06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨਸ਼ੇੜੀ ਭਤੀਜੇ ਨੇ ਡਾਂਗਾਂ ਮਾਰ ਕੇ ਭੂਆ ਦੀ ਕੀਤੀ ਹੱਤਿਆ

ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੀ ਢਾਣੀ ਡੰਡੇ ਵਾਲੀ ਵਿਖੇ ਆਪਣੇ ਭਰਾ ਨੂੰ ਉਸ ਦੇ ਹੀ ਨਸ਼ੇੜੀ ਪੁੱਤ ਤੋਂ ਬਚਾਉਣਾ ਇੱਕ ਬਜ਼ੁਰਗ ਭੂਆ ਲਈ ਜਾਨਲੇਵਾ ਸਾਬਤ ਹੋਇਆ। ਨਸ਼ੇ ’ਚ ਧੁੱਤ ਭਤੀਜੇ ਵਲੋਂ ਡਾਂਗਾਂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋਈ 80 ਸਾਲਾ ਬਜ਼ੁਰਗ ਔਰਤ ਦੀ 13 ਦਿਨਾਂ ਬਾਅਦ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਇਸਰੋ ਬਾਈ ਦੀ ਪੁਰਾਣੀ ਤਸਵੀਰ। 06-09-2026
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੀ ਢਾਣੀ ਡੰਡੇ ਵਾਲੀ ਵਿਖੇ ਆਪਣੇ ਭਰਾ ਨੂੰ ਉਸ ਦੇ ਹੀ ਨਸ਼ੇੜੀ ਪੁੱਤ ਤੋਂ ਬਚਾਉਣਾ ਇੱਕ ਬਜ਼ੁਰਗ ਭੂਆ ਲਈ ਜਾਨਲੇਵਾ ਸਾਬਤ ਹੋਇਆ। ਨਸ਼ੇ ’ਚ ਧੁੱਤ ਭਤੀਜੇ ਵਲੋਂ ਡਾਂਗਾਂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋਈ 80 ਸਾਲਾ ਬਜ਼ੁਰਗ ਔਰਤ ਦੀ 13 ਦਿਨਾਂ ਬਾਅਦ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਵਲੋਂ ਗੋਦ ਲਏ ਪੁੱਤਰ ਸੁਖਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਨੇ ਦੱਸਿਆ ਕਿ 20 ਅਗਸਤ ਨੂੰ ਉਸਦੀ ਭੂਆ ਇਸਰੋ ਬਾਈ (80) ਪਤਨੀ ਦਲੀਪ ਸਿੰਘ ਘਰ ’ਚ ਬੈਠੀ ਸੀ। ਇਸੇ ਦੌਰਾਨ ਇਸਰੋ ਦਾ ਭਤੀਜਾ ਸੁਖਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ, ਜੋ ਕਿ ਨਸ਼ੇ ਦਾ ਆਦੀ ਹੈ, ਆਪਣੇ ਪਿਤਾ ਨਾਲ ਕੁੱਟਮਾਰ ਕਰ ਰਿਹਾ ਸੀ। ਜਦੋਂ ਭੂਆ ਇਸਰੋ ਬਾਈ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਡਾਂਗ ਨਾਲ ਉਸ ਦੇ ਸਿਰ ’ਚ ਕਈ ਵਾਰ ਕੀਤੇ, ਜਿਸ ਨਾਲ ਡਿਗ ਪਈ ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖ਼ਮੀ ਹਾਲਤ ’ਚ ਇਸਰੋ ਬਾਈ ਨੂੰ ਫ਼ਰੀਦਕੋਟ ਹਸਪਤਾਲ ਲੈ ਗਏ । ਉੱਥੇ 13 ਦਿਨ ਚੱਲੇ ਇਲਾਜ ਤੋਂ ਬਾਅਦ ਬੀਤੀ ਰਾਤ ਇਸਰੋ ਬਾਈ ਨੇ ਦਮ ਤੋੜ ਦਿੱਤਾ। ਅੱਜ ਪੁਲਿਸ ਨੇ ਲਾਸ਼ ਨੂੰ ਮੋਰਚਰੀ ’ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਅਧਿਆਪਕ ਦਿਵਸ ਦੀ ਮੁਬਾਰਕਬਾਦ ਅਗਲੀ ਖ਼ਬਰ ਟਿਊਬਵੈੱਲ ਤੇ ਘਰੇਲੂ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਪਾਵਰਕਾਮ ਮੈਨੇਜਮੈਂਟ ਨੇ ਗਰਾਊਂਡ ਜ਼ੀਰੋ ’ਤੇ ਸੰਭਾਲਿਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।