ਸਾਦਿਕ, 5 ਨਵੰਬਰ (ਆਰ.ਐਸ.ਧੁੰਨਾ)- ਖੁਸ਼ੀਆਂ ਖੇੜਿਆਂ, ਰੰਗੀਨੀਆਂ ਦੇ ਤਿਉਹਾਰ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਸੰਬੰਧ ਵਿਚ ਸਾਦਿਕ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਾਦਿਕ ਦੇ ਮੁੱਖ ਚੌਂਕ ਦੀ ਸਫ਼ਾਈ ਆਪ ਅੱਗੇ ਲੱਗ ਕੇ ਕਰਵਾਈ। ਕਾਂਗਰਸੀਆਂ ਨੇ ਆਪਣੇ ਹੱਥਾਂ ਵਿਚ ਵੱਡੇ ਝਾੜੂ ਫੜ੍ਹ ਕੇ ਚੌਂਕ ਦੀਆਂ ਸੜਕਾਂ ਦੀ ਖੁਦ ਸਫ਼ਾਈ ਕਰਕੇ ਇਸ ਸਫ਼ਾਈ ਅਭਿਆਨ ਦਾ ਮੁੱਢ ਬੰਨ੍ਹਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ ਨੂੰ ਧਿਆਨ ’ਚ ਰੱਖਦਿਆਂ ਕਾਂਗਰਸੀ ਵਰਕਰਾਂ ਵਲੋਂ ਰਲ ਕੇ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸਾਦਿਕ ਦੇ ਬਾਜ਼ਾਰਾਂ ’ਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਇਸ ਚੌਂਕ ਦਿੱਖ ਵੀ ਸੁੰਦਰ ਲੱਗੇ । ਕਾਂਗਰਸੀ ਆਗੂਆਂ ਨੇ ਕਿਹਾ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਸਵੇਰ ਸਮੇਂ ਪ੍ਰਭਾਤ ਫੇਰੀਆਂ ਵੀ ਜਲਦ ਸ਼ੁਰੂ ਹੋ ਰਹੀਆਂ, ਨੂੰ ਵੀ ਧਿਆਨ ’ਚ ਰੱਖਦਿਆਂ ਸਭ ਨੇ ਮਿਲ ਕੇ ਇਹ ਉਪਰਾਲਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਲਖਵੀਰ ਸਿੰਘ ਲੱਖਾ, ਸੁਖਵਿੰਦਰ ਸਿੰਘ ਢਿੱਲੋਂ, ਸੁਰਿੰਦਰ ਛਿੰਦਾ, ਗੁਰਜੀਤ ਸਿੰਘ ਸੋਲੰਕੀ, ਬਲਜਿੰਦਰ ਸਿੰਘ ਭੁੱਲਰ, ਹਰਬੀਰ ਸਿੰਘ ਢਿੱਲੋਂ, ਗੁਰਚਰਨ ਦਾਸ ਦਾਬੜਾ, ਰੇਸ਼ਮ ਸਿੰਘ, ਗੁਰਪ੍ਰਸ਼ਾਦ ਸਿੰਘ, ਅਵਤਾਰ ਸਿੰਘ ਸੰਧ, ਸਾਬਕਾ ਪੰਚ ਗੁਰਜੀਤ ਸਿੰਘ, ਅੰਮਿ੍ਤਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਮਾਨੀ ਵਾਲਾ, ਕੁਲਦੀਪ ਸਿੰਘ ਕੀਪਾ ਬਰਾੜ, ਸੰਜੀਵ ਕੁਮਾਰ ਪਟਵਾਰੀ ਅਤੇ ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।