07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

5ਵੀਂ ਰੁਹਾਨੀ ਸ਼ਾਮ ’ਚ ਕਲਾਕਾਰਾਂ ਨੇ ਸੰਗੀਤਕ ਸੁਰਾਂ ਨਾਲ ਦਰਸ਼ਕ ਝੂੰਮਣ ਲਾਏ

ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਾਈਂ ਲਾਡੀ ਸ਼ਾਹ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਪੰਜਵੀਂ ਰੁਹਾਨੀ ਸ਼ਾਮ ਦੌਰਾਨ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਭਜਨ ਬੰਦਗੀ ਰਾਹੀਂ ਹਾਜ਼ਰੀ ਲਵਾਈ। ਕਲਾਕਾਰ ਦਰਸ਼ਨਜੀਤ, ਰਾਂਝਣ ਅਲੀ, ਸੁਲਤਾਨਾ ਨੂਰਾ, ਸਰਦਾਰ ਅਲੀ ਅਤੇ ਹੋਰਨਾ ਨੇ ਸੰਗੀਤਕ ਸੁਰਾਂ ਨਾਲ ਹਾਜ਼ਰੀਨ ਨੂੰ ਮੰਤਰ ਮੁਗਦ ਕੀਤਾ।

ਅਜੀਤ ਡੈਸਕ 07-10-2026
ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਾਈਂ ਲਾਡੀ ਸ਼ਾਹ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਪੰਜਵੀਂ ਰੁਹਾਨੀ ਸ਼ਾਮ ਦੌਰਾਨ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਭਜਨ ਬੰਦਗੀ ਰਾਹੀਂ ਹਾਜ਼ਰੀ ਲਵਾਈ। ਕਲਾਕਾਰ ਦਰਸ਼ਨਜੀਤ, ਰਾਂਝਣ ਅਲੀ, ਸੁਲਤਾਨਾ ਨੂਰਾ, ਸਰਦਾਰ ਅਲੀ ਅਤੇ ਹੋਰਨਾ ਨੇ ਸੰਗੀਤਕ ਸੁਰਾਂ ਨਾਲ ਹਾਜ਼ਰੀਨ ਨੂੰ ਮੰਤਰ ਮੁਗਦ ਕੀਤਾ। ਕਲੱਬ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਕਾਲਜੀਏਟ, ਸਰਪ੍ਰਸਤ ਗੁਰਜੀਤ ਸਿੰਘ ਰੋਮਾਣਾ ਅਤੇ ਪ੍ਰਧਾਨ ਰਮਨ ਚਾਵਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਅਜੈਪਾਲ ਸਿੰਘ ਸੰਧੂ ਅਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਹਾਜਰੀ ਲਵਾਈ। ਇਸ ਮੌਕੇ ਜਗਜੀਤ ਸਿੰਘ ਗੋਰੀ ਮੱਤਾ, ਰਮਨ ਝੰਜੀ, ਦਵਿੰਦਰ ਨੀਟੂ, ਕਮਲ ਕੁਮਾਰ, ਰਾਜਾ ਸਰਾਏਨਾਗਾ, ਨਿਰਮਲ ਸ਼ਰਮਾ, ਗਗਨਦੀਪ ਪੁਰਬਾ, ਪ੍ਰਦੀਪ ਕਟਾਰੀਆ ਤੇ ਜਸਪ੍ਰੀਤ ਸਿੰਘ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਗਰੋਵਰ, ਢੋਡਾ ਸਵੀਟਸ ਦੇ ਸੰਚਾਲਕ ਵਰੁਨ ਢੋਡਾ, ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸ਼ੰਟੀ ਬਿੱਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਰੋਮੀ ਗਰੋਵਰ, ਪੰਜਾਬ ਫੈਬਰਿਕ, ਦੇਵ ਬ੍ਰਦਰਜ਼, ਐਮੀ ਬੀਸਪੋਕ, ਕਾਲਜੀਏਟ ਟੇਲਰਜ਼, ਕੇ.ਐਂਡ ਸੰਨਜ਼ ਆਦਿ ਸਮੇਤ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ। ਅੰਤ ਵਿਚ ਨਾਮਵਰ ਕਲਾਕਾਰਾਂ, ਸਹਿਯੋਗੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਬਾਵਰੀਆ ਸਮਾਜ ਸੰਗਠਨ ਦੀ ਅਹਿਮ ਮੀਟਿੰਗ ਹੋਈ ਅਗਲੀ ਖ਼ਬਰ ਕਾਕਾ ਉਦੇਪ੍ਰਤਾਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।