13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

-33 ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ- ਮਰਦਾਂ ਦੀਆਂ 12 ਅਤੇ ਕੁੜੀਆਂ ਦੀਆਂ ਚਾਰ ਟੀਮਾਂ ਲੈਣਗੀਆਂ ਹਿੱਸਾ

ਫ਼ਰੀਦਕੋਟ, 12 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਐਸਟਰੋਟਰਫ਼ ਗਰਾਊਂਡ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਹੋਈ।

ਅਜੀਤ ਡੈਸਕ 13-09-2026
ਫ਼ਰੀਦਕੋਟ, 12 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਐਸਟਰੋਟਰਫ਼ ਗਰਾਊਂਡ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਹੋਈ। ਮੀਟਿੰਗ ਵਿਚ ਫੈਸਲਾ ਹੋਇਆ ਕਿ ਇਸ ਵਾਰ ਕੌਮੀ ਪੱਧਰ ਦੀਆਂ ਪੁਰਸ਼ਾਂ ਦੀਆਂ 12 ਟੀਮਾਂ ਅਤੇ ਔਰਤਾਂ ਦੀਆਂ 4 ਟੀਮਾਂ ਭਾਗ ਲੈਣਗੀਆਂ। ਪਰਮਪਾਲ ਸਿੰਘ ਪ੍ਰਧਾਨ, ਜਨਰਲ ਸਕੱਤਰ ਹਰਜੀਤ ਸਿੰਘ ਬੋਦਾ ਨੇ ਦੱਸਿਆ ਕਿ ਪੁਰਸ਼ਾਂ ਦੀ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 50 ਹਜ਼ਾਰ ਰੁਪਏ, ਔਰਤਾਂ ਦੀ ਜੇਤੂ ਟੀਮ ਨੂੰ 21 ਹਜ਼ਾਰ ਅਤੇ ਉਪ ਜੇਤੂ ਨੂੰ 11 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਾਗ ਲੈਣ ਵਾਲੀਆਂ ਟੀਮਾਂ ਪੁਰਸ਼ ਵਰਗ ਵਿਚ: ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ, ਪੀ ਐਸ.ਪੀ.ਸੀ.ਐਲ ਪਟਿਆਲਾ, ਈ.ਐਮ ਈ ਜਲੰਧਰ, ਵੈਸਟਰਨ ਸੈਂਟਰਲ ਰੇਲਵੇ ਜੱਬਲਪੁਰ, ਪੰਜਾਬ ਐਂਡ ਸਿੰਧ ਬੈਂਕ, ਨਾਮਧਾਰੀ ਇਲੈਵਨ ਲੁਧਿਆਣਾ, ਫ਼ਰੀਦਕੋਟ ਇਲੈਵਨ, ਬੀ.ਐਸ.ਐਫ. ਜਲੰਧਰ, ਆਈ.ਟੀ.ਬੀ.ਪੀ. ਜਲੰਧਰ, ਆਰਮੀ ਰੈਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਦਿੱਲੀ ਇਲੈਵਨ ਸ਼ਾਮਿਲ ਹਨ। ਮਹਿਲਾ ਵਰਗ ਵਿਚ: ਬਠਿੰਡਾ ਅਕੈਡਮੀ, ਮਾਈ ਭਾਗੋ ਅਕੈਡਮੀ ਸ੍ਰੀ ਮੁਕਤਸਰ ਸਾਹਿਬ, ਬਾਦਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਅਤੇ ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ ਭਾਈ ਭਗਤਾ ਸ਼ਾਮਿਲ ਹਨ। ਕਲੱਬ ਦੇ ਮੀਤ ਪ੍ਰਧਾਨ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਲੱਬ ਮੈਂਬਰਾਂ ਦੀਆਂ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਟੂਰਨਾਮੈਂਟ ਦੇ ਫਾਈਨਲ ਸਮਾਰੋਹ ’ਤੇ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਮੀਟਿੰਗ ਵਿਚ ਕਲੱਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਬੋਦਾ, ਗੁਰਿੰਦਰ ਸਿੰਘ ਬਾਵਾ, ਹਰਦੇਵ ਸਿੰਘ ਗਿਆਨੀ, ਅਲਬੇਲ ਸਿੰਘ, ਬਰਕਤ ਸਿੰਘ ਐਸ.ਬੀ.ਆਈ., ਕੁਲਵੰਤ ਸਿੰਘ ਕਲਸੀ, ਗੁਰਦੇਵ ਸਿੰਘ, ਰਾਮ ਲਾਲ ਫੱਤੂ, ਅਸ਼ੋਕ ਦੇਵਗਨ, ਰੋਹਿਤ ਸ਼ਰਮਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਣ ਐਲਾਨੇ ਪਾਵਰ ਕੱਟਾਂ ਕਾਰਨ ਘਰੇਲੂ ਖਪਤਰਾਕ ਤੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਡਰੇਨ ’ਤੇ ਨਵੇਂ ਬਣੇ ਪੁਲ ਦੀਆਂ ਦੋਵੇਂ ਸਾਈਡਾਂ ’ਤੇ ਵਿਛਾਏ ਮੋਟੇ ਪੱਥਰ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।