ਜਿਉਣ ਵਾਲਾ ’ਚ ਇਕ ਰਾਤ ’ਚ ਦੋ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ
ਪੰਜਗਰਾਈਂ ਕਲਾਂ, 11 ਨਵੰਬਰ (ਸੁਖਮੰਦਰ ਸਿੰਘ ਬਰਾੜ)- ਪੰਜਗਰਾਈਂ ਕਲਾਂ ਖੇਤਰ ’ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਵੀ ਬੇਖੌਫ਼ ਹੋ ਕੇ ਚੋਰੀ ਕਰਦੇ ਹਨ। ਜਿਸ ਦੀ ਤਾਜ਼ਾ ਮਿਸਾਲ ਪੰਜਗਰਾਈਂ ਕਲਾਂ ਖੇਤਰ ਦੇ ਪਿੰਡ ਬੀਤੀ ਰਾਤ ਚੋਰਾਂ ਵਲੋਂ ਸੰਘਣੀ ਆਬਾਦੀ ਵਾਲੇ ਏਰੀਏ ’ਚੋਂ ਬਿਲਜਈ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ।
ਪੰਜਗਰਾਈਂ ਕਲਾਂ, 11 ਨਵੰਬਰ (ਸੁਖਮੰਦਰ ਸਿੰਘ ਬਰਾੜ)- ਪੰਜਗਰਾਈਂ ਕਲਾਂ ਖੇਤਰ ’ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਵੀ ਬੇਖੌਫ਼ ਹੋ ਕੇ ਚੋਰੀ ਕਰਦੇ ਹਨ। ਜਿਸ ਦੀ ਤਾਜ਼ਾ ਮਿਸਾਲ ਪੰਜਗਰਾਈਂ ਕਲਾਂ ਖੇਤਰ ਦੇ ਪਿੰਡ ਬੀਤੀ ਰਾਤ ਚੋਰਾਂ ਵਲੋਂ ਸੰਘਣੀ ਆਬਾਦੀ ਵਾਲੇ ਏਰੀਏ ’ਚੋਂ ਬਿਲਜਈ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਿਉਣ ਵਾਲਾ ਬਲਜੀਤ ਸਿੰਘ ਪੁੱਤਰ ਰਣਜੀਤ ਸਿੰਘ ਕੱਲ੍ਹ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਗਿਆ ਹੋਇਆ ਸੀ ਪ੍ਰੰਤੂ ਜਦੋਂ ਉਹ ਰਾਤ 2:30 ਵਜੇ ਦੇ ਕਰੀਬ ਵਾਪਸ ਆਇਆ ਤਾਂ ਉਸਦੇ ਘਰ ਦੇ ਸਾਹਮਣੇ ਲੱਗੇ ਬਿਜਲੀ ਟਰਾਂਸਫ਼ਾਰਮਰ ਖੰਭੇ ਤੋਂ ਹੇਠਾਂ ਸੁੱਟ ਕੇ ਖਿਲਾਰਿਆ ਪਿਆ ਸੀ ਤੇ ਉਸ ਵਿਚਲਾ ਤਾਂਬਾ ਗਾਇਬ ਸੀ। ਇਸ ਪ੍ਰਕਾਰ ਹੀ ਜਿਉਣ ਵਾਲਾ ਤੋਂ ਘਣੀਏ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਸਥਿਤ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਸ਼ਿੰਗਾਰਾ ਸਿੰਘ ਪੁੱਤਰ ਬਲਵੀਰ ਸਿੰਘ ਦੇ ਬਿਜਲਈ ਟਰਾਂਸਫ਼ਾਰਮਰ ਵਿਚੋਂ ਵੀ ਤਾਂਬਾ ਚੋਰੀ ਕਰਕੇ ਟਰਾਂਸਫ਼ਾਰਮਰ ਦਾ ਖੋਲ੍ਹ ਹੇਠਾਂ ਸੁੱਟ ਗਏ। ਪਿੰਡ ਦੇ ਵਸਨੀਕ ਜਗਦੇਵ ਸਿੰਘ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਪਿੰਡ ਵਿਚਲਾ ਟਰਾਂਸਫ਼ਾਰਮਰ ਪੂਰੀ ਸੰਘਣੀ ਆਬਾਦੀ ਵਿਚ ਹੈ ਜਦਕਿ ਦੂਸਰਾ ਟਰਾਂਸਫ਼ਾਰਮਰ ਜਿੱਥੇ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਥੇ ਪੀੜਤ ਵਿਅਕਤੀ ਦਾ ਘਰ ਵੀ ਕੁਝ ਕੁ ਫ਼ਰਲਾਂਗ ਦੀ ਦੂਰੀ ’ਤੇ ਹੈ। ਚੋਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ।