29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਾਜ਼ਾਰਾਂ ’ਚ ਧੜਾਧੜ ਵਿਕ ਰਹੇ ਇਲੈਕਟ੍ਰਿਕ ਵਾਹਨਾਂ ਦੀ ਗੁਣਵੱਤਾ ਤੇ ਮਨਜ਼ੂਰੀ ਦੀ ਜਾਂਚ ਜ਼ਰੂਰੀ

ਜੈਤੋ, 28 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)- ਦੀਵਾਲੀ ਦੇ ਦਿਨਾਂ ’ਚ ਇਲੈਕਟ੍ਰਿਕ ਸਕੂਟਰਾਂ ਅਤੇ ਹੋਰ ਬੈਟਰੀ ਵਾਲੇ ਈ-ਵਾਹਨਾਂ ਦੀ ਵਿਕਰੀ ਧੜਾਧੜ ਹੋ ਰਹੀ ਹੈ। ਗੈਰ ਮਨਜ਼ੂਰਸ਼ੁਦਾ ਇਲੈਕਟ੍ਰਿਕ ਵਾਹਨ ਵੇਚਣ ਵਾਲੇ ਦੁਕਾਨਦਾਰਾਂ ਅਤੇ ਡੀਲਰਾਂ ਵਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਅਸਿੱਧੇ ਤੌਰ ’ਤੇ ਖ਼ਿਲਵਾੜ ਕੀਤਾ ਜਾ ਰਿਹਾ, ਕਿਉਂਕਿ ਇਨ੍ਹਾਂ ਈ ਵਾਹਨਾਂ ’ਚ ਵਰਤਿਆ ਜਾਣ ਵਾਲਾ ਮਟੀਰੀਅਲ ਭਰੋਸੇਯੋਗ ਨਾ ਹੋਣ ਕਾਰਨ ਜਲਦ ਖ਼ਰਾਬ ਹੋ ਜਾਂਦਾ ਹੈ, ਜਿਸ ਦੀ ਮੁਰੰਮਤ ਨਾ ਹੋਣ ਕਾਰਨ ਨਵਾਂ ਖ਼ਰੀਦਣਾ ਪੈਂਦਾ ਹੈ।

ਅਜੀਤ ਡੈਸਕ 29-10-2026
ਜੈਤੋ, 28 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)- ਦੀਵਾਲੀ ਦੇ ਦਿਨਾਂ ’ਚ ਇਲੈਕਟ੍ਰਿਕ ਸਕੂਟਰਾਂ ਅਤੇ ਹੋਰ ਬੈਟਰੀ ਵਾਲੇ ਈ-ਵਾਹਨਾਂ ਦੀ ਵਿਕਰੀ ਧੜਾਧੜ ਹੋ ਰਹੀ ਹੈ। ਗੈਰ ਮਨਜ਼ੂਰਸ਼ੁਦਾ ਇਲੈਕਟ੍ਰਿਕ ਵਾਹਨ ਵੇਚਣ ਵਾਲੇ ਦੁਕਾਨਦਾਰਾਂ ਅਤੇ ਡੀਲਰਾਂ ਵਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਅਸਿੱਧੇ ਤੌਰ ’ਤੇ ਖ਼ਿਲਵਾੜ ਕੀਤਾ ਜਾ ਰਿਹਾ, ਕਿਉਂਕਿ ਇਨ੍ਹਾਂ ਈ ਵਾਹਨਾਂ ’ਚ ਵਰਤਿਆ ਜਾਣ ਵਾਲਾ ਮਟੀਰੀਅਲ ਭਰੋਸੇਯੋਗ ਨਾ ਹੋਣ ਕਾਰਨ ਜਲਦ ਖ਼ਰਾਬ ਹੋ ਜਾਂਦਾ ਹੈ, ਜਿਸ ਦੀ ਮੁਰੰਮਤ ਨਾ ਹੋਣ ਕਾਰਨ ਨਵਾਂ ਖ਼ਰੀਦਣਾ ਪੈਂਦਾ ਹੈ। ਦੂਜੇ ਪਾਸੇ ਪੈਟਰੋਲ ਦੇ ਖ਼ਰਚੇ ਤੋਂ ਬਚਣ ਦੀ ਉਮੀਦ ਨਾਲ ਖਰੀਦੇ ਜਾ ਰਹੇ ਵਾਹਨਾਂ ਦੀ ਗੁਣਵੱਤਾ, ਮਨਜ਼ੂਰੀ ਅਤੇ ਵਿਕਰੀ ਤੋਂ ਬਾਅਦ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਕੁਝ ਖਰੀਦਦਾਰਾਂ ਨੂੰ ਵਾਹਨਾਂ ਦੇ ਸਪੇਅਰ ਪਾਰਟਸ ਨਾ ਮਿਲਣ, ਬੈਟਰੀਆਂ ਸਮੇਂ ਤੋਂ ਪਹਿਲਾਂ ਖ਼ਰਾਬ ਹੋਣ ਅਤੇ ਚਾਰਜਰਾਂ ਦੀ ਮੁਰੰਮਤ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਟਰਾਂਸਪੋਰਟ ਵਿਭਾਗ ਅਤੇ ਸਬੰਧਿਤ ਅਧਿਕਾਰੀਆਂ ਨੂੰ ਬਾਜ਼ਾਰ ਵਿਚ ਵਿਕ ਰਹੇ ਇਲੈਕਟ੍ਰਿਕ ਵਾਹਨਾਂ ਦੇ ਦਸਤਾਵੇਜ਼ਾਂ, ਸੁਰੱਖਿਆ ਮਿਆਰਾਂ ਅਤੇ ਖਪਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਦੀ ਮੰਗ ਹੈ ਕਿ ਇਲੈਕਟ੍ਰਿਕ ਵਾਹਨ ਵੇਚਣ ਵਾਲੀਆਂ ਦੁਕਾਨਾਂ ਅਤੇ ਡੀਲਰਾਂ ਸਬੰਧੀ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਵੇ ਅਤੇ ਖਰੀਦਦਾਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਢੁੱਕਵਾਂ ਪ੍ਰਬੰਧ ਹੋਵੇ। ਲੋਕਾਂ ਤੋਂ ਮਿਲੇ ਅੰਕੜਿਆਂ ਦੌਰਾਨ ਪਤਾ ਲੱਗਿਆ ਹੈ ਕਿ ਗੈਰ ਮਨਜ਼ੂਰਸ਼ੁਦਾ ਇਲੈਕਟ੍ਰਿਕ ਵਾਹਨ ਤਿੰਨ ਸਾਲਾਂ ’ਚ ਕਬਾੜ ਦੇ ਭਾਅ ਵਿਕਦਾ ਹੈ ਜੋ ਪੈਟਰੋਲ ਵਾਲੇ ਵਹੀਕਲ ਦੇ ਈਂਧਨ ਖ਼ਰਚੇ ਨਾਲੋਂ ਕਿਤੇ ਜ਼ਿਆਦਾ ਹੈ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।