10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਇਤਿਹਾਸਕ ਸ਼ਹਿਰ ਜੈਤੋ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਦੀ ਮੰਗ

ਜੈਤੋ, 9 ਸਤੰਬਰ (ਗਾਬੜੀਆ)-ਇਤਿਹਾਸਕ ਸ਼ਹਿਰ ਜੈਤੋ ਦੀਆਂ ਕਈ ਸੜਕਾਂ ਕਾਫ਼ੀ ਸਮੇਂ ਤੋਂ ਮੁਰੰਮਤ ਦੀ ਉਡੀਕ ਵਿਚ ਹਨ ਪਰ ਇਨ੍ਹਾਂ ਸੜਕਾਂ ਵਿਚ ਸੁਧਾਰ ਹੋਣ ਦੀ ਉਮੀਦ ਨਹੀਂ ਲੱਗ ਰਹੀ ਹੈ। ਜਿਸ ਕਰਕੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

? 10-09-2026
ਜੈਤੋ, 9 ਸਤੰਬਰ (ਗਾਬੜੀਆ)-ਇਤਿਹਾਸਕ ਸ਼ਹਿਰ ਜੈਤੋ ਦੀਆਂ ਕਈ ਸੜਕਾਂ ਕਾਫ਼ੀ ਸਮੇਂ ਤੋਂ ਮੁਰੰਮਤ ਦੀ ਉਡੀਕ ਵਿਚ ਹਨ ਪਰ ਇਨ੍ਹਾਂ ਸੜਕਾਂ ਵਿਚ ਸੁਧਾਰ ਹੋਣ ਦੀ ਉਮੀਦ ਨਹੀਂ ਲੱਗ ਰਹੀ ਹੈ। ਜਿਸ ਕਰਕੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜੈਤੋ ਪਿੰਡ ਵਿਚੋਂ ਲੰਘਦੀ ਨਿਆਮੀ ਵਾਲਾ-ਰਣ ਸਿੰਘ ਵਾਲਾ ਰੋਡ ਦੀ ਕਾਫੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਇਸ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਅਕਸਰ ਹੀ ਖੜ੍ਹਾ ਰਹਿੰਦਾ ਹੈ ਜਿਸ ਕਰਕੇ ਆਸ-ਪਾਸ ਦੇ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ। ਉਥੇ ਹੀ ਇਸ ਸੜਕ ਵਿਚੋਂ ਲੰਘਣ ਵਾਲੇ ਵਿਅਕਤੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਟਕਪੂਰਾ ਰੋਡ ਵਿਚ ਵੀ ਟੋਏ ਪਏ ਹੋਏ ਹਨ। ਜਿਸ ਦੀ ਮੁਰੰਮਤ ਦੀ ਅਤੀ ਜ਼ਰੂਰਤ ਹੈ। ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਦੇ ਨਜ਼ਦੀਕ ਦਾ ਟੋਟਾ ਵੀ ਕਾਫ਼ੀ ਖਰਾਬ ਹੋਇਆ ਪਿਆ ਹੈ ਜਿਸ ’ਤੇ ਇੰਟਰਲੋਕ ਟਾਈਲਾਂ ਲਗਾਉਣ ਦੀ ਮੰਗ ਉਠ ਰਹੀ ਹੈ। ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਗੰਗਸਰ ਸਾਹਿਬ ਦੇ ਪਿੰਡ ਵਾਲੇ ਪਾਸੇ ਦੇ ਗੇਟ ਕੋਲ ਵੀ ਸੜਕ ਖਰਾਬ ਹੋਣ ਕਰਕੇ ਲੋਕਾਂ ਨੂੰ ਮਲਬਾ ਸੁੱਟ ਕੇ ਸੜਕ ’ਚ ਸੁਧਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦ ਕਿ ਇਸ ਸੜਕ ਨੂੰ ਸੀਵਰੇਜ ਬੋਰਡ ਵਲੋਂ ਸੀਵਰੇਜ ਦੀ ਪਾਈਪ ਪਾਉਣ ਲਈ ਪੁੱਟਿਆ ਗਿਆ ਸੀ। ਉਪਰੰਤ ਇਸ ਸੜਕ ਦੀ ਸਾਰ ਤੱਕ ਨਹੀਂ ਲਈ ਗਈ। ਇਥੇ ਹੀ ਬੱਸ ਨਹੀਂ ਪਿੰਡ ਚੈਨਾ ਤੋਂ ਰਾਮੂੰਵਾਲਾ (ਡੇਲਿਆਂਵਾਲੀ ਰੋਡ) ਵਿਚ ਥਾਂ-ਥਾਂ ’ਤੇ ਖੱਡੇ ਪਏ ਹੋਏ ਹਨ। ਇਨ੍ਹਾਂ ਖੱਡਿਆਂ ਨੂੰ ਭਰ ਲਈ ਪਿੰਡਾਂ ਦੇ ਲੋਕਾਂ ਵਿਚ ਮਲਬਾ ਸੁੱਟ ਕੇ ਸੜਕ ਦੀ ਹਾਲਤ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸੜਕ ਜੈਤੋ-ਸ੍ਰੀ ਮੁਕਤਸਰ ਰੋਡ (ਗੁਰੂ ਗੋਬਿੰਦ ਸਿੰਘ ਮਾਰਗ) ਨੂੰ ਮਿਲਾਉਂਦੀ ਹੈ। ਕਈ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਮੋਟਾ ਪੱਧਰ ਪਾ ਕੇ ਛੱਡ ਦਿੱਤਾ ਗਿਆ ਹੈ ਪ੍ਰੰਤੂ ਇਨ੍ਹਾਂ ਸੜਕਾਂ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ ਹੈ। ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਵਿਅਕਤੀ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੀ ਮੁਰੰਮਤ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਛੁੱਟਕਾਰਾ ਮਿਲ ਸਕੇ।
ਪਿਛਲੀ ਖ਼ਬਰ ਚੰਡੀਗੜ੍ਹ ਕਿਸਾਨ ਮੋਰਚਾ ਜਿੱਤ ਕੇ ਵਾਪਸ ਪਰਤਣ ’ਤੇ ਕਿਸਾਨਾਂ ਦਾ ਸਵਾਗਤ ਅਗਲੀ ਖ਼ਬਰ ਸੂਬਾ ਸਿੰਘ ਬਾਦਲ ਵਲੋਂ ਝੱਖੜਵਾਲਾ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।