6.50 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਰਬੰਸ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ ਤੋਂ ਪਿੰਡ ਜਲਾਲੇਆਣਾ ਰੋਡ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਪੁਲ਼ ਸੂਆ ਬਾਹੱਦ ਪਿੰਡ ਸੰਧਵਾਂ ਪੁੱਜੀ ਤਾਂ ਨਹਿਰ ਦੀ ਪਟੜੀ ਉਪਰ ਦੋ ਮੋਨੇ ਨੌਜਵਾਨ ਬੈਠੇ ਲਿਫ਼ਾਫ਼ੀ ਵਿਚੋਂ ਫਰੋਲਾ ਫ਼ਰਾਲੀ ਕਰ ਰਹੇ ਸਨ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਿਫ਼ਾਫ਼ੀ ਸੁੱਟ ਕੇ ਖਿਸਕਣ ਲੱਗੇ ਸਨ।
ਅਜੀਤ ਡੈਸਕ
26-09-2026