20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਖਾਣ-ਪੀਣ ਤੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਦਾ ਹੀ ਹਰ ਤਰ੍ਹਾਂ ਦੀ ਬਿਮਾਰੀ ਨਾਲ ਸਬੰਧ : ਡਾ. ਢਿੱਲੋਂ

ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)- ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਸਿਹਤ ਤੰਦਰੁਸਤੀ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਅਜੀਤ ਡੈਸਕ 20-11-2026
ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)- ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਸਿਹਤ ਤੰਦਰੁਸਤੀ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਡਾ. ਢਿੱਲੋਂ ਨੇ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਸਮਝਾਇਆ ਕਿ ਆਪਣੀ ਹਰ ਬਿਮਾਰੀ ਦਾ ਇਲਾਜ ਸਾਡੀ ਰਸੋਈ ਵਿਚ ਮੌਜੂਦ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਰ ਬਿਮਾਰੀ ਦਾ ਸਬੰਧ ਖਾਣ ਪੀਣ ਅਤੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਨਾਲ ਜੁੜਿਆ ਹੋਇਆ ਹੈ, ਸਾਨੂੰ ਕਿ ਕੀ, ਕਦੋਂ, ਕਿੰਨਾ, ਕਿੱਥੇ, ਕਿਉਂ ਅਤੇ ਕਿਵੇਂ ਖਾਣ ਪੀਣ ਦੀ ਜੇਕਰ ਸਾਨੂੰ ਸਮਝ ਆ ਗਈ ਤਾਂ ਅਸੀਂ ਹਰ ਛੋਟੀ ਅਤੇ ਵੱਡੀ ਬਿਮਾਰੀ ਤੋਂ ਬਚ ਸਕਦੇ ਹਾਂ। ਉਨ੍ਹਾਂ ਐਲੋਪੈਥੀ, ਆਯੁਰਵੈਦ, ਹੋਮਿਓਪੈਥੀ, ਨੇਚਰੋਪੈਥੀ ਤੇ ਇਲੈਕਰੋਹੋਮਿਓਪੈਥੀ ਦੀਆਂ ਕਿਸਮਾਂ ਬਾਰੇ ਸਮਝਾਉਂਦਿਆਂ ਦੱਸਿਆ ਕਿ ਕੁਦਰਤ ਵਲੋਂ ਹਰ ਮਨੁੱਖ ਦੇ ਅੰਦਰ ਲਗਾਈ ਗਈ ਮਜ਼ਬੂਤ ਮਸ਼ੀਨ ਨੂੰ ਅਸੀਂ ਆਪਣੀਆਂ ਅਣਗਹਿਲੀਆਂ, ਲਾਪ੍ਰਵਾਹੀਆਂ, ਗਲਤੀਆਂ ਤੇ ਬੇਵਕੂਫੀਆਂ ਨਾਲ ਹੀ ਖਰਾਬ ਕਰ ਰਹੇ ਹਾਂ ਜਿੱਥੋਂ ਪਹਿਲਾਂ ਛੋਟੀਆਂ ਤੇ ਫਿਰ ਵੱਡੀਆਂ ਵਿਚ ਤਬਦੀਲ ਹੋਣ ਵਾਲੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਗੁੱਡ ਮੋਰਨਿੰਗ ਕਲੱਬ ਦੀ ਸੰਸਾਰ ਪੱਧਰ ’ਤੇ ਲੋਕਪਿ੍ਰਅਤਾ, ਸੇਵਾ ਕਾਰਜਾਂ ਤੇ ਭਵਿੱਖ ਦੀ ਰਣਨੀਤੀ ਬਾਰੇ ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਚਾਨਣਾ ਪਾਇਆ। ਅੰਤ ਵਿਚ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਡਾ. ਢਿੱਲੋਂ ਦੇ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਪਿਛਲੀ ਖ਼ਬਰ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਅਗਲੀ ਖ਼ਬਰ ਬਜ਼ੁਰਗਾਂ ਲਈ ਬਿਲਕੁਲ ਮੁਫ਼ਤ ਸੁਣਨ ਵਾਲੀਆਂ ਮਸ਼ੀਨਾਂ ਦਾ ਵਿਸ਼ੇਸ਼ ਕੈਂਪ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।