12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਹਰੀ ਪ੍ਰਕਾਸ਼ ਸ਼ਰਮਾ ਬਰਗਾੜੀ ਨੂੰ ਸੈਂਕੜੇ ਲੋਕਾਂ ਵਲੋਂ ਸ਼ਰਧਾਂਜਲੀਆਂ ਭੇਟ

ਬਰਗਾੜੀ, 11 ਅਕਤੂਬਰ (ਲਖਵਿੰਦਰ ਸ਼ਰਮਾ)-ਆਜ਼ਾਦੀ ਘੁਲਾਟੀਏ ਸਵ. ਪੰਡਤ ਹਰਭਜਨ ਸਿੰਘ ਦੇ ਹੋਣਹਾਰ ਸਪੁੱਤਰ ਸਵ.

ਅਜੀਤ ਡੈਸਕ 12-10-2026
ਬਰਗਾੜੀ, 11 ਅਕਤੂਬਰ (ਲਖਵਿੰਦਰ ਸ਼ਰਮਾ)-ਆਜ਼ਾਦੀ ਘੁਲਾਟੀਏ ਸਵ. ਪੰਡਤ ਹਰਭਜਨ ਸਿੰਘ ਦੇ ਹੋਣਹਾਰ ਸਪੁੱਤਰ ਸਵ. ਹਰੀ ਪ੍ਰਕਾਸ਼ ਸ਼ਰਮਾ ਸੇਵਾ ਮੁਕਤ ਜੇ.ਈ ਜਲ ਸਪਲਾਈ ਵਿਭਾਗ ਨਮਿਤ ਗਰੁੜ ਪੁਰਾਣ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਡੇਰਾ ਬਾਬਾ ਪ੍ਰੀਤਮ ਦਾਸ ਜੀ ਬਰਗਾੜੀ ਵਿਖੇ ਹੋਇਆ, ਜਿਸ ਵਿਚ ਸੈਂਕੜੇ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ੍ਰੀ ਗਰੁੜ ਪੁਰਾਣ ਦੇ ਭੋਗ ਉਪਰੰਤ ਬੁਲਾਰੇ ਦਵਿੰਦਰ ਅਰਸ਼ੀ, ਬਿਜਲੀ ਮੁਲਾਜਮ ਆਗੂ ਸਰਬਜੀਤ ਸਿੰਘ ਭਾਣਾ, ਸਵਾਮੀ ਸ੍ਰੀ ਨਿਵਾਸ ਨੇ ਹਰੀ ਪ੍ਰਕਾਸ਼ ਸ਼ਰਮਾ ਦੀ ਜੀਵਨੀ ’ਤੇ ਚਾਨਣਾ ਪਾਉਂਦਿਆ ਉਨ੍ਹਾਂ ਦੀਆਂ ਚੰਗੀਆਈਆਂ, ਸਮਾਜ ਸੇਵਾ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਦੇ ਪਿਤਾ ਸਵ. ਹਰਭਜਨ ਸਿੰਘ ਵਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਬ੍ਰਾਹਮਣ ਸਭਾ ਪੰਜਾਬ ਵਲੋਂ ਹਰੀ ਪ੍ਰਕਾਸ਼ ਸ਼ਰਮਾ ਦੇ ਸਪੁੱਤਰਾਂ ਯਾਦਵਿੰਦਰ ਸ਼ਰਮਾ ਅਤੇ ਚਰਨਜੀਤ ਸ਼ਰਮਾ ਨੂੰ ਲੋਈਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀ: ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਯਾਦਵਿੰਦਰ ਸਿੰਘ ਔਲਖ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਸਾਬਕਾ ਸਰਪੰਚ ਜਸਵੰਤ ਸਿੰਘ, ਆਪ ਆਗੂ ਜਸਮੇਲ ਸਿੰਘ ਬਰਾੜ, ਬ੍ਰਾਹਮਣ ਸਭਾ ਦੇ ਇੰਦਰਜੀਤ ਜੋਸ਼ੀ, ਖਰੈਤੀ ਲਾਲ ਸ਼ਰਮਾ, ਸਵਾਮੀ ਸ੍ਰੀ ਨਿਵਾਸ ਜੀ ਡੇਰਾ ਬਾਬਾ ਨਿਹਾਲ ਦਾਸ ਕੋਟਕਪੂਰਾ, ਸਾਬਕਾ ਡੀ ਈ ਓ ਸੁਰੇਸ਼ ਅਰੋੜਾ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ, ਸੋਮਨਾਥ, ਪ੍ਰੇਮ ਚਾਵਲਾ, ਪਿ੍ਰੰਸੀਪਲ ਪਰਮੋਦ ਕੁਮਾਰ ਬਰਗਾੜੀ, ਹੰਸ ਰਾਜ ਵਿਦਿੱਅਕ ਸੰਸਥਾਵਾਂ ਦੇ ਚੇਅਰਮੈਨ ਦਰਸਨ ਪਾਲ ਸ਼ਰਮਾ, ਪੰਚ ਜੈ ਪਾਲ ਸ਼ਰਮਾ, ਪੰਚ ਵੀਰ ਚੰਦ ਸ਼ਰਮਾ, ਟੇਕ ਚੰਦ ਅਰਸ਼ੀ, ਰਾਮਪਾਲ ਬਰਗਾੜੀ, ਦਸਮੇਸ਼ ਆਦਰਸ਼ ਸਕੂਲ ਬਰਗਾੜੀ ਦੇ ਅਸ਼ੋਕ ਕੁਮਾਰ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ ਬੁਰਜ, ਮਾ. ਗੁਰਮੀਤ ਢਿੱਲੋਂ, ਪਿ੍ਰੰਸੀਪਲ ਵਿਜੇ ਬਰਗਾੜੀ, ਹਰਿੰਦਰ ਸ਼ਰਮਾ, ਸੁਰਿੰਦਰਮੋਹਨ ਸ਼ਰਮਾ, ਬੱਬੂ ਸ਼ਰਮਾ, ਮੰਗਤ ਸ਼ਰਮਾ ਜੈਤੋ, ਸਾਬਕਾ ਸੀ.ਡੀ.ਪੀ.ਓ ਅਮਰਜੀਤ ਕੁਮਾਰੀ ਸ਼ਰਮਾ, ਮਾ. ਜੋਗਿੰਦਰ ਦਬ੍ਹੜੀਖਾਨਾ, ਛੱਤੀ ਸ਼ਰਮਾ, ਸੁਰਿੰਦਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਇੰਦਰਜੀਤ ਸ਼ਰਮਾ, ਪੰਮਾ ਸ਼ਰਮਾ, ਚਰਨਜੀਤ ਸ਼ਰਮਾ, ਡਾ. ਕੁਲਵਿੰਦਰ ਸਿੰਘ ਗਿੱਲ, ਡਾ. ਬਲਵਿੰਦਰ ਸਿਵੀਆਂ, ਐਸ.ਡੀ.ਓ ਸ਼ਵਿੰਦਰ ਸਿੰਘ ਪੱਪ, ਨਵਰੀਤ ਖੂਨਦਾਨ ਸੁਸਾਇਟੀ ਦੇ ਅਜੇਪਾਲ ਬਰਗਾੜੀ, ਦਸ਼ਮੇਸ ਸਕੂਲ ਬਰਗਾੜੀ ਵਲੋਂ ਉਪੇਂਦਰ ਸਿੰਘ, ਪੱਤਰਕਾਰ ਸੁਖਰਾਜ ਗੋਂਦਾਰਾ, ਜਗਸੀਰ ਸਿੰਘ ਜੱਗਾ ਗੋਂਦਾਰਾ, ਨਰਿੰਦਰ ਗੁਲਾਟੀ, ਤਰਸੇਮ ਗਰੋਵਰ, ਆਮ ਆਦਮੀ ਪਾਰਟੀ ਦੇ ਕੇਵਲ ਸ਼ਰਮਾ, ਕਾਮਰੇਡ ਜਗਸੀਰ ਸੀਰਾ, ਰੇਸ਼ਮ ਢਿੱਲੋਂ, ਪਿ੍ਰਤਪਾਲ ਬਰਾੜ, ਮਨਪ੍ਰੀਤ ਸ਼ਰਮਾ, ਸੁਖਮੰਦਰ ਸਿੰਘ, ਨੀਲਾ ਸਿੰਘ, ਡਾ. ਗੁਰਸੇਵਕ ਸਿੰਘ, ਬਿਜਲੀ ਮੁਲਾਜ਼ਮ ਆਗੂ ਸੁਖਮੰਦਰ ਸਿੰਘ, ਐਸ.ਡੀ.ਓ ਰਜਿੰਦਰ ਸਿੰਘ, ਐਕਸੀਅਨ ਹਰਜਿੰਦਰ ਸਿੰਘ, ਐਸ.ਡੀ.ਓ ਜਗਰੂਪ ਸਿੰਘ, ਇੰਨਕਲਾਬੀ ਗਰੁੱਪ ਦੇ ਹਰਜੀਤ ਸਿੰਘ, ਪ੍ਰਧਾਨ ਰੇਸ਼ਮ ਸਿੰਘ, ਪ੍ਰਧਾਨ ਪੂਰਨ ਸਿੰਘ, ਅਧਿਆਪਕ ਆਗੂ ਰਾਧਾ ਸ਼ਰਮਾ, ਬਿਜਲੀ ਮੁਲਾਜ਼ਮ ਆਗੂ ਇੰਦਰਜੀਤ ਸ਼ਰਮਾ ਕੋਟਕਪੂਰਾ, ਬਿੱਟੂ ਸ਼ਰਮਾ ਬਠਿੰਡਾ, ਟੈਕਨੀਕਲ ਸਰਵਿਸ ਯੂਨੀਅਨ ਬਰਗਾੜੀ, ਬਾਜਾਖਾਨਾ, ਕੋਟਕਪੂਰਾ, ਫ਼ਰੀਦਕੋਟ, ਪੰਜਾਬ, ਬ੍ਰਾਹਮਣ ਸਭਾਵਾਂ, ਜਗਸੀਰ ਸਿੰਘ ਸਾਬਕਾ ਸਰਪੰਚ ਕੈਨੇਡਾ, ਵਿੱਦਿਅਕ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ ਗਏ। ਪਰਿਵਾਰ ਵਲੋਂ ਹਰੀ ਪ੍ਰਕਾਸ਼ ਸ਼ਰਮਾ ਦੀ ਯਾਦ ਵਿਚ ਕੁਝ ਧਾਰਮਿਕ ਸੰਸਥਾਵਾਂ ਨੂੰ ਰਾਸ਼ੀ ਭੇਟ ਕੀਤੀ ਗਈ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਿੱਜੀ ਕਬਜ਼ੇ/ ਮਾਲਕੀ ਵਾਲੇ ਖਾਲੀ ਪਏ ਪਲਾਟਾਂ ਦੀ ਸਾਫ਼ ਸਫਾਈ ਸੰਬੰਧੀ ਹੁਕਮ ਜਾਰੀ ਅਗਲੀ ਖ਼ਬਰ ਸਾਬਕਾ ਵਿਧਾਇਕ ਵਲੋਂ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।