11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਸਲਾ ਦਿਖਾ ਕੇ ਧਮਕਾਉਣ ਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ’ਤੇ ਮੁਕੱਦਮਾ ਦਰਜ

ਬਾਜਾਖਾਨਾ, 10 ਅਗਸਤ (ਜਗਦੀਪ ਸਿੰਘ ਗਿੱਲ)-ਪੁਲਿਸ ਥਾਣਾ ਬਾਜਾਖਾਨਾ ਵਿਖੇ ਅਸਲਾ ਦਿਖਾ ਕੇ ਧਮਕਾਉਣ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ’ਤੇ ਮੁਕੱਦਮਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਧਿਰ ਜਗਤਾਰ ਸਿੰਘ ਪੁੱਤਰ ਕੌਰ ਸਿੰਘ ਨੇ ਦੱਸਿਆ ਕਿ ਉਹ ਬਾਜਾਖਾਨਾ ਵਿਖੇ ਖੇਤੀਬਾੜੀ ਦਾ ਕੰਮ ਧੰਦਾ ਕਰਦਾ ਹੈ ਅਤੇ ਦੂਜੀ ਧਿਰ ਸੁਖਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਾਜਾਖਾਨਾ ਦੀ ਜ਼ਮੀਨ ਜਾਇਦਾਦ ਦਾ ਖਾਤਾ ਸਾਂਝਾ ਚੱਲਿਆ ਆ ਰਿਹਾ ਸੀ ਅਤੇ ਉਨ੍ਹਾਂ ਦੀ ਜ਼ਮੀਨ ਕੋਟਕਪੂਰਾ, ਭਗਤਾ ਭਾਈਕਾ ਅਤੇ ਬਠਿੰਡਾ ਰੋਡ ’ਤੇ ਲੱਗਦੀ ਹੋਣ ਕਰਕੇ ਜ਼ਮੀਨ ਵਿਚ ਦੁਕਾਨਾਂ ਬਣਾਈਆਂ ਹੋਈਆਂ ਹਨ।

ਅਜੀਤ ਡੈਸਕ 11-09-2026
ਬਾਜਾਖਾਨਾ, 10 ਅਗਸਤ (ਜਗਦੀਪ ਸਿੰਘ ਗਿੱਲ)-ਪੁਲਿਸ ਥਾਣਾ ਬਾਜਾਖਾਨਾ ਵਿਖੇ ਅਸਲਾ ਦਿਖਾ ਕੇ ਧਮਕਾਉਣ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ’ਤੇ ਮੁਕੱਦਮਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਧਿਰ ਜਗਤਾਰ ਸਿੰਘ ਪੁੱਤਰ ਕੌਰ ਸਿੰਘ ਨੇ ਦੱਸਿਆ ਕਿ ਉਹ ਬਾਜਾਖਾਨਾ ਵਿਖੇ ਖੇਤੀਬਾੜੀ ਦਾ ਕੰਮ ਧੰਦਾ ਕਰਦਾ ਹੈ ਅਤੇ ਦੂਜੀ ਧਿਰ ਸੁਖਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਾਜਾਖਾਨਾ ਦੀ ਜ਼ਮੀਨ ਜਾਇਦਾਦ ਦਾ ਖਾਤਾ ਸਾਂਝਾ ਚੱਲਿਆ ਆ ਰਿਹਾ ਸੀ ਅਤੇ ਉਨ੍ਹਾਂ ਦੀ ਜ਼ਮੀਨ ਕੋਟਕਪੂਰਾ, ਭਗਤਾ ਭਾਈਕਾ ਅਤੇ ਬਠਿੰਡਾ ਰੋਡ ’ਤੇ ਲੱਗਦੀ ਹੋਣ ਕਰਕੇ ਜ਼ਮੀਨ ਵਿਚ ਦੁਕਾਨਾਂ ਬਣਾਈਆਂ ਹੋਈਆਂ ਹਨ। ਕਰੀਬ ਡੇਢ ਕੁ ਸਾਲ ਪਹਿਲਾਂ ਉਹ ਆਪਣੀ ਜ਼ਮੀਨ ਜਾਇਦਾਦ ਦੀ ਵੰਡ ਕਰਨ ਲਈ ਅਦਾਲਤ ਤਹਿਸੀਲਦਾਰ ਜੈਤੋ ਵਿਖੇ ਅਤੇ ਸਿਵਲ ਕੋਰਟ ਵਿਚ ਕੇਸ ਕੀਤੇ ਹੋਏ ਹਨ । ਜੋ ਅਦਾਲਤ ਵਲੋਂ ਸੁਖਰਾਜ ਸਿੰਘ ਵਲੋਂ ਜ਼ਮੀਨ ਵੇਚਣ, ਕੰਸਟਰਕਸ਼ਨ ਸਬੰਧੀ ਸਟੇਅ ਜਾਰੀ ਕੀਤਾ ਹੋਇਆ ਹੈ। ਬੀਤੇ ਦਿਨੀਂ ਸੁਖਰਾਜ ਸਿੰਘ ਆਪਣੀ ਗੱਡੀ ਵਿਚੋਂ ਆਪਣੀ ਰਾਇਫਲ 315 ਬੋਰ ਅਤੇ ਇਸ ਦੇ ਲੜਕੇ ਪ੍ਰਵੇਜ਼ ਸਿੰਘ ਨੇ ਗੱਡੀ ’ਚੋਂ ਪਿਸਟਲ ਕੱਢ ਲਿਆਂਦਾ । ਇਨ੍ਹਾਂ ਦੋਹਾਂ ਪਿਉ-ਪੁੱਤਾਂ ਨੇ ਹਥਿਆਰਾਂ ਨੂੰ ਦਿਖਾਉਂਦੇ ਹੋਏ ਉਸ ਨੂੰ ਘੇਰ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਜਿਸ ’ਤੇ ਪੁਲਿਸ ਥਾਣਾ ਬਾਜਾਖਾਨਾ ਵਿਖੇ ਐਫ਼.ਆਈ.ਆਰ ਨੰਬਰ 141 ਦਰਜ ਕਰਕੇ ਆਰਮਜ ਐਕਟ ਤਹਿਤ 25,27/54/59 ਦਰਜ ਕੀਤਾ ਗਿਆ।
ਪਿਛਲੀ ਖ਼ਬਰ ਜੈਤੋ ’ਚ ਬੇਲਗਾਮ ਟਰੈਫ਼ਿਕ ਰਾਹਗੀਰਾਂ ਲਈ ਗੰਭੀਰ ਸਮੱਸਿਆ ਅਗਲੀ ਖ਼ਬਰ ਮੋਗਾ ਰੋਡ ਮੁੱਖ ਮਾਰਗ ’ਤੇ ਡਿਗੂੰ ਡਿੱਗੂ ਕਰਦੇ ਲਾਈਟਾਂ ਦੇ ਪੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।