15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ’ਚ ਜਥੇਬੰਦੀਆਂ ਦੀ ਮੀਟਿੰਗ

ਸਾਦਿਕ , 14 ਅਕਤੂਬਰ ( ਆਰ . ਐਸ .

ਅਜੀਤ ਡੈਸਕ 15-10-2026
ਸਾਦਿਕ , 14 ਅਕਤੂਬਰ ( ਆਰ . ਐਸ . ਧੁੰਨਾ )- ਪੰਜਾਬ ਅੰਦਰ ਨਸ਼ਾ ਵਿਰੋਧੀ ਲਹਿਰ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇਕ ਦਵਾਈ ਵਿਕੇ੍ਰਤਾ ਜੋ ਨਸ਼ਾ ਤਸਕਰ ਸੀ ਵਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਵਿਰੋਧ ਵਿਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿਚ ਸਾਦਿਕ ਵਿਖੇ ਵੱਖ - ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੰਧੂਰਾ ਸਿੰਘ ਚੌਂਕ ਵਿਚ ਹੋਈ । ਮੀਟਿੰਗ ਵਿਚ ਵਪਾਰ ਮੰਡਲ , ਰਾਜਨੀਤਿਕ ਪਾਰਟੀਆਂ , ਕਿਸਾਨ ਯੂਨੀਅਨਾਂ , ਦੁਕਾਨਦਾਰ ਅਤੇ ਪਿੰਡਾਂ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਪਰ ਅਪਾਰ ਸਿੰਘ ਸੰਧੂ , ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ , ਕਿਸਾਨ ਆਗੂ ਜਗਸੀਰ ਸਿੰਘ ਸਾਧੂਵਾਲਾ , ਕਿਸਾਨ ਆਗੂ ਅਮਨਦੀਪ ਸਿੰਘ ਝੋਕ ਸਰਕਾਰੀ ਅਤੇ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਨਸ਼ਾ ਤਸਕਰਾਂ ਦਾ ਬੋਲਬਾਲਾ ਵੱਧ ਗਿਆ ਹੈ ਸ਼ਰੇ੍ਹਆਮ ਨਸ਼ਾ ਵਿੱਕ ਰਿਹਾ ਹੈ । ਪੰਜਾਬ ਦੇ ਪਿੰਡਾਂ ਅੰਦਰ ਜੋ ਨਸ਼ਾ ਰੋਕੂ ਕਮੇਟੀਆਂ ਬਣੀਆਂ ਹਨ ਵੀ ਬਾਈ ਪਰਵਿੰਦਰ ਸਿੰਘ ਝੋਟੇ ਦੀ ਹੀ ਦੇਣ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ੳਜੱਵਲ ਭਵਿੱਖ ਅਤੇ ਸਲਾਮਤੀ ਲਈ ਡੱਟ ਕੇ ਅੱਗ ਆਉਣ ਤਾਂ ਜੋ ਪੰਜਾਬ ’ ਚੋਂ ਨਸ਼ਾ ਖ਼ਤਮ ਕਰਕੇ ਨੌਜਵਾਨੀ ਨੂੰ ਇਸ ਦੀ ਦਲਦਲ ’ ਚੋਂ ਕੱਢਿਆ ਜਾ ਸਕੇ । ਇਸ ਮੌਕੇ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ । ਅੱਜ 15 ਅਕਤੂਬਰ ਦਿਨ ਵੀਰਵਾਰ ਨੂੰ ਸਾਦਿਕ ਦੇ ਬਜ਼ਾਰ ਮੁਕੰਮਲ ਬੰਦ ਰਹਿਣਗੇ ਅਤੇ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੈਮਿਸਟ ਐਸੋਸੀਏਸ਼ਨ ਪ੍ਰਸ਼ਾਸਨ ਦਾ ਸਾਥ ਦੇਵੇ: ਡਿਪਟੀ ਕਮਿਸ਼ਨਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅੱਜ ਪੰਜਾਬ ਬੰਦ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।