13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇ-ਮੌਸਮੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਦੀਆਂ ਰੌਣਕਾਂ ਖੋਹੀਆਂ ਬਾਰਿਸ਼ ਨਾਲ ਮੰਡੀ ’ ਚ ਪਈਆਂ ਝੋਨੇ ਦੀਆਂ ਢੇਰੀਆਂ ਭਿੱਜੀਆਂ

ਕੋਟਕਪੂਰਾ, 11 ਅਕਤੂਬਰ (ਰਿੰਕੂ ਮਲਹੋਤਰਾ)-ਅੱਜ ਸਵੇਰ ਤੋਂ ਹੀ ਪੈ ਰਹੇ ਬੇਮੌਸਮੀ ਬਰਸਾਤ ਨੇ ਸ਼ਹਿਰੀ ਖੇਤਰ ਦੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਖੜ੍ਹੀ ਕੀਤੀ, ਉੱਥੇ ਹੀ ਦੂਜੇ ਪਾਸੇ ਇਸ ਤੇਜ਼ ਮੀਂਹ ਨਾਲ ਖੇਤਾਂ ਵਿਚ ਪੱਕੀਆਂ ਫ਼ਸਲਾਂ ਜੋ ਕਿਸਾਨ ਕੱਟ ਕੇ ਮੰਡੀ ਵਿਚ ਲਿਆਉਣ ਵਾਸਤੇ ਕਾਹਲੇ ਸਨ, ਪਰ ਤੇਜ਼ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਦੀਆਂ ਰੌਣਕਾਂ ਖੋਹ ਲਈਆਂ। ਅੱਜ ਅਨਾਜ ਮੰਡੀ ਕੋਟਕਪੂਰਾ ਵਿਚ ਖੁੱਲ੍ਹੇ ਆਸਮਾਨ ਹੇਠ ਵਧੇਰੇ ਤਾਦਾਦ ਵਿਚ ਫ਼ਸਲ ਦੀਆਂ ਬੋਰੀਆਂ ਭਰੀਆਂ ਪਈਆਂ ਸਨ, ਜੋ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਸਨ।

ਅਜੀਤ ਡੈਸਕ 12-10-2026
ਕੋਟਕਪੂਰਾ, 11 ਅਕਤੂਬਰ (ਰਿੰਕੂ ਮਲਹੋਤਰਾ)-ਅੱਜ ਸਵੇਰ ਤੋਂ ਹੀ ਪੈ ਰਹੇ ਬੇਮੌਸਮੀ ਬਰਸਾਤ ਨੇ ਸ਼ਹਿਰੀ ਖੇਤਰ ਦੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਖੜ੍ਹੀ ਕੀਤੀ, ਉੱਥੇ ਹੀ ਦੂਜੇ ਪਾਸੇ ਇਸ ਤੇਜ਼ ਮੀਂਹ ਨਾਲ ਖੇਤਾਂ ਵਿਚ ਪੱਕੀਆਂ ਫ਼ਸਲਾਂ ਜੋ ਕਿਸਾਨ ਕੱਟ ਕੇ ਮੰਡੀ ਵਿਚ ਲਿਆਉਣ ਵਾਸਤੇ ਕਾਹਲੇ ਸਨ, ਪਰ ਤੇਜ਼ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਦੀਆਂ ਰੌਣਕਾਂ ਖੋਹ ਲਈਆਂ। ਅੱਜ ਅਨਾਜ ਮੰਡੀ ਕੋਟਕਪੂਰਾ ਵਿਚ ਖੁੱਲ੍ਹੇ ਆਸਮਾਨ ਹੇਠ ਵਧੇਰੇ ਤਾਦਾਦ ਵਿਚ ਫ਼ਸਲ ਦੀਆਂ ਬੋਰੀਆਂ ਭਰੀਆਂ ਪਈਆਂ ਸਨ, ਜੋ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਸਨ। ਕੋਟਕਪੂਰਾ ਅਨਾਜ ਮੰਡੀ ਦੇ ਵਿਚ ਵੱਡੀ ਤਾਦਾਦ ’ਚ ਫ਼ਸਲ ਦੀਆਂ ਬੋਰੀਆਂ ਪਈਆਂ ਹਨ ਅਤੇ ਕਈ ਅਣ ਢੱਕੀਆਂ ਬੇਮੌਸਮੇ ਮੀਂਹ ਕਾਰਨ ਭਿੱਜ ਰਹੀਆਂ ਹਨ। ਕਿਸਾਨ ਹੈਪੀ ਬਰਾੜ ਚੱਕ ਕਲਿਆਣ, ਜਗਸੀਰ ਸਿੰਘ ਸੀਰਾ, ਜਸਵੀਰ ਸਿੰਘ ਢਿੱਲੋ, ਹੈਪੀ ਬਰਾੜ ਖਾਰਾ, ਸੋਨੀ ਭਾਊ, ਕੁਲਦੀਪ ਸਿੰਘ ਹਰੀਨੌ, ਕੁਲਦੀਪ ਸਿੰਘ ਬੋਬੀ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਬੇਮੌਸਮੀ ਮੀਂਹ ਨੇ ਖੇਤਾਂ ਵਿਚ ਖੜ੍ਹੀਆਂ ਪੱਕੀਆਂ ਫ਼ਸਲਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਆਪਣੀਆਂ ਫ਼ਸਲਾਂ ਮੰਡੀ ਵਿਚ ਲਿਆਉਣ ਲਈ ਅਨਾਜ ਮੰਡੀ ਦੀ ਵੇਹਲ ਉਡੀਕ ਰਹੇ ਸਨ, ਪਰ ਦੂਜੇ ਪਾਸੇ ਮੀਂਹ ਨੇ ਉਨ੍ਹਾਂ ਦੇ ਸਾਰੇ ਕਿੱਤਿਆਂ ਦੇ ਪਾਣੀ ਫੇਰ ਦਿੱਤਾ। ਸਾਦਿਕ, (ਗੁਰਭੇਜ ਸਿੰਘ ਚੌਹਾਨ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਨੈਬ ਸਿੰਘ ਸ਼ੇਰ ਸਿੰਘ ਵਾਲਾ ਨੇ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀ ਪਿੰਡ ਮੁਮਾਰਾ ਦੀ ਮੰਡੀ ਦਾ ਦੌਰਾ ਆਪਣੀ ਜਥੇਬੰਦੀ ਦੀ ਟੀਮ ਨਾਲ ਕਰਨ ਉਪਰੰਤ ਦੱਸਿਆ ਕਿ ਇਸ ਮੰਡੀ ਵਿਚ ਝੋਨੇ ਦੀਆਂ 60 ਢੇਰੀਆਂ ਦੇ ਲਗਪਗ ਝੋਨਾ ਆ ਚੁੱਕਾ ਹੈ ਤੇ ਕਈ ਦਿਨਾਂ ਤੋਂ ਕਿਸਾਨ ਇਸ ਮੰਡੀ ਵਿਚ ਖ਼ਰੀਦ ਦੀ ਉਡੀਕ ਵਿਚ ਬੈਠੇ ਹਨ ਪਰ ਅਜੇ ਤੱਕ ਇਸ ਮੰਡੀ ’ਚ ਸਬੰਧਿਤ ਖ਼ਰੀਦ ਏਜੰਸੀ ਨਾ ਪਹੁੰਚਣ ਕਾਰਨ ਅਜੇ ਤੱਕ ਖ਼ਰੀਦ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖ਼ਰੀਦ ਇੰਸਪੈਕਟਰ ਨਾਲ ਇਸ ਸਬੰਧੀ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਮੰਡੀ ਵਿਚ ਮਾਲ ਹੀ ਨਹੀਂ ਆਇਆ ਜਦੋਂ ਕਿ 60 ਦੇ ਲਗਪਗ ਢੇਰੀਆਂ ਵਿਕਣ ਲਈ ਪਈਆਂ ਹਨ, ਜੋ ਅੱਜ ਸਵੇਰ ਤੋਂ ਹੋਈ ਬਾਰਸ਼ ਨਾਲ ਭਿੱਜਣ ਕਾਰਨ ਹੁਣ ਏਜੰਸੀਆਂ ਨਮੀ ਦਾ ਬਹਾਨਾ ਲਗਾਕੇ ਇਸ ਖ਼ਰੀਦ ਨੂੰ ਹੋਰ ਕੁਝ ਦਿਨ ਲੇਟ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਮੌਸਮ ਬੜਾ ਵਧੀਆ ਚੱਲ ਰਿਹਾ ਸੀ ਅਤੇ ਕਿਸੇ ਵੀ ਢੇਰੀ ਵਿਚ ਨਿਰਧਾਰਤ ਮਾਤਰਾ ਤੋਂ ਵੱਧ ਨਮੀ ਨਹੀਂ ਸੀ। ਜੇਕਰ ਏਜੰਸੀਆਂ ਤੇਜੀ ਨਾਲ ਖ਼ਰੀਦ ਕਰਦੀਆਂ ਤਾਂ ਹੁਣ ਤੱਕ ਕਾਫ਼ੀ ਮਾਤਰਾ ਵਿਚ ਝੋਨੇ ਦੀ ਖ਼ ਰੀਦ ਹੋ ਚੁੱਕੀ ਹੋਣੀ ਸੀ, ਪਰ ਹਰ ਸਾਲ ਹੀ ਖ਼ਰੀਦ ਵਿਚ ਢਿੱਲ ਮੱਠ ਦੀ ਨੀਤੀ ਅਪਣਾਕੇ ਏਜੰਸੀਆਂ ਸੀਜ਼ਨ ਨੂੰ ਲੰਮਾਂ ਖਿਚ ਲੈਂਦੀਆਂ ਹਨ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਅਗਲੀ ਫ਼ਸਲ ਦੀ ਤਿਆਰੀ ਵਿਚ ਵੀ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਅਸੀਂ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਕੱਲ੍ਹ ਸੋਮਵਾਰ ਤੱਕ ਇਸ ਮੰਡੀ ਵਿਚ ਖ਼ਰੀਦ ਇੰਸਪੈਕਟਰ ਨਾ ਆਇਆ ਤਾਂ ਕਿਸਾਨ ਇੱਥੋਂ ਝੋਨਾਂ ਚੁੱਕ ਕੇ ਸਾਦਿਕ ਦੇ ਮੇਨ ਚੌਂਕ ਵਿਚ ਢੇਰੀਆਂ ਲਾ ਦੇਣਗੇ ਅਤੇ ਇਸ ਮੰਡੀ ਨਾਲ ਸਬੰਧਿਤ ਪਨਗਰੇਨ ਖ਼ਰੀਦ ਏਜੰਸੀ ਦਾ ਘਿਰਾਉ ਵੀ ਕਰਨਗੇ। ਕੱਲ੍ਹ ਡੀ.ਸੀ ਦਫ਼ਤਰ ਫ਼ਰੀਦਕੋਟ ਦਾ ਵੀ ਜਥੇਬੰਦੀ ਵਲੋਂ ਘਿਰਾਉ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਿਸਾਨ ਆਗੂ ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਕਿਸਾਨਾਂ ਨੇ ਅਨਾਜ ਮੰਡੀ ’ਚ ਫ਼ਸਲ ਚੋਰੀ ਕਰਦੀਆਂ ਔਰਤਾਂ ਫੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।