25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡਿਜੀਪਿਨ ਨਾਲ ਹੁਣ ਡਿਜੀਟਲ ਹੋਵੇਗੀ ਪਤੇ ਦੀ ਪਛਾਣ

ਮੰਡੀ ਗੋਬਿੰਦਗੜ੍ਹ, 24 ਅਗਸਤ (ਮੋਹਿਤ ਸਿੰਗਲਾ) - ਡਾਕ ਵਿਭਾਗ ਨੇ ਦੇਸ਼ ਵਿਚ ਪਤੇ ਦੀ ਪਛਾਣ ਅਤੇ ਡਲਿਵਰੀ ਪ੍ਰਣਾਲੀ ਨੂੰ ਹੋਰ ਸਟੀਕ ਅਤੇ ਆਸਾਨ ਬਣਾਉਣ ਦੀ ਦਿਸ਼ਾ ਵਿਚ ਡਿਜੀਟਲ ਐਡਰੈਸਿੰਗ ਸਿਸਟਮ ‘ਡਿਜੀਪਿਨ’ ਤਿਆਰ ਕੀਤਾ ਹੈ। 10 ਅੰਕਾਂ ਵਾਲਾ ਇਹ ਡਿਜੀਟਲ ਕੋਡ ਅਕਸ਼ਾਂਸ਼ ਅਤੇ ਦੇਸ਼ਾਂਤਰ (ਲੈਟੀਚਿਊਟ - ਲੌਂਗੀਚਿਊਟ) ’ਤੇ ਆਧਾਰਿਤ ਹੈ ਅਤੇ ਦੇਸ਼ ਦੇ ਕਿਸੇ ਵੀ ਸਥਾਨ ਨੂੰ ਲਗਭਗ 4×4 ਮੀਟਰ ਦੇ ਛੋਟੇ ਭੂਗੋਲਿਕ ਗ੍ਰਿਡ ਵਿਚ ਚਿੰਨ੍ਹਿਤ ਕਰਨ ਦੇ ਸਮਰੱਥ ਹੈ।

ਅਜੀਤ ਡੈਸਕ 25-08-2026
ਮੰਡੀ ਗੋਬਿੰਦਗੜ੍ਹ, 24 ਅਗਸਤ (ਮੋਹਿਤ ਸਿੰਗਲਾ) - ਡਾਕ ਵਿਭਾਗ ਨੇ ਦੇਸ਼ ਵਿਚ ਪਤੇ ਦੀ ਪਛਾਣ ਅਤੇ ਡਲਿਵਰੀ ਪ੍ਰਣਾਲੀ ਨੂੰ ਹੋਰ ਸਟੀਕ ਅਤੇ ਆਸਾਨ ਬਣਾਉਣ ਦੀ ਦਿਸ਼ਾ ਵਿਚ ਡਿਜੀਟਲ ਐਡਰੈਸਿੰਗ ਸਿਸਟਮ ‘ਡਿਜੀਪਿਨ’ ਤਿਆਰ ਕੀਤਾ ਹੈ। 10 ਅੰਕਾਂ ਵਾਲਾ ਇਹ ਡਿਜੀਟਲ ਕੋਡ ਅਕਸ਼ਾਂਸ਼ ਅਤੇ ਦੇਸ਼ਾਂਤਰ (ਲੈਟੀਚਿਊਟ - ਲੌਂਗੀਚਿਊਟ) ’ਤੇ ਆਧਾਰਿਤ ਹੈ ਅਤੇ ਦੇਸ਼ ਦੇ ਕਿਸੇ ਵੀ ਸਥਾਨ ਨੂੰ ਲਗਭਗ 4×4 ਮੀਟਰ ਦੇ ਛੋਟੇ ਭੂਗੋਲਿਕ ਗ੍ਰਿਡ ਵਿਚ ਚਿੰਨ੍ਹਿਤ ਕਰਨ ਦੇ ਸਮਰੱਥ ਹੈ। ਇਸ ਦਾ ਉਦੇਸ਼ ਉਨ੍ਹਾਂ ਸਥਾਨਾਂ ਦੀ ਪਛਾਣ ਆਸਾਨ ਬਣਾਉਣਾ ਹੈ, ਜਿੱਥੇ ਰਵਾਇਤੀ ਪਤਾ ਜਾਂ ਮਕਾਨ ਨੰਬਰ ਸਪੱਸ਼ਟ ਨਹੀਂ ਹੁੰਦਾ। ਡਿਜੀਪਿਨ ਰਾਹੀਂ ਡਾਕ ਅਤੇ ਪਾਰਸਲ ਦੀ ਡਲਿਵਰੀ ਹੋਰ ਸਹੀ ਬਣ ਸਕੇਗੀ। ਇਸ ਤੋਂ ਇਲਾਵਾ ਈ-ਕਾਮਰਸ ਅਤੇ ਫੂਡ ਡਿਲਿਵਰੀ ਵਰਗੀਆਂ ਸੇਵਾਵਾਂ ਵਿਚ ਵੀ ਸਹੀ ਸਥਾਨ ਤੱਕ ਪਹੁੰਚਣ ਵਿਚ ਸਹੂਲਤ ਮਿਲੇਗੀ। ਪੇਂਡੂ, ਪਹਾੜੀ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਇਸ ਦਾ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ। ਐਮਰਜੈਂਸੀ ਹਾਲਾਤ ਵਿਚ ਵੀ ਇਹ ਪ੍ਰਣਾਲੀ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ। ਐਂਬੂਲੈਂਸ, ਪੁਲਿਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਸੇਵਾਵਾਂ ਨੂੰ ਸੰਬੰਧਤ ਸਥਾਨ ਦੀ ਡਿਜੀਟਲ ਲੋਕੇਸ਼ਨ ਪਛਾਣਨ ਵਿਚ ਮਦਦ ਮਿਲੇਗੀ। ਡਿਜੀਪਿਨ ਦੀ ਇਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਕੋਡ ਵਿਚ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ, ਸਗੋਂ ਇਹ ਸਬੰਧਤ ਸਥਾਨ ਦੀ ਭੂਗੋਲਿਕ ਸਥਿਤੀ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਕਿਸਾਨ ਸਬਸਿਡੀ ਦਾ ਲਾਭ ਲੈ ਕੇ ਮਸ਼ਰੂਮ ਉਤਪਾਦਨ ਯੂਨਿਟ ਸਥਾਪਿਤ ਕਰਨ-ਮਹਿੰਦਰ ਭਗਤ ਅਗਲੀ ਖ਼ਬਰ ਪੰਜਾਬ ’ਚ ਜੀਓ ਦੇ 10 ਸਾਲ ਬੇਮਿਸਾਲ ਕਿਫਾਇਤੀ ਡਾਟਾ , ਮੁਫ਼ਤ ਕਾਲਿੰਗ ਅਤੇ ਮਜ਼ਬੂਤ ਨੈੱਟਵਰਕ ਨੇ ਕੀਤਾ ਕਾਇਆਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।