17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਵਲੋਂ ਸਟੇਟਸ ਰਿਪੋਰਟ ਤਲਬ ਸੀ.ਬੀ.ਆਈ. ਜਾਂਚ ਦੀ ਮੰਗ ’ਤੇ ਸਰਕਾਰ ਨੂੰ ਨੋਟਿਸ ਜਾਰੀ ਕਰਨ ਤੋਂ ਇਨਕਾਰ, ਨਿਰਪੱਖ ਜਾਂਚ ਦੇ ਦਿੱਤੇ ਨਿਰਦੇਸ਼ ਐੱਸ. ਐੱਸ. ਬੋਰਡ ਭਰਤੀ ਘੁਟਾਲੇ ’ਚ ਤਤਕਾਲੀ ਚੇਅਰਮੈਨ ਤੇ ਕੰਪਿਊਟਰ ਏਜੰਸੀ ਮਾਲਕ ਬਰੀ

ਐੱਸ. ਏ.

ਅਜੀਤ ਡੈਸਕ 17-09-2026
ਐੱਸ. ਏ. ਐੱਸ. ਨਗਰ, 16 ਸਤੰਬਰ (ਕਪਿਲ ਵਧਵਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਪੀ. ਐੱਸ. ਐੱਸ. ਐੱਸ. ਬੀ.) ਦੀ 2006 ਦੀ ਅਧਿਆਪਕ ਭਰਤੀ ਨਾਲ ਸੰਬੰਧਿਤ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਅਹਿਮ ਫ਼ੈਸਲਾ ਸੁਣਾਇਆ ਹੈ। ਵਿਸ਼ੇਸ਼ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਤਤਕਾਲੀ ਚੇਅਰਮੈਨ ਅਤੇ ਸੇਵਾ-ਮੁਕਤ ਬ੍ਰਿਗੇਡੀਅਰ ਚਰਨਜੀਵ ਸਿੰਘ ਹਰੀਕਾ ਅਤੇ ਕੰਪਿਊਟਰ ਏਜੰਸੀ ਦੇ ਮਾਲਕ ਗੁਰਪਾਲ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜਦਕਿ ਬੋਰਡ ਦੇ ਤਤਕਾਲੀ ਸੁਪਰਡੈਂਟ ਬਲਵੰਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬਲਵੰਤ ਸਿੰਘ ਨੂੰ ਧਾਰਾ 420 ਆਈ. ਪੀ. ਸੀ. ਤਹਿਤ 2 ਸਾਲਾਂ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸੇ ਤਰ੍ਹਾਂ ਉਸ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਤਹਿਤ ਵੀ 2 ਸਾਲਾਂ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਰਿਕਾਰਡ ਮੁਤਾਬਿਕ ਸਾਲ 2006 ਵਿਚ ਪੀ. ਐੱਸ. ਐੱਸ. ਐੱਸ. ਬੀ. ਵਲੋਂ ਵੱਖ-ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਅਤੇ ਕਰੀਬ 65 ਹਜ਼ਾਰ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਜਾਂਚ ਦੌਰਾਨ ਮੈਰਿਟ ਸੂਚੀਆਂ ਅਤੇ ਚੋਣ ਪ੍ਰਕਿਰਿਆ ਵਿਚ ਕਈ ਬੇਨਿਯਮੀਆਂ ਸਾਹਮਣੇ ਆਉਣ ਦੀ ਗੱਲ ਰਿਕਾਰਡ ਵਿਚ ਦਰਜ ਹੈ । ਉਕਤ ਘੁਟਾਲੇ ਸੰਬੰਧੀ ਐਫ. ਆਈ. ਆਰ. 1 ਅਕਤੂਬਰ 2018 ਨੂੰ ਥਾਣਾ ਸਟੇਟ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1 ਵਿਖੇ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿਚ ਸਰਕਾਰੀ ਧਿਰ ਦੀ ਅਗਵਾਈ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਵਲੋਂ ਕੀਤੀ ਗਈ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕਆਊਟ ਮੌਕ ਡਰਿੱਲ 27 ਨਵੰਬਰ ਨੂੰ ਅਗਲੀ ਖ਼ਬਰ ਤਰਨ ਤਾਰਨ ਪੁਲਿਸ ਵਲੋਂ 7 ਕਿੱਲੋ 749 ਗ੍ਰਾਮ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।