06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੋਲੇ ਦੀ ਭਾਰੀ ਰਾਸ਼ਟਰੀ ਘਾਟ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਗੰਭੀਰ-ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ, 5 ਸਤੰਬਰ (ਅਜੀਤ ਬਿਊਰੋ) - ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਰਾਸ਼ਟਰੀ ਪੱਧਰ ’ਤੇ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਹੋਰ ਗੰਭੀਰ ਹੋ ਗਿਆ ਹੈ, ਜਿਸ ਨਾਲ ਰਾਜ ਵਿਚ ਬਿਜਲੀ ਉਤਪਾਦਨ 1,500 ਮੈਗਾਵਾਟ ਤੱਕ ਘਟ ਗਿਆ ਹੈ ਤੇ ਵੱਡੇ ਥਰਮਲ ਪਲਾਂਟ ਘੱਟ ਸਮਰੱਥਾ ’ਤੇ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੋਲੇ ਦੀ ਘਾਟ ਕਾਰਨ ਦੇਸ਼ ਭਰ ਵਿਚ 63 ਜੀ.

ਅਜੀਤ ਡੈਸਕ 06-09-2026
ਚੰਡੀਗੜ੍ਹ, 5 ਸਤੰਬਰ (ਅਜੀਤ ਬਿਊਰੋ) - ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਰਾਸ਼ਟਰੀ ਪੱਧਰ ’ਤੇ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਹੋਰ ਗੰਭੀਰ ਹੋ ਗਿਆ ਹੈ, ਜਿਸ ਨਾਲ ਰਾਜ ਵਿਚ ਬਿਜਲੀ ਉਤਪਾਦਨ 1,500 ਮੈਗਾਵਾਟ ਤੱਕ ਘਟ ਗਿਆ ਹੈ ਤੇ ਵੱਡੇ ਥਰਮਲ ਪਲਾਂਟ ਘੱਟ ਸਮਰੱਥਾ ’ਤੇ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੋਲੇ ਦੀ ਘਾਟ ਕਾਰਨ ਦੇਸ਼ ਭਰ ਵਿਚ 63 ਜੀ.ਡਬਲਯੂ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜਦੋਂ ਕਿ ਕੇਂਦਰ ਵਲੋਂ ਕੋਲੇ ਦੀ ਘੱਟ ਕੀਤੀ ਗਈ ਸਪਲਾਈ ਨੇ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਪੰਜਾਬ ਦੇ ਬਿਜਲੀ ਪ੍ਰਬੰਧ ’ਤੇ ਹੋਰ ਮਾੜਾ ਅਸਰ ਪਿਆ ਹੈ। ਬਿਜਲੀ ਮੰਤਰੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਲੇ ਦੀ ਘਾਟ ਨੂੰ ਦੂਰ ਕਰਨ ਤੇ ਲੋਕਾਂ ਤੇ ਇੰਡਸਟਰੀ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇ।
ਪਿਛਲੀ ਖ਼ਬਰ ਸਿੱਖ ਵਿੱਦਿਅਕ ਬੋਰਡ ਵਲੋਂ ਸਿੱਖਿਆ ਸੁਧਾਰਾਂ , ਅਧਿਆਪਕ ਸਨਮਾਨ ਤੇ ਸਕੂਲ ਸੁਰੱਖਿਆ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਸ... ਅਗਲੀ ਖ਼ਬਰ ਪਨੂਨ ਕਸ਼ਮੀਰ ਵਲੋਂ ਭੁੱਖ ਹੜਤਾਲ ਘਾਟੀ ’ ਚ ਨਸਲਕੁਸ਼ੀ ਕਾਨੂੰਨ ਤੇ ਵੱਖਰੇ ਵਤਨ ਦੀ ਮੰਗ ਉਠਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।