30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਾਅਲੀ ਦਸਤਾਵੇਜ਼ਾਂ ’ਤੇ ਕੰਬਾਈਨ ਵੇਚਣ ਤੇ 10 ਲੱਖ ਦੀ ਠੱਗੀ ਦੇ ਦੋਸ਼ਾਂ ਤਹਿਤ ਤਿੰਨ ਔਰਤਾਂ ਖ਼ਿਲਾਫ਼ ਮਾਮਲਾ ਦਰਜ, ਇਕ ਗਿ੍ਫ਼ਤਾਰ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ)-ਸਥਾਨਕ ਨਾਨਕਸਰ ਬਸਤੀ ਵਸਨੀਕ ਤਿੰਨ ਔਰਤਾਂ ਵਲੋਂ ਪਿੰਡ ਕੋਟਸੁਖੀਆ ਦੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੰਬਾਇਨ ਵੇਚਣ ਅਤੇ ਦੱਸ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕ ਦੋਸ਼ਣ ਨੂੰ ਗਿ੍ਫ਼ਤਾਰ ਕਰ ਲਿਆ ਹੈ।

? 30-09-2026
ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ)-ਸਥਾਨਕ ਨਾਨਕਸਰ ਬਸਤੀ ਵਸਨੀਕ ਤਿੰਨ ਔਰਤਾਂ ਵਲੋਂ ਪਿੰਡ ਕੋਟਸੁਖੀਆ ਦੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੰਬਾਇਨ ਵੇਚਣ ਅਤੇ ਦੱਸ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕ ਦੋਸ਼ਣ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਕਿ੍ਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਉਹ ਕੰਬਾਇਨ ਖਰੀਦਣੀ ਚਾਹੁੰਦਾ ਸੀ ਅਤੇ ਉਸ ਨੂੰ ਪਤਾ ਲੱਗਿਆ ਕਿ ਇਕ ਕੰਬਾਇਨ ਲਵਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫ਼ਰੀਦਕੋਟ ਤੇ ਘਰ ਪਈ ਹੈ ਤੇ ਉਹ ਆਪਣੇ ਲੜਕੇ ਨਾਲ ਕੰਬਾਇਨ ਦੇਖਣ ਲਈ ਉਕਤਾਨ ਦੇ ਘਰ ਗਿਆ ਤੇ ਉਨ੍ਹਾਂ ਦਾ 10 ਲੱਖ 50 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ। ਉਨ੍ਹਾਂ 50 ਹਜ਼ਾਰ ਰੁਪਏ ਸਾਈ ਦੇ ਦਿੱਤੇ ਤੇ ਉਨ੍ਹਾਂ ਨੂੰ ਸ਼ਾਮ ਨੂੰ ਬਾਕੀ ਰਕਮ ਅਦਾ ਕਰਕੇ ਕੰਬਾਇਨ ਅਤੇ ਕਾਗਜ਼ਾਤ ਲੈ ਜਾਣ ਬਾਰੇ ਕਿਹਾ ਗਿਆ। ਜਦੋਂ ਉਹ ਉਕਤ ਘਰ ਸ਼ਾਮ 4 ਵਜੇ ਗਏ ਤਾਂ ਵੇਚਣ ਵਾਲਿਆਂ ਵਲੋਂ ਉਨ੍ਹਾਂ ਤੋਂ ਗਵਾਹਾ ਦੀ ਹਾਜ਼ਰੀ ਵਿਚ ਕੰਬਾਇਨ ਦੇ 10 ਲੱਖ ਰੁਪਏ ਗਿਣ ਕੇ ਲੈ ਲਏ ਤੇ ਕਿਹਾ ਕਿ ਹਲਫ਼ੀਆ ਬਿਆਨ ਅਤੇ ਕੰਬਾਇਨ ਦੀ ਕਾਪੀ ਵਗੈਰਾ ਮੰਗਵਾ ਕੇ ਦੇ ਦੇਵਾਂਗੇ ਪਰ ਇਨ੍ਹਾਂ ਨੇ ਨਹੀਂ ਦਿੱਤੀ ਅਤੇ ਕਿਹਾ ਕਿ ਅਗਲੇ ਦਿਨ ਉਹ ਸਾਡੇ ਪਾਸ ਆ ਕੇ ਸਾਰੇ ਦਸਤਾਵੇਜ਼ ਲੈ ਜਾਣਾ। ਜਿਸ ’ਤੇ ਉਹ ਤੇ ਉਸ ਦਾ ਲੜਕਾ ਵਿਸ਼ਵਾਸ ਕਰਕੇ ਵਾਪਸ ਆ ਗਏ ਤੇ 28 ਸਤੰਬਰ ਨੂੰ ਉਹ ਫਿਰ ਆਪਣੇ ਲੜਕੇ ਜਗਸੀਰ ਸਿੰਘ ਨਾਲ ਉਕਤਾਨ ਦੇ ਘਰ ਗਿਆ ਤਾਂ ਉਨ੍ਹਾਂ ਸਾਨੂੰ ਹਲਫੀਆ ਬਿਆਨ ਲਵਪ੍ਰੀਤ ਕੌਰ ਕੇਅਰ ਆਫ਼ ਬਲਦੇਵ ਸਿੰਘ ਵਲੋਂ ਦਿੱਤਾ ਗਿਆ, ਜਿਸ ਵਿਚ ਕੰਬਾਇਨ ਦੀ ਕਥਿਤ ਤੌਰ ’ਤੇ ਜਾਅਲੀ ਕਾਪੀ ਦਿੱਤੀ ਗਈ। ਕੰਬਾਇਨ ਦਾ ਨੰਬਰ ਵੀ ਆਰ.ਸੀ. ਨਾਲ ਮੇਲ ਨਹੀਂ ਖਾਂਦਾ ਹੈ। ਉਸ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਤਿੰਨਾਂ ਔਰਤਾਂ ਵਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਤੇ ਬਲੈਕ ਮੇਲ ਕਰਨ ਦੀ ਕੋਸ਼ਿਸ਼ ਕੀਤੀ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ ਤੇ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਲਵਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ, ਸਿਮਰਨਜੀਤ ਕੌਰ ਪਤਨੀ ਬਲਦੇਵ ਸਿੰਘ ਤੇ ਸੰਦੀਪ ਕੌਰ ਪਤਨੀ ਵਿਕਰਮਜੀਤ ਸਿੰਘ ਵਾਸੀ ਫ਼ਰੀਦਕੋਟ ਖ਼ਿਲਾਫ਼ ਬੀ.ਐਸ.ਐਸ. ਦੀਆਂ ਧਾਰਾਵਾਂ 318 (4), 336 (2), 340 (2), 61 (2), 351 (2) ਤਹਿਤ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਜੀਤ ਕੌਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਤਿੰਨਾਂ ਕਥਿਤ ਦੋਸ਼ਣਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਦਸਤਾਵੇਜ਼ੀ ਫ਼ਿਲਮ ਦਿਖਾਈ ਅਗਲੀ ਖ਼ਬਰ ਪਿਸਤੌਲ ਨਾਲ ਗੋਲੀ ਮਾਰ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।