08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਸ.ਡੀ.ਐਮ. ਵਲੋਂ ਦਾਣਾ ਮੰਡੀ ਸਾਦਿਕ ਦਾ ਅਚਨਚੇਤ ਦੌਰਾ

ਸਾਦਿਕ, 7 ਅਕਤੂਬਰ (ਆਰ. ਐਸ.

ਅਜੀਤ ਡੈਸਕ 08-10-2026
ਸਾਦਿਕ, 7 ਅਕਤੂਬਰ (ਆਰ.ਐਸ.ਧੁੰਨਾ)- ਦਾਣਾ ਮੰਡੀ ਸਾਦਿਕ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ ਪੁਨੀਤ ਸ਼ਰਮਾ ਐਸ.ਡੀ.ਐਮ ਫ਼ਰੀਦਕੋਟ ਵਲੋਂ ਮੰਡੀ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਦੇਖੀਆਂ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਆੜ੍ਹਤੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਝੋਨੇ ਦੀ ਰਸਮੀਂ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ, ਪਰ ਹਾਲੇ ਤੱਕ ਮੰਡੀ ਵਿਚ ਬਾਰਦਾਨਾ ਨਹੀਂ ਆਇਆ ਅਤੇ ਨਾ ਹੀ ਕੋਈ ਹੋਰ ਖ਼ਰੀਦ ਹੋਈ ਹੈ। ਮੰਡੀ ਵਿਚ ਲਗਪਗ 20 ਹਜ਼ਾਰ ਗੱਟਾ ਵਿਕਣ ਲਈ ਪਿਆ ਹੈ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਖ਼ਰੀਦ ਜਲਦੀ ਸ਼ੁਰੂ ਹੋ ਜਾਵੇ ਤਾਂ ਮੰਡੀ ਵਿਚ ਗਲੱਟ ਨਹੀਂ ਵੱਜੇਗਾ ਤੇ ਲਿਫਟਿੰਗ ਵੀ ਨਾਲ ਦੀ ਨਾਲ ਹੋ ਜਾਵੇਗੀ। ਆੜ੍ਹਤੀਆਂ ਨੇ ਹਾਈਬਰੈਡ ਝੋਨੇ ਤੇ ਸ਼ੈਲਰਾਂ ਵਾਲਿਆਂ ਵਲੋਂ ਮੰਗੀ ਜਾ ਰਹੀ ਕਾਟ ਦੀ ਵੀ ਚਰਚਾ ਕੀਤੀ। ਆੜ੍ਹਤੀਆਂ ਦੀ ਗੱਲ ਧਿਆਨ ਨਾਲ ਸੁਨਣ ਉਪਰੰਤ ਐਸ.ਡੀ.ਐਮ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਖ਼ਰੀਦ ਸ਼ੁਰੂ ਹੋਵੇਗੀ ਤੇ ਬਾਰਦਾਨਾ ਵੀ ਮੰਡੀਆਂ ਵਿਚ ਆਉਣ ਵਾਲਾ ਹੈ ਅਤੇ ਸਾਰਾ ਝੋਨਾ ਸਮੱਰਥਨ ਮੁੱਲ ਤੇ ਹੀ ਵਿਕੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਨੂੰ ਬੁਲਾ ਕੇ ਕੁਆਲਿਟੀ ਤਸਦੀਕ ਕਰਵਾ ਲਈ ਜਾਵੇਗੀ। ਇਸ ਮੌਕੇ ਨੀਤੂ ਕਪੂਰ ਸਿੰਗਲਾ ਚੇਅਰਪਰਸਨ ਮਾਰਕੀਟ ਕਮੇਟੀ ਸਾਦਿਕ, ਗੁਰਸੇਵਕ ਸਿੰਘ ਸੰਧੂ, ਪ੍ਰਤਾਪ ਸਿੰਘ ਇੰਸਪੈਕਟਰ ਪਨਗ੍ਰੇਨ, ਪਰਮਜੀਤ ਸੋਨੀ, ਦੀਪਕ ਸਿੰਗਲਾ, ਸੰਦੀਪ ਸੇਠੀ, ਅਸ਼ੋਕ ਕੁਮਾਰ ਹੈਪੀ ਨਰੂਲਾ, ਮਹਿੰਦਰਪਾਲ ਬਰਾੜ, ਵਿਜੇ ਕੁਮਾਰ ਫ਼ਰੀਦਕੋਟ, ਰੇਵਤੀ ਰਮਨ ਲੇਖਾਕਾਰ, ਰੁਪਿੰਦਰ ਸੰਧੂ ਮੰਡੀ ਸੁਪਰਵਾਈਜ਼ਰ, ਜਗਸੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਭਾਸ਼ਾ ਮੁਕਾਬਲਿਆਂ ’ਚ ਨਿਮਰਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਵਿਦਿਆਰਥੀਆਂ ਕੀਤਾ ਰੋਸ ਮਾਰਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।