ਬਿਕਰਮਬਾਜ ਸਿੰਘ ਬਰਾੜ ਵਲੋਂ ਪਿੰਡ ਸੰਗੂਧੌਣ ਵਿਖੇ ਮੀਟਿੰਗਾਂ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਸਪੁੱਤਰ ਬਿਕਰਮਬਾਜ ਸਿੰਘ ਬਰਾੜ ਵਲੋਂ ਪਿੰਡ ਸੰਗੂਧੌਣ ਵਿਖੇ ਚਾਰ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਪਿੰਡ ਦੀਆਂ ਮੰਗਾਂ, ਸਮੱਸਿਆਵਾਂ ਤੇ ਲੋੜਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਵਿਕਾਸ ਕਾਰਜਾਂ ਨੂੰ ਕਰਵਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਸਪੁੱਤਰ ਬਿਕਰਮਬਾਜ ਸਿੰਘ ਬਰਾੜ ਵਲੋਂ ਪਿੰਡ ਸੰਗੂਧੌਣ ਵਿਖੇ ਚਾਰ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਪਿੰਡ ਦੀਆਂ ਮੰਗਾਂ, ਸਮੱਸਿਆਵਾਂ ਤੇ ਲੋੜਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਵਿਕਾਸ ਕਾਰਜਾਂ ਨੂੰ ਕਰਵਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਬਿਕਰਮਬਾਜ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਉਠਾਈਆਂ ਜਾ ਰਹੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨੇ ਵੀ ਵੱਖ-ਵੱਖ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸੰਬੰਧੀ ਆਪਣੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਗੁਰਪਿੰਦਰ ਸਿੰਘ ਸ਼ੈਲੀ ਮੀਤ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਜਾਦੂ ਯੂਥ ਪ੍ਰਧਾਨ, ਛਿੰਦਰਪਾਲ ਸਿੰਘ ਸਰਪੰਚ, ਦਾਰਾ ਸਿੰਘ, ਬਲਕਾਰ ਸਿੰਘ ਕਾਲਾ, ਬਗੀਚਾ ਸਿੰਘ ਨੰਬਰਦਾਰ, ਗੁਰਸਿਮਰਨ ਸਿੰਘ ਬੌਬੀ, ਬਲਵਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਰਾਜ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਸੁਖਪ੍ਰੀਤ ਸਿੰਘ ਸੋਨੀ, ਕੁਲਵੰਤ ਸਿੰਘ ਕੰਤਾ, ਮਹਾਸ਼ਾ ਸਿੰਘ, ਸ਼ਮਿੰਦਰ ਸਿੰਘ ਡੀ.ਪੀ.ਈ., ਗੁਰਮੇਲ ਸਿੰਘ ਮੈਂਬਰ, ਅੰਗਰੇਜ਼ ਸਿੰਘ, ਭਲਵਿੰਦਰ ਸਿੰਘ ਪੱਪੂ, ਨੰਬਰਦਾਰ ਬੇਅੰਤ ਸਿੰਘ ਲਾਲੀ ਆਦਿ ਹਾਜ਼ਰ ਸਨ।