ਸ੍ਰੀ ਰਾਮ ਭਵਨ ਵਿਖੇ ਦੀਵਾਲੀ ਮੌਕੇ ਬਣਾਈ ਗਈ ਰੰਗੋਲੀ ਸਮੇਂ ਸ਼ਰਧਾਲੂਆਂ ਨਾਲ ਸਵਾਮੀ ਕਮਲਾਨੰਦ ਗਿਰੀ। ਸ੍ਰੀ ਰਾਮ ਭਵਨ ਵਿਖੇ ਸਾਲਾਨਾ ਕੱਤਕ ਮਹਾਂਉਤਸਵ ਦਾ 15ਵਾਂ ਦਿਨ
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 15ਵੇਂ ਦਿਨ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿਚ ਇਕ ਇਸ਼ਟਦੇਵ ਜ਼ਰੂਰ ਬਣਾਉਣਾ ਚਾਹੀਦਾ ਹੈ। ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਨਾਲ ਕਿਸੇ ਇਕ ਦੇਵਤਾ ਨੂੰ ਆਪਣਾ ਇਸ਼ਟ ਮੰਨ ਕੇ ਉਸ ਦੀ ਨਿਯਮਿਤ ਭਗਤੀ ਕਰਨੀ ਚਾਹੀਦੀ ਹੈ।
ਅਜੀਤ ਡੈਸਕ
10-11-2026