26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਹੀ ਚਿੱਟੇ ਦਾ ਨਸ਼ਾ ਪੰਜਾਬ ’ਚ ਆਇਆ- ਰਾਜਾ ਵੜਿੰਗ

ਸਾਦਿਕ, 25 ਨਵੰਬਰ (ਆਰ. ਐਸ.

ਸਾਦਿਕ ਵਿਖੇ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ। ਤਸਵੀਰ: ਆਰ.ਐਸ.ਧੁੰਨਾ 26-11-2026
ਸਾਦਿਕ, 25 ਨਵੰਬਰ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)- ਆਗਾਮੀ ਵਿਧਾਨ ਸਭਾ ਚੋਣਾਂ ਲੜਨ ਲਈ ਅਕਾਲੀ ਭਾਜਪਾ ਗੱਠਜੋੜ ਹੋਇਆ ਹੈ ਤੇ ਇਸ ਗੱਠਜੋੜ ਦੀ ਸਰਕਾਰ ਸਮੇਂ ਚਿੱਟੇ ਵਰਗਾ ਨਸ਼ਾ ਪੰਜਾਬ ’ਚ ਆਇਆ ਜੋ ਅਜੇ ਤੱਕ ਨੌਜਵਾਨਾਂ ਦੇ ਹੱਡਾਂ ’ਚੋਂ ਨਹੀਂ ਨਿਕਲਿਆ ਤੇ ਹੁਣ ਇਹ ਗੱਠਜੋੜ ਪੰਜਾਬ ਦਾ ਕੀ ਸੰਵਾਰੇਗਾ ਤੋਂ ਲੋਕਾਂ ਨੂੰ ਚੌਕਸ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਲੋਕ ਸਭਾ ਨੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੇ ਯਤਨਾਂ ਸਦਕਾ ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਫ਼ਰੀਦਕੋਟ ਦੇ ਗ੍ਰਹਿ ਸਾਦਿਕ ਵਿਖੇ ਕਾਂਗਰਸੀ ਆਗੂਆਂ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਝਾੜੂ ਪਾਰਟੀ ਨੂੰ ਇਕ ਮੌਕਾ ਦਿੱਤਾ ਸੀ ਕਿ ਇਹ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਸੰਵਾਰਨਗੇ ਪਰ ਪੰਜਾਬ ਦੇ ਲੋਕਾਂ ਨੇ ਇਕ ਅਣਜਾਣ ਵਿਅਕਤੀ (ਭਾਅ ਭਗਵੰਤ ਮਾਨ) ਨੂੰ ਪੰਜਾਬ ਦੀ ਵਾਗਡੋਰ ਫੜਾ ਦਿੱਤੀ ਜਿਸ ਨੂੰ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਸੀ, ਪੰਜਾਬ ਨੂੰ ਡੁਬੋਕੇ ਰੱਖ ਦਿੱਤਾ ਹੈ। ਜਿਸ ਕਰਕੇ ਪੰਜਾਬ ’ਤੇ ਵੱਡਾ ਆਰਥਿਕ ਸੰਕਟ ਮੰਡਰਾ ਰਿਹਾ ਹੈ ਜੋ ਗੰਭੀਰ ਮੁੱਦਾ ਹੈ। ਉਨ੍ਹਾਂ ਆਪ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਇਸ ਸਰਕਾਰ ਨੇ ਬਿਜਲੀ ਬੋਰਡ ਦਾ ਪੈਸਾ ਖਰਚ ਕਰਕੇ ਟੂੰ-ਟੂੰ ਕਰਵਾਈ ਹੈ ਜਿਸ ਦਾ ਪੰਜਾਬ ਦੀ ਜਨਤਾ ’ਤੇ ਬੋਝ ਪਵੇਗਾ। ਸਰਕਾਰੀ ਅਦਾਰੇ ਖਾਲੀ ਪਏ ਹਨ ਤੇ ਪੈਸੇ ਦੀ ਕਮੀ ਕਾਰਨ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਸਾਬਕਾ ਸੂਬਾ ਪ੍ਰਧਾਨ ਨੇ ਸਾਫ਼ ਕਿਹਾ ਕਿ ਕਾਂਗਰਸ ਪਾਰਟੀ ਦੇ ਸੁਪਰੀਮੋ ਰਾਹੁਲ ਗਾਂਧੀ ਦੀ ਸੋਚ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ 70 ਟਿਕਟਾਂ ਨਵੇਂ ਚਿਹਰਿਆਂ ਜੋ ਬੇਦਾਗ ਹਨ ਤੇ ਉਨ੍ਹਾਂ ਉਪਰ ਕਿਸੇ ਕਿਸਮ ਦੀ ਭ੍ਰਿਸ਼ਟਾਚਾਰੀ ਦਾ ਦੋਸ਼ ਨਹੀਂ ਹੈ, ਨੂੰ ਹੀ ਦਿੱਤੀਆਂ ਜਾਣਗੀਆਂ ਤੇ ਕੰਮ ਕਰਨ ਵਾਲਿਆਂ ਨੂੰ ਹੀ ਪਾਰਟੀ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਤੇ ਉਨ੍ਹਾਂ ਸਵ: ਅਵਤਾਰ ਸਿੰਘ ਬਰਾੜ ਦੇ ਪਰਿਵਾਰ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਬੰਧਨ ਸਮੇਂ ਹੋਏ ਬਰਗਾੜੀ ਕਾਂਡ ਦਾ ਅਜੇ ਤੱਕ ਚਲਾਣ ਪੇਸ਼ ਨਹੀਂ ਹੋ ਸਕਿਆ। ਜਦੋਂ ਕਿ ਇਸ ਸਰਕਾਰ ਸਮੇਂ ਨਸ਼ਾ ਆਇਆ ਜੋ ਇਕਦਮ ਬੰਦ ਕਿਵੇਂ ਹੋ ਸਕਦਾ ਹੈ ਕੀ ਹੁਣ ਇਸ ਗੱਠਬੰਧਨ ਕੋਲ ਕੋਈ ਜਾਦੂ ਦੀ ਛੜੀ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਕੋਈ ਮਤਭੇਦ ਨਹੀਂ ਹਨ ਤੇ ਸਭ ਇਕਜੁੱਟ ਹਨ ਤੇ ਪੰਜਾਬ ਨੂੰ ਵਧੀਆ ਆਗੂਆਂ ਦੀ ਲੋੜ ਹੈ ਅਤੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਧੀਆ ਸ਼ਵੀ ਵਾਲੇ ਬੇਦਾਗ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਰਾਜਾ ਉਨ੍ਹਾਂ ਦੀ ਲੜਾਈ ਅੱਗੇ ਹੋ ਕੇ ਲੜੇਗਾ। ਇਸ ਮੌਕੇ ਉਪੇਂਦਰ ਸ਼ਰਮਾ ਸਾਬਕਾ ਮੰਤਰੀ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਪ੍ਰਕਾਸ਼ ਸਿੰਘ ਭੱਟੀ ਅਤੇ ਬਲਦੇਵ ਸਿੰਘ ਦੋਵੇਂ ਸਾਬਕਾ ਵਿਧਾਇਕ, ਚਰਨਜੀਤ ਸ਼ਰਮਾ, ਨਛੱਤਰ ਸਿੰਘ ਪਿੰਡੀ ਬਲੋਚਾਂ, ਬਲਜੀਤ ਸਿੰਘ ਗੋਰਾ, ਰਘਬੀਰ ਸਿੰਘ, ਧੰਨਜੀਤ ਸਿੰਘ ਧਨੀ ਵਿਰਕ, ਗੁਰਦੇਵ ਸਿੰਘ ਚਰਨ, ਦੇਵਰਾਜ ਕਾਉਣੀ, ਜੈ ਪ੍ਰਕਾਸ਼ ਸ਼ਰਮਾ, ਪ੍ਰਭਜੀਤ ਕੂਕਾ, ਜਸਵਿੰਦਰ ਸਿੰਘ ਬਰਾੜ, ਸ਼ਾਮ ਸ਼ੁੰਦਰ, ਅਮਰਿੰਦਰ ਸਿੰਘ ਜੈਕੀ ਬਰਾੜ, ਸੁਖਮੰਦਰ ਸਿੰਘ ਸ਼ੇਰ ਸਿੰਘ ਵਾਲਾ, ਰੂਪ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਢਿੱਲੋਂ, ਰਛਪਾਲ ਸਿੰਘ ਬਰਾੜ, ਬਬਲਜੀਤ ਸਿੰਘ ਧੌਂਸੀ, ਗੁਰਭਜਨ ਸਿੰਘ ਸੰਧੂ, ਅੰਗਰੇਜ਼ ਸਿੰਘ ਸਾਦਿਕ, ਜਗਦੀਪ ਸਿੰਘ ਢਿੱਲੋਂ, ਲੱਕੀ ਸ਼ਰਮਾ, ਐਡਵੋਕੇਟ ਕੁਲਦੀਪ ਸਿੰਘ, ਅਮਰਜੀਤ ਸਿੰਘ ਸੁੱਖਾ ਖਾਰਾ, ਰਛਪਾਲ ਸਿੰਘ ਸੰਧੂ, ਬਲਜੀਤ ਸ਼ਰਮਾ, ਦਵਿੰਦਰ ਗਿੱਲ, ਗੁਰਵਿੰਦਰ ਸਿੰਘ ਟਹਿਣਾ, ਗਰੀਸ਼ ਲਾਲੀ ਛਾਬੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਪੈਨਸ਼ਨਰਜ਼ ਸਿਖਾਉਣਗੇ ਸਬਕ : ਜਥੇਬੰਧਕ ਆਗੂ ਅਗਲੀ ਖ਼ਬਰ ਕੋਟਕਪੂਰਾ ’ਚ ਐਂਬੂਲੈਂਸਾਂ ਦੀ ਘਾਟ ਬਣੀ ਗੰਭੀਰ ਸਮੱਸਿਆ ਸਿਵਲ ਹਸਪਤਾਲ ਕੋਲ ਵੀ ਸਿਰਫ਼ ਇਕ ਸਰਕਾਰੀ ਐਂਬੂਲੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।