02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਡੀ.ਏ.ਵੀ. ਸਕੂਲ ’ਚ 15 ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਸ਼ੁਰੂ

ਕੋਟਕਪੂਰਾ, 1 ਨਵੰਬਰ (ਮੋਹਰ ਸਿੰਘ ਗਿੱਲ)- ਲਿਖਾਈ ਕੇਵਲ ਵਿਚਾਰਾਂ ਨੂੰ ਕਾਗ਼ਜ਼ ’ਤੇ ਉਤਾਰਨ ਦਾ ਮਾਧਿਅਮ ਹੀ ਨਹੀਂ, ਸਗੋਂ ਇਹ ਵਿਅਕਤੀ ਦੀ ਸ਼ਖ਼ਸੀਅਤ, ਸਲੀਕੇ ਅਤੇ ਇਕਾਗਰਤਾ ਦਾ ਵੀ ਪ੍ਰਤੀਬਿੰਬ ਹੁੰਦੀ ਹੈ। ਇਸੇ ਭਾਵਨਾ ਨੂੰ ਮੱਖ ਰੱਖਦਿਆਂ ਡੀ.

ਅਜੀਤ ਡੈਸਕ 02-11-2026
ਕੋਟਕਪੂਰਾ, 1 ਨਵੰਬਰ (ਮੋਹਰ ਸਿੰਘ ਗਿੱਲ)- ਲਿਖਾਈ ਕੇਵਲ ਵਿਚਾਰਾਂ ਨੂੰ ਕਾਗ਼ਜ਼ ’ਤੇ ਉਤਾਰਨ ਦਾ ਮਾਧਿਅਮ ਹੀ ਨਹੀਂ, ਸਗੋਂ ਇਹ ਵਿਅਕਤੀ ਦੀ ਸ਼ਖ਼ਸੀਅਤ, ਸਲੀਕੇ ਅਤੇ ਇਕਾਗਰਤਾ ਦਾ ਵੀ ਪ੍ਰਤੀਬਿੰਬ ਹੁੰਦੀ ਹੈ। ਇਸੇ ਭਾਵਨਾ ਨੂੰ ਮੱਖ ਰੱਖਦਿਆਂ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਵਿਖੇ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 15 ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਦਾ ਸ਼ਾਨਦਾਰ ਤਰੀਕੇ ਨਾਲ ਆਗਾਜ਼ ਹੋਇਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਦੀ ਲਿਖਣ-ਕਲਾ ਨੂੰ ਨਵੀਆਂ ਦਿਸ਼ਾਵਾਂ ਦੇਣਾ, ਉਨ੍ਹਾਂ ਦੀ ਇਕਾਗਰਤਾ ਅਤੇ ਸਿਰਜਣਾਤਮਕ ਸੋਚ ਨੂੰ ਪ੍ਰਫੁੱਲਿਤ ਕਰਨਾ ਅਤੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ’ਚ ਸੁੰਦਰ ਲਿਖਾਈ ਪ੍ਰਤੀ ਰੁਚੀ ਪੈਦਾ ਕਰਨਾ ਹੈ। ਇਹ ਉਪਰਾਲਾ ਕਾਰਜਕਾਰੀ ਪ੍ਰਿੰਸੀਪਲ ਸੁਮਨ ਪੁਰੀ ਦੀ ਅਗਵਾਈ ਅਤੇ ਪ੍ਰਾਇਮਰੀ ਬਲਾਕ ਦੇ ਕੋਆਰਡੀਨੇਟਰ ਮੋਨਿਕਾ ਆਹੂਜਾ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਮੰਚ ਸੰਚਾਲਨ ਨਿਤਿਕਾ ਗਰੋਵਰ ਨੇ ਕੀਤਾ। ਸਮਾਗਮ ਦਾ ਰਸਮੀ ਆਗਾਜ਼ ਮੁੱਖ ਮਹਿਮਾਨ ਡਾ. ਅੰਗਰੇਜ਼ ਸਿੰਘ ਵਲੋਂ ਫ਼ੀਤਾ ਕੱਟ ਕੇ ਕੀਤਾ ਗਿਆ। ਮੁੱਖ ਮਹਿਮਾਨ ਡਾ. ਅੰਗਰੇਜ ਸਿੰਘ ਐਮ.ਏ. ਗੋਲਡ ਮੈਡਲਿਸਟ ਅਤੇ ਸਹਾਇਕ ਪ੍ਰੋਫੈਸਰ ਖੇਤਰੀ ਕੇਂਦਰ, ਪੰਜਾਬ ਯੂਨੀਵਰਸਿਟੀ ਕਾਉਣੀ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਪਿਛਲੀ ਖ਼ਬਰ ਰਗਬੀ ’ਚ ਵਿਦਿਆਰਥਣ ਭਾਵਨਾ ਨੇ ਰਾਸ਼ਟਰੀ ਖ਼ੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜਾਤੀ ਸੂਚਕ ਸ਼ਬਦ ਬੋਲਣ ’ਤੇ ਕੌਮੀ ਕਮਿਸ਼ਨ ਨੂੰ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।