ਏਅਰਟੈੱਲ ਦੇ ਟਾਵਰ ’ਤੋਂ ਮਹਿੰਗਾ ਸਾਮਾਨ ਚੋਰੀ
ਕੋਟਕਪੂਰਾ, 7 ਅਕਤੂਬਰ (ਮੋਹਰ ਸਿੰਘ ਗਿੱਲ)-ਵਿਸ਼ਾਲ ਕੁਮਾਰ ਵਾਸੀ ਮੋਹਾਲੀ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ ਭਾਰਤੀ ਏਅਰਟੈੱਲ ਕੰਪਨੀ ਦਾ ਫ਼ਰੀਦਕੋਟ ਰੋਡ ਕੋਟਕਪੂਰਾ, ਨੇੜੇ ਰੇਲਵੇ ਕਰਾਸਿੰਗ ਵਿਖੇ ਟਾਵਰ ਲੱਗਿਆ ਹੋਇਆ ਹੈ। ਕਿਸੇ ਅਣਪਛਾਤੇ ਵਿਅਕਤੀ ਦੁਆਰਾ ਟਾਵਰ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ।
ਅਜੀਤ ਡੈਸਕ
08-10-2026