ਥਾਣਾ ਸਿਟੀ ਜਲਾਲਾਬਾਦ ’ ਚ ਧਮਾਕਾ ਐੱਸ . ਐੱਸ . ਪੀ . ਫ਼ਾਜ਼ਿਲਕਾ , ਬੀ . ਐੱਸ . ਐੱਫ਼ . ਤੇ ਫੋਰੈਂਸਿਕ ਟੀਮਾਂ ਵਲੋਂ ਜਾਂਚ ਸ਼ੁਰੂ ਪੁਲਿਸ ਅਧਿਕਾਰੀ ਗਰਨੇਡ ਧਮਾਕੇ ਤੋਂ ਕਰ ਰਹੇ ਇਨਕਾਰ
ਜਲਾਲਾਬਾਦ, 13 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਅੱਜ ਤੜਕੇ ਸਵੇਰੇ ਥਾਣਾ ਸਿਟੀ ਜਲਾਲਾਬਾਦ ਵਿਖੇ ਕਿਸੇ ਤਰ੍ਹਾਂ ਦਾ ਧਮਾਕਾ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹਲਚਲ ਪੈਦਾ ਹੋ ਗਈ । ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਥਾਣੇ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਥਾਣਾ ਸਿਟੀ ਜਲਾਲਾਬਾਦ ਅੰਦਰ ਜਾਂਚ ਕਰਦੇ ਹੋਏ ਮੁਲਾਜ਼ਮ। ਤਸਵੀਰ : ਜਤਿੰਦਰ ਪਾਲ ਸਿੰਘ
14-09-2026