ਕਮਰੇ ਦੀ ਛੱਤ ਡਿਗਣ ਨਾਲ ਪਤੀ -ਪਤਨੀ ਗੰਭੀਰ ਜ਼ਖ਼ਮੀ
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹਿਰ ਦੇ ਨਜ਼ਦੀਕ ਕੋਠੇ ਬੇਰ ਵਾਲੇ ਵਿਖੇ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇ੍ਹਰੀ ਨਾਲ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਕਮਰੇ ਵਿਚ ਸੁੱਤੇ ਪਏ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੰਗਲ ਸਿੰਘ ਪੁੱਤਰ ਗੁਰਦੇਵ ਸਿੰਘ ਅਪਣੀ ਪਤਨੀ ਸੁਖਪ੍ਰੀਤ ਕੌਰ ਨਾਲ ਕਮਰੇ ਵਿਚ ਰਾਤ ਸਮੇਂ ਸੁੱਤਾ ਪਿਆ ਸੀ ਰਾਤ ਕਰੀਬ ਦੋ ਵਜੇ ਤੇਜ਼ ਮੀਂਹ ਅਤੇ ਹਨੇਰੀ ਆ ਗਈ ਜਿਸ ਦੌਰਾਨ ਅਚਾਨਕ ਉਨ੍ਹਾਂ ਦੇ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਮਲਬਾ ਮੰਗਲ ਸਿੰਘ ਤੇ ਉਸ ਦੀ ਪਤਨੀ ’ਤੇ ਡਿੱਗ ਗਿਆ ਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹਿਰ ਦੇ ਨਜ਼ਦੀਕ ਕੋਠੇ ਬੇਰ ਵਾਲੇ ਵਿਖੇ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇ੍ਹਰੀ ਨਾਲ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਕਮਰੇ ਵਿਚ ਸੁੱਤੇ ਪਏ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੰਗਲ ਸਿੰਘ ਪੁੱਤਰ ਗੁਰਦੇਵ ਸਿੰਘ ਅਪਣੀ ਪਤਨੀ ਸੁਖਪ੍ਰੀਤ ਕੌਰ ਨਾਲ ਕਮਰੇ ਵਿਚ ਰਾਤ ਸਮੇਂ ਸੁੱਤਾ ਪਿਆ ਸੀ ਰਾਤ ਕਰੀਬ ਦੋ ਵਜੇ ਤੇਜ਼ ਮੀਂਹ ਅਤੇ ਹਨੇਰੀ ਆ ਗਈ ਜਿਸ ਦੌਰਾਨ ਅਚਾਨਕ ਉਨ੍ਹਾਂ ਦੇ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਮਲਬਾ ਮੰਗਲ ਸਿੰਘ ਤੇ ਉਸ ਦੀ ਪਤਨੀ ’ਤੇ ਡਿੱਗ ਗਿਆ ਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਸਬੰਧੀ ਗੁਰਵਿੰਦਰ ਸਿੰਘ ਨੇ ਦੱਸਿਆ ਦੇਰ ਰਾਤ ਇਕ ਦਮ ਖੜਕਾ ਸੁਣਕੇ ਜਦੋਂ ਉਨ੍ਹਾਂ ਦੇਖਿਆ ਕਿ ਮੰਗਲ ਸਿੰਘ ਦੇ ਕਮਰੇ ਦੀ ਛੱਤ ਡਿੱਗੀ ਪਈ ਹੈ ਉਹ ਤੇ ਉਸ ਦੀ ਪਤਨੀ ਮਲਬੇ ਹੇਠਾਂ ਹਨ ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਤੇ ਰਾਜਨ ਹਸਪਤਾਲ ਵਿਖੇ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਮੰਗਲ ਸਿੰਘ ਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਦੇ ਕਈ ਹੋਰ ਹਿੱਸਿਆ ’ ਤੇ ਸੱਟਾਂ ਲੱਗੀਆਂ। ਇਸ ਮੌਕੇ ਡਾਕਟਰ ਰਾਜਨ ਸਿੰਗਲਾ ਨੇ ਦੱਸਿਆ ਕਿ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।