17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਕਾਲੀ ਦਲ ਬਾਦਲ ਨੇ ਬਿਜਲੀ ਸੰਕਟ ਨੂੰ ਲੈ ਕੇ ਸਾਦਿਕ ’ਚ ਲਗਾਇਆ ਧਰਨਾ

ਸਾਦਿਕ, 16 ਸਤੰਬਰ (ਗੁਰਭੇਜ ਸਿੰਘ ਚੌਹਾਨ, ਆਰ. ਐਸ.

ਅਜੀਤ ਡੈਸਕ 17-09-2026
ਸਾਦਿਕ, 16 ਸਤੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ. ਧੁੰਨਾ)-ਪਿਛਲੇ ਕੁਝ ਦਿਨਾਂ ਤੋਂ ਮੋਟਰਾਂ ਦੀ ਬਿਜਲੀ ਸਪਲਾਈ ਕਿਸਾਨਾਂ ਨੂੰ ਘੱਟ ਮਿਲਣ ਕਾਰਨ ਪੱਕਣ ’ਤੇ ਆਏ ਝੋਨੇ ਦੇ ਹੋ ਰਹੇ ਨੁਕਸਾਨ ਦੇ ਸਬੰਧ ’ਚ ਅੱਜ ਅਕਾਲੀ ਦਲ ਬਾਦਲ ਵਲੋਂ ਬਿਜਲੀ ਗਰਿੱਡ ਸਾਦਿਕ ਅੱਗੇ ਧਰਨਾ ਲਗਾਇਆ ਗਿਆ ਅਤੇ ਸਰਕਾਰ ਦੇ ਮਾੜੇ ਪ੍ਰਬੰਧਾਂ ਸਬੰਧੀ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਧਰਨੇ ’ਚ ਸ਼ਾਮਿਲ ਪਾਰਟੀ ਵਰਕਰਾਂ ਨੂੰ ਕਿਹਾ ਕਿ ਪੰਜਾਬ ਅੰਦਰ ਸੱਤਾਂ ਵਿਚ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਵਰਗ ਨੂੰ ਦੁਖੀ ਕਰਕੇ ਰੱਖ ਦਿੱਤਾ ਹੈ। ਚਾਹੇ ਉਹ ਕਿਸਾਨ, ਮਜ਼ਦੂਰ, ਦੁਕਾਨਦਾਰ, ਸਰਕਾਰੀ ਮੁਲਾਜ਼ਮ ਜਾਂ ਕੋਈ ਹੋਰ ਵਰਗ ਹੋਵੇ। ਹਰ ਵਰਗ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ। ਕੋਲੇ ਦੀ ਕਮੀ ਕਾਰਨ ਪੰਜਾਬ ਬਿਜਲੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਮੌਜੂਦਾ ਸਰਕਾਰ ਕੋਲ ਬਿਜਲੀ ਪੈਦਾ ਕਰਨ ਦਾ ਕੋਲੇ ਤੋਂ ਬਿਨਾਂ ਹੋਰ ਕੋਈ ਵੱਡਾ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਅੱਜ ਧਰਨੇ ਦਿੱਤੇ ਜਾ ਰਹੇ ਹਨ। ਬਾਦਲ ਸਰਕਾਰ ਵੇਲੇ ਜੋ ਥਰਮਲ ਪਲਾਂਟ ਲਗਾਏ ਗਏ ਉਸ ਤੋਂ ਬਾਅਦ ਨਾ ਤਾਂ ਕਾਂਗਰਸ ਨੇ ਬਿਜਲੀ ਉਤਪਾਦਨ ਨੂੰ ਵਧਾਉਣ ਦੇ ਯਤਨ ਕੀਤੇ। ਹੁਣ ਪੰਜਾਬ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਢੇ ਚਾਰ ਸਾਲ ਦੇਖ ਲਵੋ ਤੇ ਬਾਦਲ ਸਰਕਾਰ ਦਾ ਸਮਾਂ ਦੇਖ ਲਵੋ ਪੰਜਾਬ ਬਾਦਲ ਸਰਕਾਰ ਦੇ ਰਾਜ ਵਿਚ ਬਿਜਲੀ ਪੱਖੋ ਸਰਪਲਸ ਸੂਬਾ ਸੀ। ਜੇਕਰ ਤੁਸੀਂ ਹੁਣ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਅਕਾਲੀ ਦਲ ਬਾਦਲ ਜੋ ਇਕ ਪੁਰਾਣੀ ਪੰਥਕ ਪਾਰਟੀ ਹੈ ਨੂੰ ਮਜ਼ਬੂਤ ਕਰਕੇ 2027 ਦੀਆਂ ਚੋਣਾਂ ਵਿਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਚੱਲਦਾ ਕਰੀਏ। ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਰਵਿੰਦਰ ਸਿੰਘ ਬਬਲ ਜਟਾਣਾ ਯੂਥ ਪ੍ਰਧਾਨ ਫ਼ਰੀਦਕੋਟ, ਸਤੀਸ਼ ਗਰੋਵਰ ਫ਼ਰੀਦਕੋਟ, ਕਰਮਜੀਤ ਸਿੰਘ ਸ਼ਿਮਰੇਵਾਲਾ, ਸਰਪੰਚ ਗੁਰਪ੍ਰੀਤ ਸਿੰਘ ਮਰਾੜ੍ਹ, ਜਗਪ੍ਰੀਤ ਸਿੰਘ ਦੀਪ ਸਿੰਘ ਵਾਲਾ, ਬਲਰਾਜ ਸਿੰਘ ਰੁਪੱਈਆਂ ਵਾਲਾ, ਬੀਕਾ ਸਿੰਘ ਰੋਮਾਣਾ, ਦਵਿੰਦਰ ਸ਼ਰਮਾ ਦੀਪ ਸਿੰਘ ਵਾਲਾ, ਗੁਰਮੀਤ ਸਿੰਘ ਸਾਧੂਵਾਲਾ, ਨਿਰਮਲ ਸਿੰਘ ਕੁਹਾੜ, ਸ਼ਿਵਰਾਜ ਸਿੰਘ ਸੰਧੂ, ਦਵਿੰਦਰ ਸਿੰਘ ਸਰਪੰਚ ਸੰਗਤਪੁਰਾ, ਸ਼ਾਮ ਲਾਲ ਸਰਪੰਚ ਦੀਪ ਸਿੰਘ ਵਾਲਾ, ਭਿੰਦਰ ਸਿੰਘ ਜੰਡ ਵਾਲਾ, ਸੁਖਦੇਵ ਸਿੰਘ ਮੈਂਬਰ, ਹਰਭਗਵਾਨ ਸਿੰਘ ਸਾਬਕਾ ਮੈਂਬਰ ਆਦਿ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਧਰਨਾ ਅਗਲੀ ਖ਼ਬਰ ਸੂਬੇ ’ਤੇ ਦਿਨ-ਬ-ਦਿਨ ਵਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ : ਮਨਤਾਰ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।