24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਜਪਾ ਵਲੋਂ ਨਸ਼ਾ ਮੁਕਤ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਮੁਕੰਮਲ: ਡਾ. ਸਿਬੀਆ

ਬਰਗਾੜੀ, 23 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਦੇ ਸੀਨੀਅਰ ਆਗੂ ਸ਼ਿਵਰਾਜ ਚੌਹਾਨ, ਤਰੁਣ ਚੁੱਘ, ਸਨੀਲ ਕੁਮਾਰ ਜਾਖੜ, ਐਚ. ਐਸ ਫੂਲਕਾ ਆਦਿ ਦੀ ਅਗਵਾਈ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ।

ਅਜੀਤ ਡੈਸਕ 24-09-2026
ਬਰਗਾੜੀ, 23 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਦੇ ਸੀਨੀਅਰ ਆਗੂ ਸ਼ਿਵਰਾਜ ਚੌਹਾਨ, ਤਰੁਣ ਚੁੱਘ, ਸਨੀਲ ਕੁਮਾਰ ਜਾਖੜ, ਐਚ.ਐਸ ਫੂਲਕਾ ਆਦਿ ਦੀ ਅਗਵਾਈ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ 24 ਸਤੰਬਰ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ’ਚ ਹੁੰਦੀ ਹੋਈ ਦਿਨੇ 1 ਵਜੇ ਕਰੀਬ ਬਰਗਾੜੀ ਪਹੁੰਚੇਗੀ। ਬਰਗਾੜੀ ਪਹੁੰਚਣ ’ਤੇ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਭਾਜਪਾ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਸਿਬੀਆਂ ਨੇ ਦਿੰਦਿਆਂ ਦੱਸਿਆ ਕਿ ਇਹ ਯਾਤਰਾ ਪਿੰਡ ਰੋੜੀਕਪੂਰਾ ਤੋਂ ਸ਼ੁਰੂ ਹੋ ਕੇ ਜੈਤੋ, ਬਾਜਾਖਾਨਾ, ਲੰਭਵਾਲੀ, ਗੋਂਦਾਰਾ ਆਦਿ ਪਿੰਡਾਂ ’ਚ ਹੁੰਦੀ ਹੋਈ ਬਰਗਾੜੀ ਪਹੁੰਚੇਗੀ ਜਿਥੇ ਯਾਤਰਾ ’ਚ ਸ਼ਾਮਿਲ ਸੰਗਤ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਚਾਹ, ਪਾਣੀ ਅਤੇ ਲੰਗਰ ਛੱਕਣ ਤੋਂ ਬਾਅਦ ਇਹ ਯਾਤਰਾ ਢਿੱਲਵਾਂ ਕਲਾਂ, ਕੋਟਕਪੂਰਾ, ਸੰਧਵਾਂ ਤੋਂ ਹੁੰਦੀ ਹੋਈ ਫ਼ਰੀਦਕੋਟ ਵਿਖੇ ਰੁਕੇਗੀ ਅਤੇ ਅਗਲੇ ਦਿਨ ਆਪਣੇ ਨਵੇਂ ਪੜਾਅ ਵੱਲ ਵਧੇਗੀ। ਇਸ ਮੌਕੇ ਐਸ.ਸੀ. ਸੈੱਲ ਪੰਜਾਬ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਂ, ਮੰਡਲ ਪ੍ਰਧਾਨ ਹਰਮੇਲ ਸਿੰਘ ਚਹਿਲ, ਆਤਮਾ ਰਾਮ, ਰੁਲਦੂ ਸਿੰਘ, ਵਿਜੈ ਕੁਮਾਰ ਵਿੱਕੀ, ਜਸਵਿੰਦਰ ਸਿੰਘ, ਜਗਮੀਤ ਸਿੰਘ, ਜਸਪਾਲ ਸਿੰਘ, ਪ੍ਰਕਾਸ਼ ਸਿੰਘ ਸੇਵਾਵਾਲਾ, ਹਰਦੀਪ ਸ਼ਰਮਾ, ਰਣਵੀਰ ਸਿੰਘ, ਡਾ. ਰਮਨ ਜੈਤੋ, ਲਵਪ੍ਰੀਤ ਬਰਗਾੜੀ, ਨਾਹਰ ਸਿੰਘ ਬਾਜਾਖਾਨਾ, ਜਸਵਿੰਦਰ ਕੌਰ, ਸੰਤੋਸ਼ ਰਾਣੀ, ਸੁਖਜੀਤ ਕੌਰ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਵਲੋਂ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ. ਸੀ. ਵਿੰਗ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।