ਤੇਜ਼ ਹੈੱਡਲਾਈਟਾਂ ’ਤੇ ਸਰਕਾਰ ਸਖ਼ਤ ਹਾਈ ਬੀਮ ’ਤੇ ਵੱਜੇਗਾ ਆਡੀਓ ਅਲਾਰਮ
ਮੰਡੀ ਗੋਬਿੰਦਗੜ੍ਹ, 29 ਅਗਸਤ (ਮੋਹਿਤ ਸਿੰਗਲਾ)-ਰਾਤ ਸਮੇਂ ਵਾਹਨਾਂ ਦੀਆਂ ਤੇਜ਼ ਹੈੱਡਲਾਈਟਾਂ ਦੀ ਚਮਕ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ’ਤੇ ਰੋਕ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹੈੱਡਲਾਈਟਾਂ ਦੀ ਰੌਸ਼ਨੀ ਅਤੇ ਹਾਈ ਬੀਮ ਦੀ ਵਰਤੋਂ ਨੂੰ ਲੈ ਕੇ ਨਵੇਂ ਨਿਯਮ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਅਜੀਤ ਡੈਸਕ
30-08-2026