਗੜ੍ਹ, ਧੂਲਕੋਟ, ਗੂੜ੍ਹੀ ਸੰਘਰ ਪਿੰਡ ਮੱਲਣ ਤੱਕ ਲਾਮਬੰਦੀ ਲਈ ਝੰਡਾ ਮਾਰਚ ਕੱਢਿਆ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਤੇ ਕੇਂਦਰ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਦੁਬਾਰਾ ਲਿਆਂਦੀ ਜਾ ਰਹੀ ਹੈ, ਉੱਥੇ ਕੇਂਦਰ ਸਰਕਾਰ ਵਲੋਂ ਅਮਰੀਕਾ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਵਾਰਤਾ ਹੋਣ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ’ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ। ਜਿਸ ਨਾਲ ਜਿੱਥੇ ਦਾਣਾ ਮੰਡੀਆਂ ਖ਼ਤਮ ਹੋਣਗੀਆਂ, ਉੱਥੇ ਮੰਡੀ ਨਾਲ ਜੁੜੇ ਕਿਸਾਨਾਂ-ਮਜ਼ਦੂਰਾਂ ਦਾ ਉਜਾੜਾ, ਆੜ੍ਹਤੀਏ ਮੁਨੀਮ, ਵਪਾਰੀ, ਲੇਬਰ, ਮਜ਼ਦੂਰ ਬੇਰੁਜ਼ਗਾਰ ਹੋਣਗੇ। ਇਸੇ ਤਰ੍ਹਾਂ ਛੋਟੀ ਵੱਡੀ ਸਨਅਤ ਵੀ ਪ੍ਰਭਾਵਿਤ ਹੋਵੇਗੀ, ਜਿਸ ਨੂੰ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ 30 ਅਗਸਤ ਨੂੰ ਵੱਧ ਤੋਂ ਵੱਧ ਲਾਮਬੰਦੀ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਨੂੰ ਮੋਰਚੇ ਵਿਚ ਵੱਡੀ ਗਿਣਤੀ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਹਰਪਾਲ ਸਿੰਘ ਚੀਮਾ, ਅੰਗਰੇਜ਼ ਸਿੰਘ ਫ਼ੌਜੀ, ਬੂਟਾ ਸਿੰਘ, ਰਾਜੂ ਸਿੰਘ, ਬਿੱਟੂ ਮੱਲਣ, ਜਗਰੂਪ ਸਿੰਘ, ਰਾਜ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਬੋਹੜ ਸਿੰਘ, ਮੱਘਰ ਸਿੰਘ, ਜਗਸੀਰ ਸਿੰਘ ਘਾਲੀ ਆਦਿ ਵੱਡੀ ਗਿਣਤੀ ਕਿਸਾਨ-ਮਜ਼ਦੂਰ ਹਾਜ਼ਰ ਸਨ।