27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡਿਫਾਲਟਰਾਂ ਤੋਂ ਕਰੋੜਾਂ ਦੀ ਵਸੂਲੀ ਲਈ ਪਾਵਰਕਾਮ ਕੱਸਣ ਲੱਗਾ ਸ਼ਿਕੰਜਾ ਵਸੂਲੀ ਲਈ ਹਰ ਡਵੀਜ਼ਨ ਨੂੰ ਵਸੂਲੀ ਦਾ ਦਿੱਤਾ ਟੀਚਾ ਸ਼ਿਵ ਸ਼ਰਮਾ

ਜਲੰਧਰ, 26 ਅਗਸਤ-ਪਾਵਰਕਾਮ (ਪੀ. ਐਸ.

ਅਜੀਤ ਡੈਸਕ 27-08-2026
ਜਲੰਧਰ, 26 ਅਗਸਤ-ਪਾਵਰਕਾਮ (ਪੀ. ਐਸ. ਪੀ. ਸੀ. ਐਲ.) ਨੇ ਬਕਾਏਦਾਰਾਂ ਤੋਂ ਕਰੋੜਾਂ ਰੁਪਏ ਵਸੂਲ ਕਰਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿਚ ਹਰ ਡਵੀਜ਼ਨ ਵਿਚ ਵਸੂਲੀ ਕਰਨ ਲਈ ਟੀਚੇ ਵੀ ਤੈਅ ਕੀਤੇ ਗਏ ਹਨ ਤਾਂ ਜੋ ਬਿਜਲੀ ਅਫ਼ਸਰਾਂ ਵਲੋਂ ਬਿੱਲਾਂ ਦੀ ਵਸੂਲੀ ਵਿਚ ਤੇਜ਼ੀ ਲਿਆਂਦੀ ਜਾ ਸਕੇ। ਪਾਵਰਕਾਮ ਨੂੰ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਬਾਜ਼ਾਰ ਵਿਚੋਂ 10,000 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ। ਪਾਵਰਕਾਮ ਨੇ ਕਰੋੜਾਂ ਰੁਪਏ ਦੀਆਂ ਰਕਮਾਂ ਨਾ ਸਿਰਫ਼ ਸਰਕਾਰੀ ਵਿਭਾਗਾਂ ਤੋਂ ਵਸੂਲ ਕਰਨੀਆਂ ਹਨ, ਸਗੋਂ ਨਿੱਜੀ ਖਪਤਕਾਰਾਂ ਤੋਂ ਵੀ ਕਰੋੜਾਂ ਰੁਪਏ ਦੀਆਂ ਰਕਮਾਂ ਵਸੂਲ ਕਰਨੀਆਂ ਹਨ। ਪੰਜਾਬ ਸਰਕਾਰ ਨੇ ਤਾਂ ਇਸ ਮਾਮਲੇ ਵਿਚ ਸਰਕਾਰੀ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਵਿਚ ਪ੍ਰੀ-ਪੇਡ ਮੀਟਰ ਲਗਵਾਉਣ ਦੀ ਹਦਾਇਤ ਦਿੱਤੀ ਸੀ ਤਾਂ ਇਸ ਦਾ ਪਾਵਰਕਾਮ ਨੂੰ ਕਾਫ਼ੀ ਫ਼ਾਇਦਾ ਮਿਲਿਆ ਸੀ। ਇਸ ਮਾਮਲੇ ਵਿਚ ਨਾ ਸਿਰਫ਼ ਪਾਵਰ ਕਾਮ ਨੂੰ ਸਰਕਾਰੀ ਵਿਭਾਗਾਂ ਤੋਂ ਬਿਜਲੀ ਬਿੱਲਾਂ ਦੀ ਅਦਾਇਗੀ ਮਾਮਲੇ ਵਿਚ ਰਾਹਤ ਮਿਲਣੀ ਸ਼ੁਰੂ ਹੋਈ ਸੀ ਪਰ ਅਜੇ ਵੀ ਸ਼ਹਿਰਾਂ ਵਿਚ ਟਿਊਬਵੈੱਲਾਂ ਦੇ ਬਿਜਲੀ ਬਿੱਲਾਂ ਨੂੰ ਲੈ ਕੇ ਰੇੜਕਾ ਖ਼ਤਮ ਨਹੀਂ ਹੋਇਆ ਹੈ। ਕਈ ਨਿਗਮ ਅਤੇ ਪਾਵਰਕਾਮ ਵਿਚ ਬਿਜਲੀ ਬਿੱਲਾਂ ਨੂੰ ਲੈ ਕੇ ਖੜਕਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਸਨ। ਪਾਵਰਕਾਮ ਨੇ ਜਿਥੇ ਹੁਣ ਆਪਣੀ ਵਸੂਲੀ ਨਾ ਹੋਣ ’ਤੇ ਬਿਜਲੀ ਕੁਨੈਕਸ਼ਨਾਂ ਵੀ ਕੱਟਣ ਦੀ ਚਿਤਾਵਨੀ ਦਿੱਤੀ ਹੈ। ਸਾਲ 2021 ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਵਿਚ 2 ਕਿੱਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਦੇ ਕਰੀਬ 1200 ਕਰੋੜ ਰੁਪਏ ਮੁਆਫ਼ ਕੀਤੇ ਸਨ।ਇਸ ਨਾਲ ਸੂਬੇ ਦੇ 53 ਲੱਖ ਦੇ ਕਰੀਬ ਖਪਤਕਾਰਾਂ ਨੂੰ ਸਿੱਧਾ ਫ਼ਾਇਦਾ ਮਿਲਿਆ ਸੀ। ਸਰਕਾਰਾਂ ਤਾਂ ਸਮੇਂ-ਸਮੇਂ ਸਿਰ ਰਾਹਤ ਦੇਣ ਅਤੇ ਅੱਗੇ ਤੋਂ ਵਸੂਲੀ ਆਉਣ ਦੀ ਸੰਭਾਵਨਾ ਕਰਕੇ ਪਿਛਲੇ ਬਿੱਲ ਮੁਆਫ਼ ਕਰਦੀਆਂ ਹਨ ਪਰ ਇਸ ਤੋਂ ਬਾਅਦ ਵੀ ਕਈ ਖਪਤਕਾਰਾਂ ਵਲੋਂ ਦੁਬਾਰਾ ਵੀ ਬਿੱਲ ਜਮ੍ਹਾਂ ਨਹੀਂ ਕਰਵਾਏ ਜਾਂਦੇ, ਜਿਨ੍ਹਾਂ ਕਰਕੇ ਸਰਕਾਰੀ ਵਿਭਾਗਾਂ ਦੀਆਂ ਬਕਾਇਆ ਰਕਮਾਂ ਵਿਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਬਿਜਲੀ ਮਾਹਿਰਾਂ ਦਾ ਕਹਿਣਾ ਸੀ ਕਿ ਜਦੋਂ ਦੇ ਪੁਰਾਣੇ ਬਿੱਲ ਮੁਆਫ਼ ਕਰਨ ਦਾ ਰਿਵਾਜ ਚੱਲ ਪਿਆ ਹੈ ਤਾਂ ਉਸ ਤੋਂ ਬਾਅਦ ਪਾਵਰਕਾਮ ਦੀ ਵਸੂਲੀ ’ਤੇ ਵੀ ਇਸ ’ਤੇ ਸਿੱਧਾ ਅਸਰ ਪਿਆ ਹੈ। ਸਗੋਂ ਹੁਣ ਉਸ ਨੂੰ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਤੱਕ ਲੈਣੇ ਪੈ ਰਹੇ ਹਨ।
ਪਿਛਲੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਸਵਾਲ ਚੁੱਕਣ ਵਾਲੇ 2022 ਤੋਂ ਪਹਿਲਾਂ ਦੀ ਹਾਲਤ ਨਾਲ ਤੁਲਨਾ ਕਰਨ-ਸਿਸੋਦੀਆ ਅਗਲੀ ਖ਼ਬਰ ਪੰਜਾਬੀਆਂ ਦੀ ਸਿਹਤ ਹੋ ਰਹੀ ਹੈ ਮੋਟਾਪੇ, ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।