26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਭਾਜਪਾ ਹੀ ਪੰਜਾਬ ਨੂੰ ਨਸ਼ੇ ਦੀ ਦਲਦਲ ’ਚੋਂ ਕੱਢ ਸਕਦੀ ਹੈ : ਫ਼ਤਿਹਜੰਗ ਸਿੰਘ ਬਾਜਵਾ

ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਰ ’ਚ ਨਸ਼ਿਆਂ ਖ਼ਿਲਾਫ਼ ਕੱਢੀਆਂ ਜਾ ਰਹੀਆਂ ਨਸ਼ਾ ਮੁਕਤ ਪੰਜਾਬ ਰੈਲੀਆਂ ਸਬੰਧੀ ਅੱਜ ਇਹ ਰੈਲੀ ਫ਼ਰੀਦਕੋਟ ਵਿਖੇ ਪੁੱਜੀ ਜਿੱਥੇ ਭਾਜਪਾ ਆਗੂ ਫ਼ਤਿਹਜੰਗ ਬਾਜਵਾ, ਹੌਬੀ ਧਾਲੀਵਾਲ ਅਤੇ ਰਾਜਸਥਾਨ ਦੇ ਵਿਧਾਇਕ ਗੁਰਬੀਰ ਸਿੰਘ ਵਲੋਂ ਇਸ ਰੈਲੀ ਦੀ ਅਗਵਾਈ ਕੀਤੀ ਗਈ। ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ, ਅਨੁਸ਼ਾਸਨੀਕ ਕਮੇਟੀ ਦੇ ਕਨਵੀਨਰ ਡਾ.

ਅਜੀਤ ਡੈਸਕ 26-09-2026
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਰ ’ਚ ਨਸ਼ਿਆਂ ਖ਼ਿਲਾਫ਼ ਕੱਢੀਆਂ ਜਾ ਰਹੀਆਂ ਨਸ਼ਾ ਮੁਕਤ ਪੰਜਾਬ ਰੈਲੀਆਂ ਸਬੰਧੀ ਅੱਜ ਇਹ ਰੈਲੀ ਫ਼ਰੀਦਕੋਟ ਵਿਖੇ ਪੁੱਜੀ ਜਿੱਥੇ ਭਾਜਪਾ ਆਗੂ ਫ਼ਤਿਹਜੰਗ ਬਾਜਵਾ, ਹੌਬੀ ਧਾਲੀਵਾਲ ਅਤੇ ਰਾਜਸਥਾਨ ਦੇ ਵਿਧਾਇਕ ਗੁਰਬੀਰ ਸਿੰਘ ਵਲੋਂ ਇਸ ਰੈਲੀ ਦੀ ਅਗਵਾਈ ਕੀਤੀ ਗਈ। ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ, ਅਨੁਸ਼ਾਸਨੀਕ ਕਮੇਟੀ ਦੇ ਕਨਵੀਨਰ ਡਾ. ਸੰਜੀਵ ਗੋਇਲ ਅਤੇ ਹੋਰ ਲੀਡਰਸ਼ਿਪ ਹਾਜ਼ਰ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਫ਼ਤਿਹਜੰਗ ਬਾਜਵਾ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹਨ ਉਸਤੋਂ ਸਭ ਭਲੀ ਭਾਂਤ ਜਾਣੂ ਹਨ ਅਤੇ ਜੇਕਰ 2027 ’ਚ ਭਾਜਪਾ ਸਰਕਾਰ ਆਉਂਦੀ ਹੈ ਤਾਂ ਕੇਂਦਰ ਦਾ ਐਂਟੀ ਨਾਰਕੋ ਸੈਲ ਸੂਬੇ ਦੇ ਐਂਟੀ ਨਸ਼ਾ ਸੈਲ ਨਾਲ ਮਿਲ ਕੇ ਨਸ਼ੇ ਦੇ ਸੌਦਾਗਰਾਂ ’ਤੇ ਕੁਝ ਸਮੇਂ ’ਚ ਹੀ ਨਕੇਲ ਕੱਸ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦਾ ਪਰ ਹੁਣ ਹਾਲਾਤ ਅਜਿਹੇ ਹਨ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਸਹਿਯੋਗ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸਾਰੀਆਂ ਰਿਪੋਰਟਾਂ ਹਨ ਕਿ ਨਸ਼ੇ ਦੇ ਕਾਰੋਬਾਰ ਪਿੱਛੇ ਕਿਸ ਕਿਸ ਦੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ’ਚ ਨਸ਼ਾ ਖ਼ਤਮ ਕਰਨ ਦਾ ਇਕੋ ਇਕ ਰਸਤਾ ਹੈ ਕਿ ਭਾਜਪਾ ਨੂੰ ਸੱਤਾ ਵਿਚ ਪੰਜਾਬ ਵੱਸੀ ਲਿਆਉਣ। ਮੁੱਖ ਮੰਤਰੀ ਵਲੋਂ ਗੁਜ਼ਰਾਤ ਤੋਂ ਆਉਂਦੇ ਨਸ਼ੇ ਦੇ ਕਥਿਤ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਭਰਮ ਫ਼ੈਲਾਇਆ ਜਾ ਰਿਹਾ ਕਿ ਜੇਕਰ ਨਸ਼ਾ ਦੂਜੇ ਸੂਬਿਆਂ ’ਚੋਂ ਆਉਂਦਾ ਹੈ ਤਾਂ ਇਸ ਨੂੰ ਰੋਕਣ ਦਾ ਕੰਮ ਸੂਬੇ ਦੀ ਸਰਕਾਰ ਦਾ ਹੈ, ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ। ਇਸ ਮੌਕੇ ਸੁਮਿਤ ਸੁਖੀਜਾ, ਗਗਨ ਸੇਠੀ ਤੇ ਹੋਰ ਭਾਜਪਾ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਕੋਟਕਪੂਰਾ ਨਗਰ ਕੌਂਸਲ ਦੀ ਪਹਿਲੀ ਮੀਟਿੰਗ ’ਚ 24.5 ਕਰੋੜ ਦਾ ਸਾਲਾਨਾ ਬਜਟ ਪਾਸ ਅਗਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਗਿਆਨਵਾਨ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।