22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵਿਵੇਕ ਆਸ਼ਰਮ ਬਰਗਾੜੀ ਵਿਖੇ ਦਸਵੀਂ ਦੇ ਦਿਹਾੜੇ ’ਤੇ ਖ਼ੂਨਦਾਨ ਕੈਂਪ ਲਗਾਇਆ

ਬਰਗਾੜੀ, 21 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਿਖੇ ਆਸ਼ਰਮ ਮੁਖੀ ਸੰਤ ਬਾਬਾ ਮੋਹਨ ਦਾਸ ਦੀ ਦੇਖ ਰੇਖ ਹੇਠ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸੰਤ ਮੋਹਨ ਦਾਸ ਨੇ ਸੰਗਤਾਂ ਨੂੰ ਕਥਾ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਸੁਖਮਈ ਬਣਾਉਣ ਲਈ ਗੁਰੂ ਉਪਦੇਸ਼ਾਂ ’ਤੇ ਚੱਲਣ ਦੀ ਲੋੜ ਹੈ।

ਅਜੀਤ ਡੈਸਕ 22-09-2026
ਬਰਗਾੜੀ, 21 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਿਖੇ ਆਸ਼ਰਮ ਮੁਖੀ ਸੰਤ ਬਾਬਾ ਮੋਹਨ ਦਾਸ ਦੀ ਦੇਖ ਰੇਖ ਹੇਠ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸੰਤ ਮੋਹਨ ਦਾਸ ਨੇ ਸੰਗਤਾਂ ਨੂੰ ਕਥਾ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਸੁਖਮਈ ਬਣਾਉਣ ਲਈ ਗੁਰੂ ਉਪਦੇਸ਼ਾਂ ’ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਆਸ਼ਰਮ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਸੰਗਤਾਂ ਨੇ ਖੂਨਦਾਨ ਕੀਤਾ। ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਬਠਿੰਡਾ ਦੀ ਟੀਮ ਵਲੋਂ ਖ਼ੂਨਦਾਨੀਆਂ ਦਾ ਖੂਨ ਇਕੱਠਾ ਕਰਕੇ ਸਾਂਭ ਸੰਭਾਲ ਕੀਤੀ ਗਈ । ਸੰਤ ਮੋਹਨ ਦਾਸ ਨੇ ਖੂਨਦਾਨ ਕਰਨ ਵਾਲੇ ਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਦਾਨ ਹੈ ਅਤੇ ਇਸ ਖੂਨ ਦੇ ਦਿੱਤੇ ਦਾਨ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਦਾ ਬਚਾਅ ਹੋ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਸੰਗਤਾਂ ਲਈ ਜਲੇਬੀਆਂ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਡਾ . ਈਸ਼ਰ ਸਿੰਘ ਢਿੱਲੋਂ, ਬਾਬਾ ਸੀਰਾ ਸਿੰਘ, ਗਿਆਨੀ ਗੁਰਲਾਲ ਸਿੰਘ, ਗਿਆਨੀ ਚੰਦ ਸਿੰਘ, ਬਾਬਾ ਗੁਰਵੰਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਸੇਵਕ ਸਿੰਘ ਬਰਾੜ, ਲਵਪ੍ਰੀਤ ਸਿੰਘ, ਪਿਆਰਾ ਸਿੰਘ, ਪੰਚ ਵੀਰ ਚੰਦ ਸ਼ਰਮਾ, ਰੋਸ਼ਨ ਸਿੰਘ, ਵੀਰਪਾਲ ਕੌਰ, ਹਰਜੋਤ ਸਿੰਘ, ਸਿਕੰਦਰ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ ਸਿਵੀਆਂ, ਗੁੱਜਰ ਸਿੰਘ ਬਰਾੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡਾ. ਹਰਨੇਕ ਸਿੰਘ ਭੁੱਲਰ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।