06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੀ . ਬੀ . ਆਈ . ਵਲੋਂ ਸੁਭਾਸ਼ ਚੰਦਰਾ ’ ਤੇ ਐਲ . ਆਈ . ਸੀ . ਹਾਊਸਿੰਗ ਫਾਈਨਾਂਸ ਧੋਖਾਧੜੀ ਮਾਮਲੇ ’ ਚ ਕੇਸ ਦਰਜ

ਨਵੀਂ ਦਿੱਲੀ, 5 ਸਤੰਬਰ (ਜਗਤਾਰ ਸਿੰਘ)- ਸੀ. ਬੀ.

ਅਜੀਤ ਡੈਸਕ 06-09-2026
ਨਵੀਂ ਦਿੱਲੀ, 5 ਸਤੰਬਰ (ਜਗਤਾਰ ਸਿੰਘ)- ਸੀ.ਬੀ.ਆਈ. ਨੇ ਜੀ ਗਰੁੱਪ ਦੇ ਸੰਸਥਾਪਕ ਸੁਭਾਸ਼ ਚੰਦਰਾ ਅਤੇ ਹੋਰਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ’ਤੇ ਐਲ.ਆਈ.ਸੀ. ਹਾਊਸਿੰਗ ਫਾਈਨੈਂਸ ਲਿਮਟਿਡ ਨਾਲ ਲਗਪਗ 1,322 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਐਲ.ਆਈ.ਸੀ.ਐਚ.ਐਫ.ਐਲ. ਦੀ ਸ਼ਿਕਾਇਤ ’ਤੇ ਸੀ.ਬੀ.ਆਈ. ਨੇ ਸੁਭਾਸ਼ ਚੰਦਰ, ਪੰਕਜ ਸੁਰੋਲੀਆ, ਅਮੀਸ਼ ਪਾਂਡਿਆ ਅਤੇ ਰਾਜੀਵ ਢੋਲਕੀਆ ਨੂੰ ਇਸ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਕੰਪਨੀ ਨੇ ਦੋਸ਼ ਲਗਾਇਆ ਹੈ ਕਿ ਸੁਭਾਸ਼ ਚੰਦਰਾ ਨੇ ਮੈਸਰਜ਼ ਵਸੰਤ ਸਾਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਅਤੇ ਹੋਰ ਕੰਪਨੀਆਂ ਲਈ ਕਰਜ਼ਾ ਸਹੂਲਤਾਂ ਪ੍ਰਾਪਤ ਕਰਨ ਲਈ ਇਕ ਕੁੱਲ ਕੀਮਤ (ਨੈਟ ਵਰਥ) ਦਾ ਸਰਟੀਫਿਕੇਟ ਜਮ੍ਹਾਂ ਕਰਵਾਇਆ ਸੀ। ਇਸ ਵਿਚ ਕਿਹਾ ਗਿਆ ਹੈ ਕਿ 2018 ਵਿਚ ਉਨ੍ਹਾਂ ਦੀ ਨੈਟ ਵਰਥ 59,113 ਕਰੋੜ ਰੁਪਏ ਸੀ। ਉਸ ਸਰਟੀਫਿਕੇਟ ਦੇ ਆਧਾਰ ’ਤੇ ਕੰਪਨੀ ਨੇ ਸੁਭਾਸ਼ ਚੰਦਰ ਨਾਲ ਜੁੜੀਆਂ ਤਿੰਨ ਕੰਪਨੀਆਂ ਨੂੰ ਕਰਜ਼ੇ ਦਿੱਤੇ ਸੀ। ਪਰ ਦੂਜੇ ਪਾਸੇ ਦੀਵਾਲੀਆਪਨ ਦੀ ਕਾਰਵਾਈ ਦੌਰਾਨ ਚੰਦਰਾ ਨੇ ਦਾਅਵਾ ਕੀਤਾ ਕਿ ਉਸ ਦੀ ਕੁੱਲ ਜਾਇਦਾਦ ਕਦੇ ਵੀ 50,000 ਕਰੋੜ ਰੁਪਏ ਨਹੀਂ ਸੀ। ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ ਨੇ ਉਸ ਦੇ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਵਿਸ਼ਵਾਸਘਾਤ ਅਤੇ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ।
ਪਿਛਲੀ ਖ਼ਬਰ 2013 ਝੀਰਮ ਘਾਟੀ ਨਕਸਲੀ ਹਮਲਾ ਐਨ . ਆਈ . ਏ . ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ , 16 ਸਤੰਬਰ ਨੂੰ... ਅਗਲੀ ਖ਼ਬਰ ਪੰਜਾਬ ਵਿਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, 30 ਲੱਖ ਟਨ ਤੱਕ ਪਹੁੰਚ ਸਕਦੀ ਹੈ ਪੈਦਾਵਾਰ ਬਾਸਮਤੀ ਹੇਠ ਰਕਬਾ ਵਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।