23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਿਵੇਕ ਸਕੂਲ ਬਰਗਾੜੀ ਦੇ ਨੈਤਿਕ ਸਿੱਖਿਆ ’ਚ ਅਵੱਲ ਰਹੇ ਬੱਚੇ ਸਨਮਾਨਿਤ

ਬਰਗਾੜੀ, 22 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਨੈਤਿਕ ਸਿੱਖਿਆ ਵਿਚ ਅਵੱਲ ਰਹੇ ਬੱਚਿਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਪਨਾ ਬਜਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਬੱਚਿਆਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਗਏ ਸਨ ਜਿਸ ਵਿਚ ਕਰੀਬ 54 ਸਕੂਲਾਂ ਦੇ 3600 ਤੋਂ ਵਧੇਰੇ ਬੱਚਿਆਂ ਨੇ ਭਾਗ ਲਿਆ ਸੀ।

ਅਜੀਤ ਡੈਸਕ 23-09-2026
ਬਰਗਾੜੀ, 22 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਨੈਤਿਕ ਸਿੱਖਿਆ ਵਿਚ ਅਵੱਲ ਰਹੇ ਬੱਚਿਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਪਨਾ ਬਜਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਬੱਚਿਆਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਗਏ ਸਨ ਜਿਸ ਵਿਚ ਕਰੀਬ 54 ਸਕੂਲਾਂ ਦੇ 3600 ਤੋਂ ਵਧੇਰੇ ਬੱਚਿਆਂ ਨੇ ਭਾਗ ਲਿਆ ਸੀ। ਇਸ ਇਮਤਿਹਾਨ ਵਿਚੋਂ ਇਸ ਸਕੂਲ ਦੀ ਬੱਚੀ ਨਵਜੋਤ ਕੌਰ ਸਪੁੱਤਰੀ ਲਖਵੀਰ ਸਿੰਘ ਜਮਾਤ 12ਵੀਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਕੂਲ ਦੀ ਪ੍ਰਭਜੋਤ ਕੌਰ, ਜਪਨੀਤ ਕੌਰ ਨੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ। ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਚੇਅਰਮੈਨ ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਿੰਸੀਪਲ ਸਪਨਾ ਬਜਾਜ, ਉਪ ਪਿ੍ਰੰਸੀਪਲ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ ਨੇ ਬੱਚਿਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਅਜਿਹੇ ਸ਼ਾਨਦਾਰ ਨਤੀਜੇ ਸਮੂਹ ਸਟਾਫ਼ ਦੀ ਵਧੀਆ ਕਾਰਗੁਜਾਰੀ ਕਾਰਨ ਹੀ ਆਉਂਦੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਕਰਵਾਏ ਜਾਂਦੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਬੱਚਿਆਂ ਵਿਚ ਆਮ ਪੜ੍ਹਾਈ ਤੋਂ ਇਲਾਵਾ ਜਿੰਦਗੀ ਨੂੰ ਹੋਰ ਚੰਗੀ ਸੇਧ ਦੇਣ ਵਾਲੇ ਗਿਆਨ ਵਿਚ ਵਾਧਾ ਹੁੰਦਾ ਹੈ। ਇਸ ਸਮੇਂ ਸਮੂਹ ਸਟਾਫ਼ ਅਤੇ ਬੱਚੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 24ਵਾਂ ਆਲ ਇੰਡੀਆ ਬਾਬਾ ਫ਼ਰੀਦ ਕਿ੍ਕਟ ਗੋਲਡ ਕੱਪ- ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਦੀ ਟੀਮ ਫ਼ਾਈਨਲ ’ਚ ਪੁੱਜੀ ਅਗਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਅਲਾਪ ਸਿਕੰਦਰ ਅਤੇ ਸਿਕੰਦਰ ਸਲੀਮ ਦੀ ਗਾਇਕੀ ਨੇ ਸੂਫੀ ਰੰਗ ਬੰਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।