01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਤੋਂ ਰਾਹਗੀਰ ਪ੍ਰੇਸ਼ਾਨ

ਕੋਟਕਪੂਰਾ, 31 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ-ਮੋਗਾ ਮੁੱਖ ਮਾਰਗ ’ਤੇ ਨਵੇਂ ਬੱਸ ਸਟੈਂਡ ਨਜ਼ਦੀਕ ਕੁਝ ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਹਾਲੇ ਵੀ ਸੜਕਾਂ ’ਤੇ ਉਸੇ ਤਰ੍ਹਾਂ ਖੜ੍ਹਾ ਹੈ। ਜਿਸ ਨਾਲ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 01-11-2026
ਕੋਟਕਪੂਰਾ, 31 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ-ਮੋਗਾ ਮੁੱਖ ਮਾਰਗ ’ਤੇ ਨਵੇਂ ਬੱਸ ਸਟੈਂਡ ਨਜ਼ਦੀਕ ਕੁਝ ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਹਾਲੇ ਵੀ ਸੜਕਾਂ ’ਤੇ ਉਸੇ ਤਰ੍ਹਾਂ ਖੜ੍ਹਾ ਹੈ। ਜਿਸ ਨਾਲ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਪਏ ਡੂੰਘੇ ਖੱਡਿਆਂ ਵਿਚ ਭਰੇ ਗੰਦੇ ਪਾਣੀ ਵਿਚੋਂ ਲੋਕ ਲੰਘਣ ਲਈ ਹੀ ਮਜਬੂਰ ਹਨ। ਸ਼ਹਿਰ ਦੀ ਮੁੱਖ ਸੜਕ ਹੋਣ ਕਾਰਨ ਲੋਕਾਂ ਨੂੰ ਮਜਬੂਰੀਵੱਸ ਆਪਣੇ ਕੰਮਾਂ ਕਾਰਜਾਂ ਨੂੰ ਜਾਣ ਵਾਸਤੇ ਇਸੇ ਸੜਕ ਨੂੰ ਵਰਤਣਾ ਪੈ ਰਿਹਾ ਹੈ। ਡੂੰਘੇ ਖੱਡਿਆਂ ਵਿਚ ਭਰੇ ਗੰਦੇ ਪਾਣੀ ਨੇ ਰਾਹਗੀਰਾਂ ਸਕੂਲੀ ਵਿਦਿਆਰਥੀਆਂ ਅਧਿਆਪਕਾਂ ਲਈ ਵੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮੀਂਹ ਦੇ ਕਈ ਦਿਨ ਬਾਅਦ ਵੀ ਹਾਲੇ ਤੱਕ ਸੜਕ ’ਤੇ ਖੜ੍ਹਾ ਗੰਦਾ ਪਾਣੀ ਦੀ ਨਿਕਾਸੀ ਨਹੀਂ ਕੀਤੀ ਗਈ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਮੁੱਖ ਮਾਰਗ ਹੋਣ ਕਾਰਨ ਨਾ ਤਾਂ ਨਗਰ ਕੌਂਸਲ ਕੋਟਕਪੂਰਾ ਤੇ ਨਾ ਹੀ ਸਬੰਧਿਤ ਵਿਭਾਗ ਗੰਦੇ ਪਾਣੀ ਦੇ ਨਿਕਾਸੀ ਲਈ ਕੋਈ ਢੁਕਵਾਂ ਪ੍ਰਬੰਧ ਕਰ ਰਿਹਾ ਹੈ।
ਪਿਛਲੀ ਖ਼ਬਰ ਮਾਵਾਂ-ਭੈਣਾਂ ਦੇ ਸਨਮਾਨ ਤੇ ਆਰਥਿਕ ਸਵੈ-ਨਿਰਭਰਤਾ ਲਈ ਮਾਨ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ-ਇੰਦਰਜੀਤ ਸਿੰਘ ਮਾਨ ਅਗਲੀ ਖ਼ਬਰ ਦਸਮੇਸ਼ ਡੈਂਟਲ ਕਾਲਜ ਵੱਲੋਂ ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।