17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਵਿਖੇ ਸਵ. ਬਖਸ਼ੀਸ਼ ਸਿੰਘ ਦੀ ਯਾਦ ’ਚ ਲੰਗਰ ਦੀ ਸੇਵਾ ਕਰਵਾਈ

ਫ਼ਰੀਦਕੋਟ 16 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਵਿਖੇ ਰਿਟਾ. ਐਸ.

ਅਜੀਤ ਡੈਸਕ 17-10-2026
ਫ਼ਰੀਦਕੋਟ 16 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਵਿਖੇ ਰਿਟਾ. ਐਸ.ਪੀ. ਮਨਜੀਤ ਸਿੰਘ ਬਰਾੜ (ਪਟਿਆਲਾ) ਅਤੇ ਉਨ੍ਹਾਂ ਦੇ ਨਾਲ ਰਿਟਾ. ਐਸ.ਡੀ.ਓ. ਫ਼ਰੀਦਕੋਟ ਬਲਵਿੰਦਰ ਸਿੰਘ ਨਤਮਸਤਕ ਹੋਏ। ਉਨ੍ਹਾਂ ਵਲੋਂ ਸਵ: ਬਖਸ਼ੀਸ਼ ਸਿੰਘ ਰਿਟਾ. ਡੀ.ਐਸ.ਪੀ ਦੀ ਮਿੱਠੀ ਯਾਦ ਵਿਚ ਗੁਰੂ ਕੇ ਲੰਗਰਾਂ ਲਈ ਉਚੇਚੇ ਤੌਰ ਤੇ ਸੇਵਾ ਕਰਵਾਈ ਗਈ। ਇਸ ਸ਼ੁਭ ਅਵਸਰ ’ਤੇ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਵਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ’ਸਿਰੋਪਾਓ’ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁੱਖ ਸੇਵਾਦਾਰ ਕੈਪਟਨ ਗਿੱਲ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਭਲਾਈ ਦੀਆਂ ਸੇਵਾਵਾਂ ਬਾਰੇ ਵੀ ਨਿਮਰਤਾ ਸਹਿਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਕ੍ਰਿਸ਼ਨਭਗਵਾਨ ਸਿੰਘ ਦਾ ਸ਼ਹੀਦੀ ਦਿਵਸ ਨਿਆਮੀਵਾਲਾ ਵਿਖੇ ਮਨਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਕਤਲ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।