‘ਦਰਬਾਰ ਏ ਖ਼ਾਲਸਾ’ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ 11ਵਾਂ ਅਰਦਾਸ ਸਮਾਗਮ ਕਰਵਾਇਆ
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਬੱਤੀਆਂ ਵਾਲੇ ਚੌਂਕ ਵਿਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਕੀਤੇ ਗਏ ਪੁਲਿਸ ਵਲੋਂ ਅੱਤਿਆਚਾਰ ਦੇ ਰੋਸ ਵਜੋਂ ਕਰਵਾਏ ਗਏ 11ਵੇਂ ਅਰਦਾਸ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ 11 ਸਾਲ ਬੀਤਣ ਉਪਰੰਤ ਵੀ ਇਨਸਾਫ਼ ਨਾ ਮਿਲਣਾ ਕਾਨੂੰਨੀ ਪ੍ਰਕਿਰਿਆ ਦੀ ਭਰੋਸੇ ਯੋਗਤਾ ਨੂੰ ਤੋੜਨਾ ਹੈ। ਸਮਾਗਮ ਦੀ ਸ਼ੁਰੂਆਤ ਅੱਜ ਤੜਕਸਾਰ ‘ਵਾਹਿਗੁਰੂ ਸਿਮਰਨ ਕੇਂਦਰ’ ਦੀ ਸੰਗਤ ਵਲੋਂ ਸੰਗਤੀ ਰੂਪ ਵਿਚ ‘ਨਿਤਨੇਮ’ ਦੀਆਂ ਬਾਣੀਆਂ ਅਤੇ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਬੇਨਤੀ ਕਰਨ ਨਾਲ ਹੋਈ।
ਕ
ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ’ਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗਿਆਨੀ ਕੇਵਲ ਸਿੰਘ ਤੇ ਹਾਜ਼ਰ ਸੰਗਤ। ਅਜੀਤ ਤਸਵੀਰ
16-10-2026
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਬੱਤੀਆਂ ਵਾਲੇ ਚੌਂਕ ਵਿਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਕੀਤੇ ਗਏ ਪੁਲਿਸ ਵਲੋਂ ਅੱਤਿਆਚਾਰ ਦੇ ਰੋਸ ਵਜੋਂ ਕਰਵਾਏ ਗਏ 11ਵੇਂ ਅਰਦਾਸ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ 11 ਸਾਲ ਬੀਤਣ ਉਪਰੰਤ ਵੀ ਇਨਸਾਫ਼ ਨਾ ਮਿਲਣਾ ਕਾਨੂੰਨੀ ਪ੍ਰਕਿਰਿਆ ਦੀ ਭਰੋਸੇ ਯੋਗਤਾ ਨੂੰ ਤੋੜਨਾ ਹੈ। ਸਮਾਗਮ ਦੀ ਸ਼ੁਰੂਆਤ ਅੱਜ ਤੜਕਸਾਰ ‘ਵਾਹਿਗੁਰੂ ਸਿਮਰਨ ਕੇਂਦਰ’ ਦੀ ਸੰਗਤ ਵਲੋਂ ਸੰਗਤੀ ਰੂਪ ਵਿਚ ‘ਨਿਤਨੇਮ’ ਦੀਆਂ ਬਾਣੀਆਂ ਅਤੇ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਬੇਨਤੀ ਕਰਨ ਨਾਲ ਹੋਈ। ਸਿੱਖ ਇਤਿਹਾਸ ਬਾਰੇ ਸਾਂਝ ਪਾਉਂਦਿਆਂ ਭਾਈ ਮੱਖਣ ਸਿੰਘ ਮੁਸਾਫਿਰ ਅਤੇ ਭਾਈ ਭੁਪਿੰਦਰ ਸਿੰਘ ਬੁਰਜ ਦੁਨਾ ਦੇ ਕਵੀਸ਼ਰੀ ਜਥਿਆਂ ਨੇ ਆਖਿਆ ਕਿ ਜਦੋਂ ਤੱਕ ਆਪਾਂ ਕੇਸਾਂ ਦਾ ਪਿੱਛਾ ਨਹੀਂ ਕਰਦੇ, ਉਦੋਂ ਤੱਕ ਇਨਸਾਫ਼ ਦੀ ਸੰਭਾਵਨਾ ਦੀ ਆਸ ਨਹੀਂ ਰੱਖੀ ਜਾ ਸਕਦੀ। ‘ਦਰਬਾਰ ਏ ਖ਼ਾਲਸਾ’ ਦੀ ਅਗਵਾਈ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਕਰਵਾਏ ਗਏ ਅਰਦਾਸ ਸਮਾਗਮ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਹਰਭਿੰਦਰ ਸਿੰਘ, ਮਨਪ੍ਰੀਤ ਸਿੰਘ ਭੋਲੂਵਾਲਾ, ਹਰਪ੍ਰੀਤ ਸਿੰਘ ਬੁਲਾਰਿਆਂ ਨੇ ਕਿਹਾ ਕਿ ਬੁੱਧੀਜੀਵੀਆਂ ਦੀ ਕਮੇਟੀ ਦਾ ਗਠਨ ਕਰਕੇ ਇਸ ਕੇਸ ਨੂੰ ਮਜ਼ਬੂਤੀ ਨਾਲ ਲੜ੍ਹਿਆ ਜਾਵੇ, ਬੇਅਦਬੀ ਮਾਮਲਿਆਂ ਸਬੰਧੀ ਸਮੇਂ ਦੀ ਸਰਕਾਰ ਦੇ ਰਵੱਈਏ ਬਾਰੇ ਦਸਤਾਵੇਜ਼ ਇਕੱਤਰ ਕਰਕੇ ਵਾਈਟ ਪੇਪਰ ਜਾਰੀ ਕੀਤਾ ਜਾਵੇ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਪਤਾ ਲੱਗੇ ਕਿ ਸਰਕਾਰਾਂ ਨੇ ਗ੍ਰੰਥ ਅਤੇ ਸਿੱਖ ਕੌਮ ਨਾਲ ਕੀ-ਕੀ ਧ੍ਰੋਹ ਕਮਾਇਆ ਸੀ। ਭਾਈ ਹਰਜਿੰਦਰ ਸਿੰਘ ਮਾਝੀ ਨੇ ਆਖਿਆ ਕਿ ਅੱਜ ਵੀ ਬੇਅਦਬੀ ਦੀਆਂ ਘਟਨਾਵਾਂ ਐਨੇ ਵੱਡੇ ਪੱਧਰ ’ਤੇ ਵਾਪਰ ਰਹੀਆਂ ਹਨ, ਕਿ ਜਿਵੇਂ ਦੋਸ਼ੀ ਅਨਸਰਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਕਾਨੂੰਨ ਦਾ ਕੋਈ ਡਰ-ਭੈਅ ਨਾ ਰਿਹਾ ਹੋਵੇ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੁਖਪਾਲ ਖਹਿਰਾ ਨੇ ਆਪੋ-ਆਪਣੀਆਂ ਪਾਰਟੀਆਂ ਅਤੇ ਖੁਦ ਦੀਆਂ ਸਫ਼ਾਈਆਂ ਦੇ ਕੇ ਇਕ ਦੂਜੇ ਖਿਲਾਫ਼ ਦੂਸ਼ਣਬਾਜ਼ੀ ਵੀ ਕੀਤੀ। ‘ਦਰਬਾਰ-ਏ-ਖਾਲਸਾ’ ਵਲੋਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਹਿਬਲ ਮੋਰਚੇ ਦੇ ਆਗੂ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਨਿਤਨੇਮ ਦਾ ਜਾਪ ਕਰ ਰਹੀਆਂ ਸੰਗਤਾਂ ਉਪਰ ਸਰਕਾਰ ਨੇ ਤਸ਼ੱਦਦ ਢਾਹਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਸ਼ਿਵਜੀਤ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਮੱਖਣ ਸਿੰਘ, ਤਰਲੋਚਣ ਸਿੰਘ, ਹਰਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ ਵੱਖ-ਵੱਖ ਸਿੱਖ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।