16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗਿੱਦੜਬਾਹਾ ਵਿਖੇ ਮੀਟਿੰਗ ਕਰਦੇ ਸ੍ਰੀ ਸ਼ਿਆਮ ਸੇਵਾ ਸੰਘ ਦੇ ਅਹੁਦੇਦਾਰ ਤੇ ਮੈਂਬਰਜ਼। ਸ੍ਰੀ ਸ਼ਿਆਮ ਸੇਵਾ ਸੰਘ ਗਿੱਦੜਬਾਹਾ ਦੀ ਮੀਟਿੰਗ ਹੋਈ

ਗਿੱਦੜਬਾਹਾ, 16 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਸੇਵਾ ਸੰਘ ਗਿੱਦੜਬਾਹਾ ਦੀ ਮੀਟਿੰਗ ਸੰਘ ਦੇ ਪ੍ਰਧਾਨ ਨੀਰਜ ਗਰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਗਿੱਦੜਬਾਹਾ ਵਿਖੇ ਹੋਣ ਵਾਲੇ ਸ੍ਰੀ ਸ਼ਿਆਮ ਆਨੰਦ ਉਤਸਵ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 17-11-2026
ਗਿੱਦੜਬਾਹਾ, 16 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਸੇਵਾ ਸੰਘ ਗਿੱਦੜਬਾਹਾ ਦੀ ਮੀਟਿੰਗ ਸੰਘ ਦੇ ਪ੍ਰਧਾਨ ਨੀਰਜ ਗਰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਗਿੱਦੜਬਾਹਾ ਵਿਖੇ ਹੋਣ ਵਾਲੇ ਸ੍ਰੀ ਸ਼ਿਆਮ ਆਨੰਦ ਉਤਸਵ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਘ ਦੇ ਮੀਤ ਪ੍ਰਧਾਨ ਸੰਨੀ ਗਰਗ ਅਤੇ ਸਕੱਤਰ ਦਲਜੀਤ ਸਿੰਘ ਚੀਨੂੰ ਨੇ ਦੱਸਿਆ ਕਿ 28 ਨਵੰਬਰ ਦਿਨ ਸ਼ਨੀਵਾਰ ਦੀ ਸ਼ਾਮ 7:15 ਵਜੇ ਸ਼ੁਰੂ ਹੋਣ ਵਾਲੇ ਸ੍ਰੀ ਸ਼ਿਆਮ ਆਨੰਦ ਉਤਸਵ ਵਿਚ ਸ੍ਰੀ ਸ਼ਿਆਮ ਸੁਮਿਰਨ ਕਰਨ ਲਈ ਕਲੱਕਤਾ ਤੋਂ ਪ੍ਰਸਿੱਧ ਭਜਨ ਗਾਇਕਾ ਰੇਸ਼ਮੀ ਸ਼ਰਮਾ ਤੋਂ ਇਲਾਵਾ ਟਵਿੰਕਲ ਸ਼ਰਮਾ (ਦਿੱਲੀ), ਲੋਕੇਸ਼ ਲੱਡੂ (ਬਠਿੰਡਾ) ਅਤੇ ਕ੍ਰਿਸ਼ਨ ਅਗਰਵਾਲ (ਝਾਰਖੰਡ) ਉਚੇਚੇ ਤੌਰ ’ਤੇ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਰੋਹ ਵਿਚ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਬਤੌਰ ਮੁੱਖ ਮਹਿਮਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਆਨੰਦ ਉਤਸਵ ਵਿਚ ਪੂਜਨ ਦੀ ਰਸਮ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਹਨੂੰਮਾਨ ਪੂਜਨ ਦੀ ਰਸਮ ਸੁਭਾਸ਼ ਜੈਨ ਲਿੱਲੀ, ਗਨੇਸ਼ ਪੂਜਨ ਦੀ ਰਸਮ ਕਾਲਾ ਕਿੰਗ, ਮਾਲਾ ਅਰਪਨ ਦੀ ਰਸਮ ਸੋਨੂੰ ਜੈਨ ਅਤੇ ਝੰਡੇ ਦੀ ਰਸਮ ਗੋਗਾ ਜੈਨ ਵਲੋਂ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਜੋਤੀ ਪ੍ਰਚੰਡ ਕਰਨ ਦੀ ਰਸਮ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ ਵਲੋਂ ਕੀਤੀ ਜਾਵੇਗੀ। ਧਾਰਮਿਕ ਸਮਾਰੋਹ ਦੌਰਾਨ ਸ਼ਿੰਗਾਰ ਦੀ ਸੇਵਾ ਭਾਰਤੀ ਬਾਂਸਲ, ਛੱਪਣ ਭੋਗ ਦੀ ਸੇਵਾ ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਸ਼ਿਆਮ ਰਸੋਈ ਦੀ ਸੇਵਾ ਸੇਠੀ ਪਰਿਵਾਰ ਵਲੋਂ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਮਾਰੋਹ ਦੌਰਾਨ ਗਊਸ਼ਾਲਾ ਮੰਦਰ ਕਮੇਟੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਨੀਰਜ ਗਰਗ, ਮੀਤ ਪ੍ਰਧਾਨ ਸੰਨੀ ਗਰਗ, ਸਕੱਤਰ ਦਲਜੀਤ ਸਿੰਘ ਚੀਨੂੰ, ਜਨਰਲ ਸਕੱਤਰ ਮਨੋਜ ਕੁਮਾਰ, ਲੋਕੇਸ਼ ਬਾਂਸਲ, ਮਨੋਜ ਬਾਂਸਲ, ਰੀਸ਼ੂ ਸਿੰਗਲਾ ਅਤੇ ਸਚਿਨ ਗੁਪਤਾ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ’ਚ ਪਿੰਡਾਂ ਤੋਂ ਸ਼ਹਿਰਾਂ ਤੱਕ ਨਸ਼ਿਆਂ ਦਾ ਜਾਲ ਫ਼ੈਲ ਚੁੱਕਿਆ- ਚੰਨੀ ਕੋਟਕਪੂਰਾ ’ਚ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ... ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ- ਹਨੀ ਫ਼ੱਤਣਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।