21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਾਹ ਦੇ ਇਸ਼ਾਰੇ ’ ਤੇ ਨਾਂਅ ਹਟਾਉਣ ਦਾ ਅਰਥ ਹੈ ਐਸ . ਆਈ . ਆਰ .- ਕਾਂਗਰਸ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐਸ. ਆਈ.

ਅਜੀਤ ਡੈਸਕ 21-09-2026
ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਅਮਲ ਦੌਰਾਨ ਵੱਡੇ ਪੱਧਰ ’ਤੇ ਨਾਂਅ ਹਟਾਏ ਜਾਣ ਦੇ ਮਾਮਲੇ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਐਸ.ਆਈ.ਆਰ. ਅਸਲ ’ਚ ਵੋਟਰਾਂ ਦੇ ਨਾਂਅ ਹਟਾਉਣ ਦੀ ਇਕ ਵੱਡੇ ਪੱਧਰ ਦੀ ‘ਸ਼ਾਹ ਸਟੀਗੇਟੇਡ ਰਿਮੂਵਲ’ ਭਾਵ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਵੋਟਰਾਂ ਦਾ ਨਾਂਅ ਹਟਾਉਣ ਦਾ ਅਮਲ ਅਤੇ ਸੰਵਿਧਾਨ ’ਤੇ ਹਮਲਾ ਹੈ। ਕਾਂਗਰਸ ਮਹਾਂਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਚੋਣ ਕਮਿਸ਼ਨ ਨੇ ਜੂਨ 2025 ’ਚ ਬਿਹਾਰ ’ਚ ਵੋਟਰ ਸੂਚੀਆਂ ਦੇ ਐਸ.ਆਈ.ਆਰ. ਦੇ ਪਹਿਲੇ ਪੜਾਅ ਦਾ ਅਮਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਨਵੰਬਰ 2025 ’ਚ 9 ਰਾਜਾਂ ਅਤੇ 3 ਕੇਂਦਰੀ ਪ੍ਰਬੰਧਤ ਰਾਜਾਂ ’ਚ ਦੂਜਾ ਪੜਾਅ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਅਤੇ ਦੂਜੇ ਪੜਾਅ ’ਚ 7.8 ਕਰੋੜ ਵੋਟਰਾਂ ਦੇ ਨਾਂਅ ਹਟਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਤੋਂ ਪਹਿਲਾਂ ਦੀ ਵੋਟਰ ਸੂਚੀ ਦਰਜ ਕੁਲ ਨਾਵਾਂ ’ਚੋਂ 13 ਫ਼ੀਸਦੀ ਨਾਂਅ ਹਟਾ ਦਿੱਤੇ ਗਏ। ਕਾਂਗਰਸੀ ਨੇਤਾ ਨੇ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਐਸ.ਆਈ.ਆਰ. ਦੇ ਜ਼ਰੀਏ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਅਤੇ ਵੋਟਰ ਸੂਚੀ ’ਚ ਨਾਂਅ ਬਣਾਏ ਰੱਖਣ ਦਾ ਬੋਝ ਨਾਗਰਿਕਾਂ ’ਤੇ ਪਾ ਦਿੱਤਾ ਜਦਕਿ ਸੰਭਵ ਹੈ ਕਿ ਇਨ੍ਹਾਂ ’ਚੋਂ ਕੁਝ ਦਸਤਾਵੇਜ਼ ਸਰਕਾਰ ਨੇ ਕਦੇ ਜਾਰੀ ਹੀ ਨਾ ਕੀਤੇ ਹੋਣ।
ਪਿਛਲੀ ਖ਼ਬਰ ਜਪਾਨ ਦੀ ‘ਪੀਲੀ ਪੱਟੀ’ : ਦ੍ਰਿਸ਼ਟੀਹੀਣਾਂ ਲਈ ਫੁੱਟਪਾਥ ਬਣਿਆ ਸੁਰੱਖਿਆ ਤੇ ਸਨਮਾਨ ਦਾ ਰਾਹ ਜਪਾਨ ਤੋਂ ਮੋਹਿਤ ਸਿੰਗਲਾ ਦ... ਅਗਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ’ਚੋਂ ਛੇਕਿਆ ਦੋਸ਼ ਲਾਉਣ ਵਾਲੀ ਬੀਬੀ ਇਕ ਵਾਰ ਮਿਲੀ ਜ਼ਰੂਰ ਸੀ , ਪਰ ਕੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।