08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡਾ. ਸੈਫ਼ੀ ਨੂੰ ‘ਭਾਰਤੀ ਭਾਸ਼ਾ ਸਨਮਾਨ’ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ

ਫ਼ਰੀਦਕੋਟ , 7 ਅਕਤੂਬਰ ( ਪੁਰਬਾ )- ਪੰਜਾਬੀ ਭਾਸ਼ਾ ਦੇ ਉੱਘੇ ਸ਼ਾਇਰ ਤੇ ਚਿੰਤਕ ਡਾ . ਦੇਵਿੰਦਰ ਸੈਫ਼ੀ ਮੋਰਾਂਵਾਲੀ ਨੂੰ ਹਿੰਦੁਸਤਾਨ ਸਮਾਚਾਰ ਏਜੰਸੀ ਦੁਆਰਾ ‘ ਭਾਰਤੀ ਭਾਸ਼ਾ ਸਨਮਾਨ -2026’ ਪ੍ਰਦਾਨ ਕੀਤੇ ਜਾਣ ’ ਤੇ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ ਦੇ ਡਾਇਰੈਕਟਰ ਡਾ .

ਅਜੀਤ ਡੈਸਕ 08-10-2026
ਫ਼ਰੀਦਕੋਟ , 7 ਅਕਤੂਬਰ ( ਪੁਰਬਾ )- ਪੰਜਾਬੀ ਭਾਸ਼ਾ ਦੇ ਉੱਘੇ ਸ਼ਾਇਰ ਤੇ ਚਿੰਤਕ ਡਾ . ਦੇਵਿੰਦਰ ਸੈਫ਼ੀ ਮੋਰਾਂਵਾਲੀ ਨੂੰ ਹਿੰਦੁਸਤਾਨ ਸਮਾਚਾਰ ਏਜੰਸੀ ਦੁਆਰਾ ‘ ਭਾਰਤੀ ਭਾਸ਼ਾ ਸਨਮਾਨ -2026’ ਪ੍ਰਦਾਨ ਕੀਤੇ ਜਾਣ ’ ਤੇ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ ਦੇ ਡਾਇਰੈਕਟਰ ਡਾ . ਸੁਖਚੈਨ ਸਿੰਘ ਬਰਾੜ ਅਤੇ ਅਦਾਰੇ ਦੇ ਅਧਿਆਪਕਾਂ ਵਲੋਂ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਮਾਤ ਭਾਸ਼ਾ ਅਤੇ ਇਲਾਕੇ ਲਈ ਬਹੁਤ ਵੱਡਾ ਮਾਣ ਕਿਹਾ ਗਿਆ । ਉਨ੍ਹਾਂ ਹਿੰਦੁਸਤਾਨ ਸਮਾਚਾਰ ਏਜੰਸੀ ਦੁਆਰਾ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿਚ ਹੋ ਰਹੀ ਸਿਰਜਣਾ ਅਤੇ ਗਿਆਨ ਪਰੰਪਰਾ ਦੀ ਕਦਰ ਲਈ ਕੀਤੇ ਗਏ ਇਸ ਉੱਦਮ ਨੂੰ ਬੇਸ਼ਕੀਮਤੀ ਦੱਸਿਆ । ਪੰਜਾਬੀ ਭਾਸ਼ਾ ਲਈ ਇਹ ਸਨਮਾਨ ਡਾ . ਸੈਫ਼ੀ ਦੁਆਰਾ ਆਪਣੀ ਬੋਲੀ ਵਿਚ ਕੀਤੀ ਸਿਰਜਣਾ ਅਤੇ ਚਿੰਤਨ ਦੁਆਰਾ ਪਾਏ ਕੀਮਤੀ ਯੋਗਦਾਨ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੂੰ ਵੱਡਾ ਮਾਣ ਇਸ ਗੱਲ ਦਾ ਹੈ ਕਿ ਇਹ ਸਿਰਜਣਾ ਸਾਡੇ ਮਾਲਵੇ ਇਲਾਕੇ ਵਿਚ ਹੋਈ ਹੈ । ਇਸ ਲਈ ਇਹ ਸਾਡੇ ਇਲਾਕੇ ਦਾ ਵਿਸ਼ੇਸ਼ ਸਨਮਾਨ ਹੋਣ ਦੇ ਨਾਲ ਨਾਲ ਹੈ ਇਕ ਭਾਸ਼ਾ ਅਧਿਆਪਕ ਦਾ ਉੱਚਤਮ ਸਨਮਾਨ ਵੀ ਹੈ ।
ਪਿਛਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕ ਲਹਿਰ ਬਣਾਉਣਾ ਜ਼ਰੂਰੀ: ਚੇਅਰਮੈਨ ਗਗਨ ਧਾਲੀਵਾਲ ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦਾ ਫ਼ੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।