22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਾਈਬਰ ਸੁਰੱਖਿਆ ਮਹੀਨੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

ਫ਼ਰੀਦਕੋਟ, 21 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਕੰਪਿਊਟਰ ਵਿਭਾਗ ਵਲੋਂ ਅਕਤੂਬਰ ਮਹੀਨੇ ਨੂੰ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਵਜੋਂ ਮਨਾਉਂਦਿਆਂ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਅਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ.

ਅਜੀਤ ਡੈਸਕ 22-10-2026
ਫ਼ਰੀਦਕੋਟ, 21 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਕੰਪਿਊਟਰ ਵਿਭਾਗ ਵਲੋਂ ਅਕਤੂਬਰ ਮਹੀਨੇ ਨੂੰ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਵਜੋਂ ਮਨਾਉਂਦਿਆਂ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਅਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਗੌਰਵ ਧਵਨ ਵਲੋਂ ਸਵਾਗਤੀ ਭਾਸ਼ਣ ਨਾਲ ਕੀਤੀ ਗਈ। ਇਸ ਮੌਕੇ ਬੀ.ਸੀ.ਏ. ਤੀਜੇ ਸਾਲ ਦੀ ਵਿਦਿਆਰਥਣ ਮੁਸਕਾਨ ਨੇ ਫਿਸ਼ਿੰਗ, ਐਸ.ਕਿਊ.ਐਲ ਇੰਜੈਕਸ਼ਨ, ਪਾਸਵਰਡ ਸੁਰੱਖਿਆ, ਐਕਸ.ਐਸ.ਐਸ ਅਤੇ ਸੋਸ਼ਲ ਇੰਜੀਨੀਅਰਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਬੀ.ਸੀ.ਏ. ਦੂਜੇ ਸਾਲ ਦੇ ਵਿਦਿਆਰਥੀ ਤਰੁਣ ਸਿਡਾਨਾ ਨੇ ਟਰੋਜਨ ਹੌਰਸ, ਵਾਇਰਸ, ਮਾਲਵੇਅਰ, ਲੀਨਕਸ ਅਤੇ ਵਿਸ਼ਿੰਗ ਵਰਗੇ ਵਿਸ਼ਿਆਂ ਨੂੰ ਸਰਲ ਢੰਗ ਨਾਲ ਸਮਝਾਇਆ। ਕਾਲਜ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਕਿਹਾ ਕਿ ਸਾਈਬਰ ਧੋਖਾਧੜੀ ਅਤੇ ਆਨਲਾਈਨ ਅਪਰਾਧ ਅੱਜ ਦੇ ਸਮੇਂ ਦੀਆਂ ਅਸਲ ਸਮੱਸਿਆਵਾਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਅਜਿਹੇ ਸਾਈਬਰ ਫਰਾਡ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਆਪਣੀ ਨਿੱਜੀ ਜਾਣਕਾਰੀ ਅਤੇ ਪਾਸਵਰਡ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਡਾਟਾ ਐਨਾਲਿਟਿਕਸ ਵਿਭਾਗ ਤੋਂ ਪ੍ਰੋ. ਗੁਰਮੀਤ ਸਿੰਘ, ਕਾਮਰਸ ਵਿਭਾਗ ਤੋਂ ਪ੍ਰੋ. ਡਾ. ਗਗਨਦੀਪ ਕੌਰ ਅਤੇ ਪ੍ਰੋ. ਪਵਨਪ੍ਰੀਤ ਵਾਲੀਆ, ਪੰਜਾਬੀ ਵਿਭਾਗ ਤੋਂ ਪ੍ਰੋ. ਹਰਪ੍ਰੀਤ ਸਿੰਘ, ਗਣਿਤ ਵਿਭਾਗ ਤੋਂ ਪ੍ਰੋ. ਵਕੀਲ ਸਿੰਘ ਅਤੇ ਲੈਬ ਅਟੈਂਡੈਂਟ ਸੰਜੇ ਕੁਮਾਰ ਵੀ ਮੌਜੂਦ ਰਹੇ। ਅੰਤ ਵਿਚ ਪ੍ਰੋ. ਗੌਰਵ ਧਵਨ ਨੇ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਪ੍ਰਿੰਸੀਪਲ ਸਾਹਿਬਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵਿਧਾਇਕ ਸੇਖੋਂ ਨੇ ਮੰਡੀ ਦਾ ਦੌਰਾ ਕਰ ਕਿਸਾਨਾਂ, ਆੜ੍ਹਤੀਆਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਅਲੀਸ਼ੇਰ ਦੇ ਸੜਕ ਹਾਦਸੇ ’ਚ ਮਰਨ ਵਾਲੇ ਤੇ ਜ਼ਖ਼ਮੀ ਹੋਏ ਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।