19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਤੇਜ਼ਧਾਰ ਹਥਿਆਰਾਂ ਸਮੇਤ ਪੰਜ ਕਾਬੂ

ਕੋਟਕਪੂਰਾ, 18 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਬੱਸ ਅੱਡਾ ਪਿੰਡ ਢਿੱਲਵਾਂ ਕਲਾਂ ਸਨ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਉਰਫ਼ ਬਾਬਾ, ਰਾਜਵਿੰਦਰ ਸਿੰਘ ਉਰਫ਼ ਚਿੱਟਾ ਵਾਸੀ ਪਿੰਡ ਢਿੱਲਵਾਂ ਕਲਾਂ, ਜਲਵਿੰਦਰ ਸਿੰਘ ਉਰਫ਼ ਜੱਲਾ, ਬੂਟਾ ਸਿੰਘ ਵਾਸੀ ਪਿੰਡ ਕੋਟ ਸੁਖੀਆ, ਅੰਮ੍ਰਿਤਪਾਲ ਸਿੰਘ ਉਰਫ਼ ਬੱਬੂ ਵਾਸੀ ਪਿੰਡ ਵਾਂਦਰ ਜਟਾਣਾ, ਜ਼ਿਲ੍ਹਾ ਫ਼ਰੀਦਕੋਟ ਜੋ ਆਪਸ ਵਿਚ ਦੋਸਤ ਹਨ ਅਤੇ ਕਰਮਜੀਤ ਸਿੰਘ ਉਰਫ਼ ਬਾਬਾ ਉਕਤ ਇਸ ਗਰੋਹ ਦਾ ਸਰਗਨਾ ਹੈ ਅਤੇ ਉਕਤ ਸਾਰੇ ਵਿਅਕਤੀ ਲੁੱਟਾਂ ਖੋਹਾਂ ਕਰਕੇ ਨਸ਼ਾ ਖ਼ਰੀਦ ਕੇ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ। ਇਨ੍ਹਾ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਅਤੇ ਹੋਰ ਅਪਰਾਧਾਂ ਦੇ ਮੁਕੱਦਮੇ ਦਰਜ ਹਨ ਜੋ ਅੱਜ ਨੈਸ਼ਨਲ ਹਾਈਵੇ-54 ਬਠਿੰਡਾ-ਸ੍ਰੀ ਅੰਮ੍ਰਿਤਸਰ ਤੋਂ ਚੜਦੇ ਪਾਸੇ ਕੋਠੇ ਦਰਜੀਆਂ ਵਾਲੇ ਲਿੰਕ ਰੋਡ ਉਪਰ ਕਰੀਬ ਇਕ ਕਿਲੋਮੀਟਰ ਦੂਰ ਬਾਹੱਦ ਰਕਬਾ ਕੋਠੇ ਦਰਜੀਆਂ ਪਿੰਡ ਢਿੱਲਵਾਂ ਕੋਲ ਝਾੜੀਆਂ ਵਿਚ ਸੁੰਨਸਾਨ ਜਗ੍ਹਾ ਵਿਚ ਲੁਕ ਛਿਪ ਕੇ ਬੈਠੇ ਹਨ ਅਤੇ ਰਾਹਗੀਰਾਂ ਪਾਸੋ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ।

ਅਜੀਤ ਡੈਸਕ 19-09-2026
ਕੋਟਕਪੂਰਾ, 18 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਬੱਸ ਅੱਡਾ ਪਿੰਡ ਢਿੱਲਵਾਂ ਕਲਾਂ ਸਨ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਉਰਫ਼ ਬਾਬਾ, ਰਾਜਵਿੰਦਰ ਸਿੰਘ ਉਰਫ਼ ਚਿੱਟਾ ਵਾਸੀ ਪਿੰਡ ਢਿੱਲਵਾਂ ਕਲਾਂ, ਜਲਵਿੰਦਰ ਸਿੰਘ ਉਰਫ਼ ਜੱਲਾ, ਬੂਟਾ ਸਿੰਘ ਵਾਸੀ ਪਿੰਡ ਕੋਟ ਸੁਖੀਆ, ਅੰਮ੍ਰਿਤਪਾਲ ਸਿੰਘ ਉਰਫ਼ ਬੱਬੂ ਵਾਸੀ ਪਿੰਡ ਵਾਂਦਰ ਜਟਾਣਾ, ਜ਼ਿਲ੍ਹਾ ਫ਼ਰੀਦਕੋਟ ਜੋ ਆਪਸ ਵਿਚ ਦੋਸਤ ਹਨ ਅਤੇ ਕਰਮਜੀਤ ਸਿੰਘ ਉਰਫ਼ ਬਾਬਾ ਉਕਤ ਇਸ ਗਰੋਹ ਦਾ ਸਰਗਨਾ ਹੈ ਅਤੇ ਉਕਤ ਸਾਰੇ ਵਿਅਕਤੀ ਲੁੱਟਾਂ ਖੋਹਾਂ ਕਰਕੇ ਨਸ਼ਾ ਖ਼ਰੀਦ ਕੇ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ। ਇਨ੍ਹਾ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਅਤੇ ਹੋਰ ਅਪਰਾਧਾਂ ਦੇ ਮੁਕੱਦਮੇ ਦਰਜ ਹਨ ਜੋ ਅੱਜ ਨੈਸ਼ਨਲ ਹਾਈਵੇ-54 ਬਠਿੰਡਾ-ਸ੍ਰੀ ਅੰਮ੍ਰਿਤਸਰ ਤੋਂ ਚੜਦੇ ਪਾਸੇ ਕੋਠੇ ਦਰਜੀਆਂ ਵਾਲੇ ਲਿੰਕ ਰੋਡ ਉਪਰ ਕਰੀਬ ਇਕ ਕਿਲੋਮੀਟਰ ਦੂਰ ਬਾਹੱਦ ਰਕਬਾ ਕੋਠੇ ਦਰਜੀਆਂ ਪਿੰਡ ਢਿੱਲਵਾਂ ਕੋਲ ਝਾੜੀਆਂ ਵਿਚ ਸੁੰਨਸਾਨ ਜਗ੍ਹਾ ਵਿਚ ਲੁਕ ਛਿਪ ਕੇ ਬੈਠੇ ਹਨ ਅਤੇ ਰਾਹਗੀਰਾਂ ਪਾਸੋ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿੰਨਾਂ ਪਾਸ ਮਾਰੂ ਹਥਿਆਰ ਹਨ। ਪੁਲਿਸ ਪਾਰਟੀ ਨੇ ਮੌਕੇ ’ਤੇ ਛਾਪਾਮਾਰੀ ਕਰਕੇ ਉਕਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਕੋਲੋਂ ਇਕ ਲੋਹਾ ਪਾਈਪ, ਇਕ ਗਰਾਰੀ ਫਿੱਟ ਲੋਹਾ ਪਾਈਪ, ਇਕ ਲੱਕੜ ਡੰਡਾ ਅਤੇ ਇਕ ਲੋਹੇ ਦੀ ਸੱਬਲ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ਲੰਬੇ ਸਮੇਂ ਦੀ ਮੰਗ ਨੂੰ ਪਿਆ ਬੂਰ, ਪਿੰਡ ਅਜਿੱਤ ਗਿੱਲ ਦੇ ਕੱਚੇ ਰਾਹ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਲਾਨਾ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।